Menu

ਅਮਰੀਕਾ: ਅਲਬਰਟ ਆਈਨਸਟਾਈਨ ਦੁਆਰਾ ਲਿਖਿਆ ਪੱਤਰ 1.2 ਮਿਲੀਅਨ ਡਾਲਰ ‘ਚ ਹੋਇਆ ਨਿਲਾਮ

ਫਰਿਜ਼ਨੋ (ਕੈਲੀਫੋਰਨੀਆ), 23 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਵਿਗਿਆਨ ਦੇ ਖੇਤਰ ਵਿੱਚ ਆਪਣੀਆਂ ਖੋਜਾਂ ਦੁਆਰਾ ਆਪਣਾ ਨਾਮ ਅਮਰ ਕਰ ਚੁੱਕੇ ਵਿਗਿਆਨੀ ਦੇ ਹੱਥਾਂ ਦੁਆਰਾ ਲਿਖਿਆ ਹੋਇਆ ਇੱਕ ਫਾਰਮੂਲੇ ਵਾਲਾ ਪੱਤਰ ਅਮਰੀਕਾ ਦੇ ਬੋਸਟਨ ਵਿੱਚ ਲੱਖਾਂ ਡਾਲਰ ‘ਚ ਵੇਚਿਆ ਗਿਆ ਹੈ। ਬੋਸਟਨ ਸਥਿਤ ਇੱਕ ਨਿਲਾਮੀ ਸੰਸਥਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਲਬਰਟ ਆਈਨਸਟਾਈਨ ਦਾ ਇੱਕ ਹੱਥ ਲਿਖਤ ਪੱਤਰ ਜਿਸ ਵਿਚ ਉਸ ਦਾ ਮਸ਼ਹੂਰ E = mc2 ਦਾ ਫਾਰਮੂਲਾ ਹੈ,ਨੂੰ ਨਿਲਾਮੀ ਵਿੱਚ 1.2 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ‘ਚ ਵੇਚਿਆ ਗਿਆ ਹੈ ।ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨੋਲੋਜੀ ਅਤੇ ਯੇਰੂਸ਼ਲਮ ਦੀ ਇਬਰਾਨੀ ਯੂਨੀਵਰਸਿਟੀ ਵਿੱਚ ਆਈਨਸਟਾਈਨ ਪੇਪਰਜ਼ ਪ੍ਰੋਜੈਕਟ ਦੇ ਅਧਿਕਾਰੀਆਂ ਅਨੁਸਾਰ ਆਈਨਸਟਾਈਨ ਦੀਆਂ ਸਿਰਫ ਤਿੰਨ ਹੋਰ ਹੱਥ ਲਿਖਤਾਂ ਮੌਜੂਦ ਹਨ ,ਜਿਹਨਾਂ ਵਿੱਚ ਇਹ ਫਾਰਮੂਲਾ ਵਰਤਿਆ ਗਿਆ ਹੈ। ਇਸ ਪੱਤਰ ਨੂੰ ਵੇਚਣ ਵਾਲੀ ਨਿਲਾਮੀ ਸੰਸਥਾ ਆਰ ਆਰ ਆਕਸ਼ਨ ਅਨੁਸਾਰ ਇਹ ਚੌਥਾ ਪੱਤਰ ਇੱਕ ਨਿੱਜੀ ਸੰਗ੍ਰਹਿ ਵਿੱਚੋਂ ਇੱਕ ਹੈ ਅਤੇ  ਹਾਲ ਹੀ ਵਿੱਚ ਜਨਤਕ ਹੋਇਆ ਹੈ। ਇਸ ਨਿਲਾਮੀ ਸੰਸਥਾ ਨੇ ਇਸ ਪੱਤਰ ਨੂੰ 40000 ਡਾਲਰ ਵਿੱਚ ਵੇਚਣ ਦੀ ਉਮੀਦ ਕੀਤੀ ਸੀ।
ਆਰ ਆਰ ਆਕਸ਼ਨ ਅਨੁਸਾਰ, ਇਹ ਪੱਤਰ ਜਿਸ ਵਿੱਚ ਫਾਰਮੂਲਾ  E = mc2  ਹੈ ਜੋ ਕਿ ਐਨਰਜੀ ਅਤੇ ਲਾਈਟ ਦੀ ਸਪੀਡ ਬਾਰੇ ਹੈ 26 ਅਕਤੂਬਰ, 1946 ਨੂੰ ਪੋਲਿਸ਼-ਅਮਰੀਕੀ ਭੌਤਿਕ ਵਿਗਿਆਨੀ ਲੂਡਵਿਕ ਸਿਲਬਰਸਟੀਨ ਨੂੰ ਆਈਨਸਟਾਈਨ ਦੁਆਰਾ ਲਿਖਿਆ ਗਿਆ ਸੀ।ਸਿਲਬਰਸਟੀਨ ਦੀ ਮੌਤ ਹੋਣ ਤੱਕ ਪੱਤਰ ਉਸ ਕੋਲ ਸੀ, ਪਰ ਹੁਣ ਉਸਦੇ ਵੰਸ਼ਜ ਉਸਦੇ ਨਿੱਜੀ ਸਮਾਨ ਨੂੰ ਵੇਚ ਰਹੇ ਹਨ। ਹਾਲਾਂਕਿ ਇਸ ਪੱਤਰ ਦੇ ਖਰੀਦਦਾਰ ਦੀ ਪਛਾਣ ਨਹੀਂ ਦੱਸੀ ਗਈ ਹੈ। ਇਹ ਨਿਲਾਮੀ 13 ਮਈ ਨੂੰ ਸ਼ੁਰੂ ਹੋ ਕੇ ਵੀਰਵਾਰ ਨੂੰ ਸਮਾਪਤ ਹੋਈ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans