Menu

ਜੋਅ ਬਾਈਡੇਨ ਨੇ ਏਸ਼ੀਅਨ ਅਮਰੀਕੀਆਂ ਖਿਲਾਫ ਨਫ਼ਰਤੀ ਅਪਰਾਧਾਂ ਨਾਲ ਨਜਿੱਠਣ ਲਈ ਕਾਨੂੰਨ ‘ਤੇ ਕੀਤੇ ਦਸਤਖਤ

ਫਰਿਜ਼ਨੋ (ਕੈਲੀਫੋਰਨੀਆ), 22 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਵਿਡ -19 ਮਹਾਂਮਾਰੀ ਦੌਰਾਨ ਏਸ਼ੀਅਨ ਅਮਰੀਕੀ ਲੋਕਾਂ ਵਿਰੁੱਧ ਹੋ ਰਹੇ ਨਫ਼ਰਤ ਦੇ ਅਪਰਾਧਾਂ ਨਾਲ ਨਜਿੱਠਣ ਲਈ ਕਾਨੂੰਨ ‘ਤੇ ਦਸਤਖਤ ਕੀਤੇ ਹਨ। ਜੋਅ ਬਾਈਡੇਨ ਨੇ ਵੀਰਵਾਰ, 20 ਮਈ, 2021 ਨੂੰ ਇਸ ਕਾਨੂੰਨ ਐੱਸ. 937, ‘ਕੋਵਿਡ -19 ਹੇਟ ਕਰਾਈਜ਼ ਐਕਟ’, ‘ਤੇ ਦਸਤਖਤ ਕੀਤੇ ਹਨ। ਇਹ ਕਾਨੂੰਨ ਨਿਆਂ ਵਿਭਾਗ ਨੂੰ ਨਫ਼ਰਤ ਦੇ ਅਪਰਾਧਾਂ ਦੀ ਜਲਦੀ ਸਮੀਖਿਆ ਕਰਨ ਲਈ ਰਾਜ, ਸਥਾਨਕ ਸਰਕਾਰਾਂ ਨੂੰ ਅਧਿਕਾਰ ਦੇਵੇਗਾ। ਰਾਸ਼ਟਰਪਤੀ ਦੁਆਰਾ ਇਸ ਬਿੱਲ ਉੱਤੇ ਦਸਤਖਤ ਅਮਰੀਕੀ ਸਦਨ ਵੱਲੋਂ ਮੰਗਲਵਾਰ ਨੂੰ  ਅਤੇ ਉਸ ਤੋਂ ਪਹਿਲਾਂ ਸੈਨੇਟ ਦੁਆਰਾ ਪਾਸ ਹੋਣ ਤੋਂ ਬਾਅਦ ਕੀਤੇ ਹਨ।ਇਸ ਕਾਨੂੰਨ ਦੇ ਤਹਿਤ ਜਸਟਿਸ ਵਿਭਾਗ ਨੂੰ ਅਮਰੀਕਾ ਵਿੱਚ ਨਫ਼ਰਤ ਦੇ ਅਪਰਾਧਾਂ ਦੀ ਜਲਦੀ ਸਮੀਖਿਆ ਦੀ ਲੋੜ ਹੋਵੇਗੀ। ਇਸਦੇ ਇਲਾਵਾ ਇਹ ਕਾਨੂੰਨ ਰਾਜਾਂ ਦੁਆਰਾ ਨਫ਼ਰਤੀ ਅਪਰਾਧਾਂ ਨੂੰ ਕਾਬੂ ਕਰਨ ਲਈ ਚਲਾਈਆਂ ਜਾਣ ਵਾਲੀਆਂ ਹਾਟਲਾਈਨਜ ਜਾਂ ਹੋਰ ਪ੍ਰਬੰਧ ਲਈ ਅਤੇ ਅਪਰਾਧਾਂ ਬਾਰੇ ਵਧੇਰੇ ਅੰਕੜੇ ਇਕੱਠੇ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਤ ਕਰਨ ਲਈ ਗਰਾਂਟ ਵੀ ਪ੍ਰਦਾਨ ਕਰੇਗਾ। ਇਸ ਕਾਨੂੰਨ ਵਿੱਚ ਕੋਈ ਵੀ ਵਿਅਕਤੀ ਜਿਸਨੂੰ ਨਫ਼ਰਤ ਦੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ, ਨੂੰ ਵਿਦਿਅਕ ਕਲਾਸਾਂ ਜਾਂ ਕਮਿਊਨਿਟੀ ਸੇਵਾਵਾਂ ਵਿੱਚ ਹਿੱਸਾ ਲੈਣ ਦੀ ਜਰੂਰਤ ਹੋਵੇਗੀ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans