Menu

ਅਮਰੀਕਾ ਵਿੱਚ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਨੂੰ ਇੱਕ ਮਹੀਨੇ ਲਈ ਫਰਿੱਜ ਵਿੱਚ ਲਗਾਉਣ ਦੀ ਮਿਲੀ ਮਨਜੂਰੀ

ਫਰਿਜ਼ਨੋ (ਕੈਲੀਫੋਰਨੀਆ), 20ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਫਾਈਜ਼ਰ-ਬਾਇਓਨਟੈਕ ਕੰਪਨੀ ਦੇ ਕੋਵਿਡ -19 ਟੀਕੇ ਨੂੰ ਇੱਕ ਮਹੀਨੇ ਤੱਕ ਫਰਿੱਜ ਦੇ ਤਾਪਮਾਨ ‘ਤੇ ਸਟੋਰ ਕੀਤਾ ਜਾ ਸਕਦਾ ਹੈ। ਇਸ ਮਾਮਲੇ ਬਾਰੇ ਦੇਸ਼ ਦੀ ਇੱਕ ਸਿਹਤ ਸੰਸਥਾ ਨੇ ਬੁੱਧਵਾਰ ਨੂੰ ਇਸਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦੀ ਫੂਡ ਐਂਡ ਡਰੱਗ (ਐੱਫ ਡੀ ਏ) ਐਡਮਨਿਸਟ੍ਰੇਸ਼ਨ ਨੇ ਜਾਣਕਾਰੀ ਦਿੱਤੀ ਕਿ ਇਹ ਫੈਸਲਾ ਫਾਈਜ਼ਰ ਦੁਆਰਾ ਪੇਸ਼ ਕੀਤੇ ਤਾਜ਼ਾ ਅੰਕੜਿਆਂ ਦੀ ਸਮੀਖਿਆ ਦੇ ਅਧਾਰ ਤੇ ਕੀਤਾ ਗਿਆ ਹੈ, ਜਿਸਦੇ ਤਹਿਤ ਟੀਕੇ ਦੀਆਂ ਸ਼ੀਸ਼ੀਆਂ 2-8 ਡਿਗਰੀ ਸੈਲਸੀਅਸ (35-46 ਡਿਗਰੀ ਫਾਰਨਹੀਟ) ‘ਤੇ ਇੱਕ ਮਹੀਨੇ ਲਈ ਫਰਿੱਜ ‘ਚ ਸਟੋਰ ਕੀਤਾ ਜਾ ਸਕਦਾ ਹੈ। ਜਦਕਿ ਪਹਿਲਾਂ ਇਹਨਾਂ ਸ਼ੀਸ਼ੀਆਂ ਨੂੰ ਅਜਿਹੇ ਤਾਪਮਾਨ ‘ਤੇ  ਸਿਰਫ ਪੰਜ ਦਿਨਾਂ ਲਈ ਰੱਖਣ ਦੀ ਆਗਿਆ ਹੁੰਦੀ ਸੀ। ਐੱਫ ਡੀ ਏ ਦੇ ਅਧਿਕਾਰੀ ਪੀਟਰ ਮਾਰਕਸ ਅਨੁਸਾਰ ਇਸ ਤਬਦੀਲੀ ਕਰਕੇ ਅਮਰੀਕੀ ਲੋਕਾਂ ਲਈ ਇਹ ਟੀਕਾ ਵੱਡੇ ਪੱਧਰ ‘ਤੇ ਉਪਲੱਬਧ ਕਰਵਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕਮਿਊਨਿਟੀ ਡਾਕਟਰਾਂ ਦੇ ਦਫ਼ਤਰਾਂ ਨੂੰ ਟੀਕਾ ਪ੍ਰਾਪਤ ਕਰਨ, ਸੰਭਾਲਣ ਆਦਿ ਦੀ ਸਹੂਲਤ ਮਿਲੇਗੀ। ਇਸਦੇ ਇਲਾਵਾ ਯੂਰਪੀਅਨ ਮੈਡੀਸਨਜ਼ ਏਜੰਸੀ ਨੇ ਵੀ ਸੋਮਵਾਰ ਨੂੰ ਫਾਈਜ਼ਰ ਟੀਕੇ ਨੂੰ ਫਰਿੱਜਾਂ ਵਿੱਚ ਇੱਕ ਮਹੀਨੇ ਤੱਕ ਸਟੋਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਐੱਫ ਡੀ ਏ ਨੇ ਫਰਵਰੀ ਵਿੱਚ ਟੀਕੇ ਨੂੰ ਸਟੋਰ ਕਰਨ ਦੀਆਂ  ਹਾਲਤਾਂ ਵਿੱਚ ਪਹਿਲਾਂ ਹੀ ਢਿੱਲ ਦੇ ਦਿੱਤੀ ਸੀ, ਜਿਸ ਵਿੱਚ ਟੀਕਿਆਂ ਨੂੰ -80 ਤੋਂ -60 ਡਿਗਰੀ ਸੈਲਸੀਅਸ ਦੇ ਅਲਟਰਾ ਲੋਅ ਫ੍ਰੀਜ਼ਰ ਤਾਪਮਾਨ ਦੀ ਬਜਾਏ, ਫਾਰਮਾਸਿਊਟੀਕਲ ਫ੍ਰੀਜ਼ਰਾਂ ਦੇ ਆਮ ਤਾਪਮਾਨ ਵਿੱਚ ਦੋ ਹਫ਼ਤਿਆਂ ਤੱਕ ਰੱਖੇ ਜਾਣ ਦੀ ਆਗਿਆ ਦਿੱਤੀ ਸੀ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans