Menu

ਅਮਰੀਕਾ: ਟੈਕਸਾਸ ਵਿੱਚ ਕਾਰੋਬਾਰੀ ਨੇ ਕੋਵਿਡ ਫੰਡਾਂ ਦੀ ਵਰਤੋਂ ਕਰਕੇ ਖਰੀਦੀਆਂ ਕਾਰਾਂ ਅਤੇ ਟਰੱਕ, ਹੋਵੇਗੀ ਜੇਲ੍ਹ

ਫਰਿਜ਼ਨੋ (ਕੈਲੀਫੋਰਨੀਆ), 20 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਸਹੂਲਤ ਦਿੱਤੀ ਗਈ ਹੈ, ਪਰ ਕਈ ਲਾਲਚੀ ਲੋਕਾਂ ਵੱਲੋਂ ਇਹਨਾਂ ਸਹੂਲਤਾਂ ਦੀ ਆਪਣੇ ਨਿੱਜੀ ਸਵਾਰਥ ਲਈ ਦੁਰਵਰਤੋਂ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਉੱਤਰੀ ਟੈਕਸਾਸ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵੈਡਿੰਗ ਪਲੈਨਿੰਗ ਦਾ ਕਾਰੋਬਾਰ ਕਰਨ ਵਾਲੇ ਨੂੰ ਕੋਵਿਡ -19 ਰਾਹਤ ਫੰਡਾਂ ਦੀ ਗ਼ੈਰਕਨੂੰਨੀ ਤਰੀਕੇ ਨਾਲ ਵਰਤੋਂ ਕਰਦਿਆਂ ਫੜਿਆ ਗਿਆ ਹੈ। ਜਿਸ ਲਈ ਉਹ ਜੇਲ੍ਹ ਜਾ ਸਕਦਾ ਹੈ। ਫਹਾਦ ਸ਼ਾਹ ਨਾਮ ਦੇ ਇਸ ਵਿਅਕਤੀ ਨੂੰ ਬੁੱਧਵਾਰ ਨੂੰ ਇੱਕ ਫੈਡਰਲ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਮੰਨਿਆ ਗਿਆ ਹੈ। ਉਸ ਉੱਤੇ ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ( ਪੀ ਪੀ ਪੀ) ਰਾਹੀਂ ਜੋ ਕਿ ਇੱਕ ਕਰੋਨਾ ਵਾਇਰਸ ਦੌਰਾਨ ਕਾਰੋਬਾਰਾਂ ਨੂੰ ਬਚਣ ਵਿੱਚ ਮਦਦ ਕਰਨ ਵਾਲਾ ਰਾਹਤ ਪ੍ਰੋਗਰਾਮ ਹੈ, ਤਹਿਤ ਮਿਲੀ ਰਾਸ਼ੀ ਨੂੰ ਨਿੱਜੀ ਕੰਮਾਂ ਲਈ ਵਰਤਣ ਦੋਸ਼ ਹੈ। ਇਸ ਫੰਡ ਲਈ ਦਿੱਤੀ ਅਰਜੀ ਵਿੱਚ ਡੈਲਾਸ ਦੇ ਮਰਫੀ ਨਾਲ ਸੰਬੰਧਿਤ 44 ਸਾਲਾ ਨਿਵਾਸੀ ਸ਼ਾਹ ਨੇ ਕਿਹਾ ਕਿ ਉਸ ਨੇ 126 ਲੋਕਾਂ ਨੂੰ ਨੌਕਰੀ ਦਿੱਤੀ ਹੈ, ਹਾਲਾਂਕਿ ਉਸ ਦੇ ਕਾਰੋਬਾਰ ਵਿੱਚ ਸਿਰਫ ਦੋ  ਹੀ ਕਰਮਚਾਰੀ ਸਨ ਅਤੇ ਉਸ ਨੇ ਧੋਖਾਧੜੀ ਨਾਲ ਟੈਕਸ ਦੇ ਦਸਤਾਵੇਜ਼ ਜਮ੍ਹਾ ਕੀਤੇ। ਵਕੀਲਾਂ ਅਨੁਸਾਰ ਸ਼ਾਹ ਨੇ ਪੀ ਪੀ ਪੀ  ਤਹਿਤ 1.5 ਮਿਲੀਅਨ ਡਾਲਰ ਤੋਂ ਵੱਧ ਪ੍ਰਾਪਤ ਕਰਨ ਦੀ ਗੱਲ ਸਵੀਕਾਰ ਕੀਤੀ ਅਤੇ ਕੁੱਝ ਹੀ ਦਿਨਾਂ ਦੇ ਅੰਦਰ, ਉਸਨੇ ਆਪਣੇ ਘਰ ਦੀ ਕਿਸ਼ਤ , ਨਿੱਜੀ ਨਿਵੇਸ਼ਾਂ, ਦੋ ਟੈੱਸਲਾ ਕਾਰਾਂ, ਦੋ ਫ੍ਰਾਈਟਲਿਨਰ ਟਰੱਕ ਅਤੇ ਇੱਕ ਮਰਸਡੀਜ਼ ਬੈਂਜ਼ ਵੈਨ ਖਰੀਦਣ ਲਈ 10 ਲੱਖ ਡਾਲਰ ਤੋਂ ਵੱਧ ਖਰਚ ਕਰ ਦਿੱਤੇ। ਇਸ ਧੋਖਾਧੜੀ ਲਈ ਸ਼ਾਹ 20 ਸਾਲ ਤੱਕ ਜੇਲ੍ਹ ਵਿੱਚ ਜਾ ਸਕਦਾ ਹੈ। ਪੀ ਪੀ ਪੀ ਤਹਿਤ ਕਾਰੋਬਾਰਾਂ ਨੂੰ ਆਪਣੇ ਅਤੇ ਆਪਣੇ ਕਰਮਚਾਰੀਆਂ ਨੂੰ ਕੋਵਿਡ -19 ਮਹਾਂਮਾਰੀ ਦੇ ਦੌਰਾਨ ਸਹਾਇਤਾ ਕੀਤੀ ਜਾਂਦੀ ਹੈ ਅਤੇ ਇਹਨਾਂ ਫੰਡਾਂ ਦੀ ਵਰਤੋਂ, ਨਿੱਜੀ ਕੰਮਾਂ ਲਈ ਕਰਨ ਦੀ ਮਨਾਹੀ ਹੈ। ਪਰ ਫਰਜ਼ੀ ਦਸਤਾਂਵੇਜਾਂ ਤੇ ਫਹਾਦ ਸ਼ਾਹ ਨੇ ਕੋਵਿਡ -19 ਰਾਹਤ ਫੰਡਾਂ ਦਾ ਫਾਇਦਾ ਉਠਾਇਆ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans