Menu

ਅਮਰੀਕਾ: ਐਂਟੀ ਏਸ਼ੀਅਨ ਹੇਟ ਕਰਾਈਮ ਬਿੱਲ ਨੂੰ ਸਦਨ ਨੇ ਕੀਤਾ ਪਾਸ, ਬਾਈਡੇਨ ਦੁਆਰਾ ਕੀਤੇ ਜਾਣਗੇ ਦਸਤਖਤ

ਫਰਿਜ਼ਨੋ (ਕੈਲੀਫੋਰਨੀਆ), 19 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸਦਨ ਨੇ ਮੰਗਲਵਾਰ ਨੂੰ ਦੇਸ਼ ਵਿੱਚ ਏਸ਼ੀਅਨ ਲੋਕਾਂ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ ਹੋਏ ਵਾਧੇ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਬਿੱਲ ਭਾਰੀ ਵੋਟ ਨਾਲ ਪਾਸ ਕੀਤਾ ਹੈ। ਇਸ ਬਿੱਲ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੇ ਡੈਸਕ ‘ਤੇ ਦਸਤਖਤ ਲਈ ਭੇਜਿਆ ਗਿਆ ਹੈ। ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਵੀਰਵਾਰ ਨੂੰ ਇਸ ਬਿੱਲ ‘ਤੇ ਦਸਤਖਤ ਕਰਕੇ ਕਾਨੂੰਨ ਵਿੱਚ ਤਬਦੀਲ ਕਰਨ ਦੀ ਉਮੀਦ ਹੈ। ਇਹ ਬਿੱਲ ਕੋਵਿਡ ਹੇਟ ਕ੍ਰਾਈਮਜ਼ ਐਕਟ ਸਦਨ ਵਿੱਚ 364-62 ਵੋਟਾਂ ਨਾਲ ਪਾਸ ਹੋਇਆ, ਜਿਸ ਨੂੰ ਰਿਪਬਲਿਕਨ ਮੈਂਬਰਾਂ ਦੁਆਰਾ  ਵੋਟਾਂ ਨਹੀਂ ਪਾਈਆਂ ਗਈਆਂ । ਸੈਨੇਟ ਨੇ ਪਿਛਲੇ ਮਹੀਨੇ 94-1 ਵੋਟਾਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਡੈਮੋਕਰੇਟਿਕ ਸੈਨੇਟਰ ਮਾਜ਼ੀ ਹੀਰੋਨੋ ਅਤੇ ਡੈਮੋਕਰੇਟਿਕ ਕਾਂਗਰਸ ਵੂਮੈਨ ਗ੍ਰੇਸ ਮੈਂਗ ਅਨੁਸਾਰ ਪਿਛਲੇ ਤਕਰੀਬਨ ਡੇਢ ਸਾਲ ਤੋਂ ਏਸ਼ੀਆਈ-ਅਮਰੀਕੀ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ। ਏਸ਼ੀਆਈ ਮੂਲ ਦੇ ਲੋਕਾਂ ਨੂੰ ਕੋਵਿਡ -19 ਦੇ ਫੈਲਣ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਏਸ਼ੀਆਈ ਅਮਰੀਕੀਆਂ ਨੂੰ ਨਫਰਤ ਦਾ ਸ਼ਿਕਾਰ ਹੋਣਾ ਪਿਆ ਹੈ। ਇਹ ਕਾਨੂੰਨ ਜਸਟਿਸ ਵਿਭਾਗ ਵਿੱਚ ਕੋਵਿਡ -19 ਨਾਲ ਸਬੰਧਤ ਨਫ਼ਰਤ ਦੇ ਅਪਰਾਧਾਂ ਦੀ ਸਮੀਖਿਆ ਤੇਜ਼ ਕਰਨ ਲਈ ਇੱਕ ਸਥਿਤੀ ਪੈਦਾ ਕਰੇਗਾ ਅਤੇ ਨਫ਼ਰਤੀ ਘਟਨਾਵਾਂ  ਦੀ ਰਿਪੋਰਟ ਕਰਨ  ਦੇ ਨਾਲ  ਅਪਰਾਧਾਂ ਨੂੰ ਰੋਕਣ ਅਤੇ ਪਛਾਣ ਕਰਨ ਦੇ ਉਦੇਸ਼ਾਂ ਲਈ ਰਾਜਾਂ ਨੂੰ ਗ੍ਰਾਟ ਪ੍ਰਦਾਨ  ਕਰੇਗਾ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਦਿਨੋ ਵਿਖੇ ਸੈਂਟਰ ਫਾਰ ਸਟੱਡੀ ਆਫ਼ ਹੇਟ ਦੇ ਇੱਕ ਤਾਜ਼ਾ ਅਧਿਐਨ ਵਿੱਚ ਦੱਸਿਆ  ਗਿਆ ਹੈ ਕਿ ਦੇਸ਼ ਦੇ ਸਭ ਤੋਂ ਵੱਡੇ 16 ਸ਼ਹਿਰਾਂ ਅਤੇ ਕਾਉਂਟੀਜ਼ ਵਿੱਚ ਏਸ਼ੀਆਈ ਅਮਰੀਕੀਆਂ ਵਿਰੁੱਧ ਅਪਰਾਧ ਪਿਛਲੇ ਸਾਲ ਤੋਂ164 ਪ੍ਰਤੀਸ਼ਤ ਵਧ ਗਏ ਹਨ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans