Menu

ਉੱਤਰੀ ਕੈਰੋਲਿਨਾ ਨੇ ਕਲੋਨੀਅਲ ਪਾਈਪ ਲਾਈਨ ਬੰਦ ਹੋਣ ਤੋਂ ਬਾਅਦ ਕੀਤਾ ਐਮਰਜੈਂਸੀ ਦੀ ਸਥਿਤੀ ਦਾ ਐਲਾਨ

ਫਰਿਜ਼ਨੋ (ਕੈਲੀਫੋਰਨੀਆ), 11 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕਲੋਨੀਅਲ ਗੈਸ ਪਾਈਪ ਲਾਈਨ ਉੱਪਰ ਹੋਏ ਸਾਈਬਰ ਹਮਲੇ ਨੇ ਸਰਕਾਰ ਨੂੰ ਕਾਫੀ ਚਿੰਤਤ ਕੀਤਾ ਹੈ। ਇੱਕ ਰਿਪੋਰਟ ਦੇ ਅਨੁਸਾਰ ਉੱਤਰੀ ਕੈਰੋਲਿਨਾ ਦੇ ਗਵਰਨਰ ਰੋਏ ਕੂਪਰ ਨੇ ਸੋਮਵਾਰ ਨੂੰ ਇਸ ਕਰਕੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਰਾਜ , ਚਲ ਰਹੇ ਪਾਈਪ ਲਾਈਨ ਸੰਕਟ ਦੇ ਦੌਰਾਨ ਤੇਲ ਦੀ ਸਪਲਾਈ ਨੂੰ ਯਕੀਨੀ ਬਣਾਈ ਰੱਖੇਗਾ। ਐਮਰਜੈਂਸੀ ਦਾ ਇਹ ਆਦੇਸ਼ ਸੂਬੇ ਦੇ ਡਰਾਈਵਰਾਂ ਨੂੰ ਮੋਟਰ ਵਾਹਨ ਫਿਊਲ ਦੇ ਨਿਯਮਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਕੇ ਲੋੜੀਂਦਾ ਤੇਲ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ। ਗਵਰਨਰ ਕੂਪਰ ਦੇ ਅਨੁਸਾਰ ਇਹ ਐਮਰਜੈਂਸੀ ਐਲਾਨ ਉੱਤਰੀ ਕੈਰੋਲਿਨਾ ਵਿੱਚ ਕਿਸੇ ਵੀ ਸੰਭਾਵੀ ਮੋਟਰ ਵਾਹਨ ਫਿਊਲ ਦੀ ਸਪਲਾਈ ਦੀ ਰੁਕਾਵਟ ਦੂਰ ਕਰਨ ਵਿੱਚ ਮਦਦ ਕਰੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਵਾਹਨ ਚਾਲਕ ਫਿਊਲ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਸਾਈਬਰ ਹਮਲੇ ਦੇ ਕਾਰਨ ਸੋਮਵਾਰ ਨੂੰ ਚੌਥੇ ਦਿਨ ਵੀ ਕਲੋਨੀਅਲ ਪਾਈਪ ਲਾਈਨ ਆਫਲਾਈਨ ਸੀ। ਹਾਲਾਂਕਿ ਨੈਟਵਰਕ ਦੇ ਅੰਦਰ ਇੱਕ ਛੋਟੀ  ਲਾਈਨ ਜੋ ਉੱਤਰੀ ਕੈਰੋਲਿਨਾ ਤੋਂ ਮੈਰੀਲੈਂਡ ਵਿੱਚ ਤੇਲ ਪਹੁੰਚਾਉਂਦੀ ਹੈ, ਮੈਨੁਅਲ ਆਪ੍ਰੇਸ਼ਨ ਅਧੀਨ ਹੈ। ਇਸ ਸੰਬੰਧੀ ਸੋਮਵਾਰ ਨੂੰ, ਐਫ ਬੀ ਆਈ ਨੇ ਵੀ ਪੁਸ਼ਟੀ ਕੀਤੀ ਕਿ ਸਾਈਬਰ ਅਟੈਕ ਨੂੰ ਜਿਹਨਾਂ ਹੈਕਰਾਂ ਦੁਆਰਾ ਅੰਜਾਮ ਦਿੱਤਾ ਗਿਆ ਹੈ ਨੂੰ  “ਡਾਰਕਸਾਈਡ” ਅਤੇ ਕਾਰਪੋਰੇਸ਼ਨਾਂ ਤੋਂ ਨਕਦੀ ਕੱਢਣ ਅਤੇ ਚੈਰਿਟੀ ਨੂੰ ਕਟੌਤੀ ਦੇਣ ਵਜੋਂ ਜਾਣਿਆ ਜਾਂਦਾ ਹੈ। ਪਾਈਪ ਲਾਈਨ ਦੇ ਸੰਚਾਲਕਾਂ ਨੇ ਸੋਮਵਾਰ ਨੂੰ ਕਿਹਾ ਕਿ ਟੈਕਸਸ ਅਤੇ ਨਿਊਜਰਸੀ ਵਿਚਾਲੇ 10 ਰਾਜਾਂ ਵਿੱਚ ਚੱਲਣ ਵਾਲੇ ਨੈਟਵਰਕ ਦੀਆਂ ਛੋਟੀਆਂ ਲਾਈਨਾਂ ਮੁੜ ਚਾਲੂ ਕਰਨ ਤੋਂ ਬਾਅਦ ਹਫ਼ਤੇ ਦੇ ਅੰਤ ਤੱਕ ਸੇਵਾ ਦੇ ਮੁੜ ਬਹਾਲ ਹੋਣ ਦੀ ਉਮੀਦ ਹੈ, ਪਰ ਉਹਨਾਂ ਨਾਲ ਹੀ ਕੀਮਤਾਂ ਦੇ ਵਧਣ ਦੀ ਚੇਤਾਵਨੀ ਵੀ ਦਿੱਤੀ ਹੈ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans