Menu

ਅਮਰੀਕੀ ਮਿਲਟਰੀ ਦੇ ਸਮੁੰਦਰੀ ਜਹਾਜ਼ ਨੇ ਈਰਾਨ ਦੀਆਂ ਕਿਸ਼ਤੀਆਂ ‘ਤੇ ਚੇਤਾਵਨੀ ਲਈ ਚਲਾਈਆਂ ਤਕਰੀਬਨ 30 ਗੋਲੀਆਂ

ਫਰਿਜ਼ਨੋ (ਕੈਲੀਫੋਰਨੀਆ), 11 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਮਿਲਟਰੀ ਸਮੁੰਦਰੀ ਜਹਾਜ਼ ਨੇ ,ਚੇਤਾਵਨੀ ਦੇਣ ਦੇ ਇਰਾਦੇ ਨਾਲ ਈਰਾਨ ਦੀਆਂ ਕਿਸ਼ਤੀਆਂ ‘ਤੇ ਗੋਲੀ ਚਲਾਈ ਹੈ ,ਜੋ ਕਿ ਜਹਾਜ਼ ਵੱਲ ਆ ਰਹੀਆਂ ਸਨ। ਇਸ ਬਾਰੇ ਪੈਂਟਾਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਕ ਅਮਰੀਕੀ ਰੱਖਿਅਕ ਸਮੁੰਦਰੀ ਜਹਾਜ਼ ਨੇ ਈਰਾਨੀ ਫੌਜੀ ਕਿਸ਼ਤੀਆਂ ‘ਤੇ ਲੱਗਭਗ 30 ਚੇਤਾਵਨੀ ਵਾਰ ਕੀਤੇ ਜੋ ਕਿ ਸੋਮਵਾਰ ਨੂੰ ਹਰਮੂਜ਼ ਵਿੱਚ ਅਮਰੀਕੀ ਸਮੁੰਦਰੀ ਜਹਾਜ਼ਾਂ ਦੇ ਨੇੜੇ ਆ ਗਈਆਂ ਸਨ। ਅਮਰੀਕੀ ਨੇਵੀ ਦੇ ਛੇ ਸਮੁੰਦਰੀ ਜਹਾਜ਼ ਸਮੁੰਦਰੀ  ਇੱਕ ਮਿਜ਼ਾਈਲ ਪਣਡੁੱਬੀ ਨੂੰ ਲੈ ਕੇ ਜਾ ਰਹੇ ਸਨ ਜਦੋਂ ਈਰਾਨ ਦੇ ਗਾਰਡਾਂ ਦੀਆਂ ਘੱਟੋ ਘੱਟ 13 ਹਥਿਆਰਬੰਦ ਸਪੀਡਬੋਟਾਂ ਤੇਜ਼ ਰਫਤਾਰ ਨਾਲ ਪਿੱਛੇ ਤੋਂ ਆ ਗਈਆਂ ਸਨ। ਪੈਂਟਾਗਨ ਦੇ ਪ੍ਰੈਸ ਸਕੱਤਰ ਜੋਹਨ ਕਿਰਬੀ ਅਨੁਸਾਰ ਉਹ ਬਹੁਤ ਹੀ ਹਮਲਾਵਰ ਤਰੀਕੇ ਨਾਲ ਕੰਮ ਕਰ ਰਹੇ ਸਨ। ਇਸ ਲਈ ਕੋਸਟ ਗਾਰਡ ਕਟਰ ਮੂਈ ਨੇ ਈਰਾਨ ਦੀਆਂ ਕਿਸ਼ਤੀਆਂ ਸਮੁੰਦਰੀ ਜਹਾਜ਼ਾਂ ਦੇ ਰਸਤੇ ਬਦਲਣ ਤੋਂ ਪਹਿਲਾਂ 50 ਕੈਲੀਬਰ ਮਸ਼ੀਨ ਗਨ ਤੋਂ ਚੇਤਾਵਨੀ  ਸ਼ਾਟ ਕੀਤੇ। ਇਹ ਘਟਨਾ ਪਿਛਲੇ ਮਹੀਨੇ ਦੇ ਅੰਦਰ ਇਹ ਦੂਜੀ ਵਾਰ ਸੀ,  ਜਦੋਂ ਅਮਰੀਕਾ ਦੇ ਸੈਨਿਕ ਜਹਾਜ਼ਾਂ ਨੇ ਖੇਤਰ ਵਿੱਚ ਈਰਾਨ ਦੇ ਅਰਧ ਸੈਨਿਕ ਇਨਕਲਾਬੀ ਗਾਰਡਾਂ ਉੱਪਰ ਚਿਤਾਵਨੀ ਦੇਣ ਲਈ ਗੋਲੀਆਂ ਚਲਾਈਆਂ ਸਨ। ਕਿਰਬੀ  ਅਨੁਸਾਰ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਅਤੇ ਇੱਕ ਅਜਿਹੀ ਕਿਸਮ ਦੀ ਗਤੀਵਿਧੀ ਹੈ ਜੋ ਕਿਸੇ ਨੂੰ ਠੇਸ ਪਹੁੰਚਾ ਸਕਦੀ ਹੈ ਅਤੇ ਇਹ ਕਿਸੇ ਦੇ ਹਿੱਤਾਂ ਦੀ ਪੂਰਤੀ ਨਹੀਂ ਕਰਦੀ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40056 posts
  • 0 comments
  • 0 fans