Menu

ਯੂ ਐਸ ਐਸ ਇੰਡੀਆਨਾਪੋਲਿਸ ਦੇ ਬਚੇ ਹੋਏ ਸੈਨਿਕ ਦੀ 96 ਸਾਲ ਦੀ ਉਮਰ ਵਿੱਚ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 11 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦਾ ਇੱਕ ਨੇਵੀ ਜਹਾਜ਼ ਯੂ ਐਸ ਐਸ ਇੰਡੀਆਨਾਪੋਲਿਸ ਜੋ ਕਿ ਜੁਲਾਈ 1945 ਵਿੱਚ ਡੁੱਬ ਗਿਆ ਸੀ, ਦੇ ਆਖਰੀ ਬਚੇ ਹੋਏ ਮੈਰੀਨਾਂ ਵਿੱਚੋਂ ਇੱਕ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਹੈ। ਇਹ ਬਹਾਦਰ ਸੈਨਿਕ ਐਡਗਰ ਹੈਰਲ 96 ਸਾਲਾਂ ਦਾ ਸੀ ਅਤੇ  ਟੇਨੇਸੀ ਦੇ ਕਲਾਰਕਸਵਿਲੇ ਵਿੱਚ ਟੇਨੇਸੀ ਸਟੇਟ ਵੈਟਰਨਜ਼ ਹੋਮ ਵਿੱਚ ਰਹਿੰਦਾ ਸੀ। ਹੈਰਲ ਉਸ 316 ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਜਾਪਾਨੀ ਫੌਜਾਂ ਦੇ ਹਮਲੇ ਵਿੱਚ ਬਚ ਗਿਆ ਸੀ। ਹੈਰਲ ਨੇ ਚਾਰ ਦਿਨਾਂ ਤੱਕ ਪਾਣੀ ਵਿੱਚ ਮੱਦਦ ਦੀ ਉਡੀਕ ਕੀਤੀ ਸੀ। ਹੈਰਲ ਸੰਬੰਧੀ ਇੱਕ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਉਸਨੇ ਸਮੁੰਦਰੀ ਜਹਾਜ਼ ਵਿੱਚ ਸਵਾਰ ਆਪਣੇ ਸਮੇਂ ਦੌਰਾਨ, ਪਰਮਾਣੂ ਬੰਬ ਦੇ ਹਿੱਸਿਆਂ ਦੀ ਰਾਖੀ ਵਿੱਚ ਸਹਾਇਤਾ ਕੀਤੀ ਸੀ। ਟਾਰਪੈਡਿੰਗ ਕਰਨ ਤੋਂ ਬਾਅਦ, ਉਹ ਆਪਣੇ ਸਮੁੰਦਰੀ ਜਹਾਜ਼ ਵਿੱਚ ਇੱਕ ਨਾਇਕ ਸੀ। 10 ਅਕਤੂਬਰ, 1924 ਨੂੰ, ਟਰਿੱਗ ਕਾਉਂਟੀ, ਕੈਂਟਕੀ ਵਿੱਚ ਜਨਮੇ, ਹੈਰਲ, ਦੂਜੇ ਵਿਸ਼ਵ ਯੁੱਧ ਦੌਰਾਨ ਸਮੁੰਦਰੀ ਫੌਜ ਵਿੱਚ ਸ਼ਾਮਿਲ ਹੋਏ ਅਤੇ ਪੈਸੀਫਿਕ ਵਿੱਚ ਯੂ ਐਸ ਐਸ ਇੰਡੀਆਨਾਪੋਲਿਸ ਵਿੱਚ ਤਾਇਨਾਤ ਸਨ।  ਹੈਰਲ ਨੇ ਲੜਾਈ ਦੌਰਾਨ ਆਪਣੇ ਤਜ਼ਰਬੇ ਨੂੰ ਇੱਕ ਕਿਤਾਬ ਵਿੱਚ ਲਿਖਿਆ। ਇਸ ਕਿਤਾਬ ਦਾ ਨਾਮ ” ਆਊਟ ਆਫ ਦ ਡੈਪਥਸ” ਸੀ। ਘਰ ਪਰਤਣ ਤੋਂ ਬਾਅਦ, ਹੈਰਲ ਨੇ ਪੇਲਾ ਵਿੰਡੋ ਕੰਪਨੀ ਵਿੱਚ ਇੱਕ ਡਿਸਟਰੀਬਿਊਟਰ ਦੇ ਤੌਰ ਤੇ ਕੰਮ ਕੀਤਾ। ਉਸ ਨੂੰ ਕਾਂਗਰੇਸਨਲ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਅਤੇ ਸਾਲ 2018 ਵਿੱਚ ਸਾਰਜੈਂਟ ਰੈਂਕ ਦੀ ਆਨਰੇਰੀ ਤਰੱਕੀ ਵੀ ਮਿਲੀ। ਹੈਰਲ ਆਪਣੇ ਪਿੱਛੇ ਉਸਦੇ ਬੇਟੇ, ਦੋ ਭਰਾ, ਇੱਕ ਜਵਾਈ, ਅੱਠ ਪੋਤੇ ਅਤੇ 14 ਪੜਪੋਤੇ-ਪੋਤੀਆਂ ਛੱਡ ਗਏ ਹਨ। ਯੂ ਐਸ ਐਸ ਇੰਡੀਆਨਾਪੋਲਿਸ ਉੱਤੇ ਹੋਏ ਹਮਲੇ ਵਿੱਚ 880 ਮਲਾਹ ਅਤੇ ਮਰੀਨ ਮਾਰੇ ਗਏ ਸਨ ਅਤੇ ਅਮਰੀਕਾ ਦੇ ਸਮੁੰਦਰੀ ਫੌਜ ਦੇ ਇਤਿਹਾਸ ਵਿੱਚ ਇਸਨੂੰ ਸਭ ਤੋਂ ਭਿਆਨਕ ਤਬਾਹੀ ਵਜੋਂ ਜਾਣਿਆ ਜਾਂਦਾ ਹੈ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans