Menu

ਅਮਰੀਕਾ- ਮੈਕਸੀਕੋ ਬਾਰਡਰ ‘ਤੇ ਵੱਖ ਹੋਈ ਮਾਂ ਬੱਚਿਆਂ ਨਾਲ ਦੁਬਾਰਾ ਮਿਲੀ

ਫਰਿਜ਼ਨੋ (ਕੈਲੀਫੋਰਨੀਆ), 10 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਬਾਈਡੇਨ ਪ੍ਰਸ਼ਾਸਨ ਵੱਲੋਂ ਮੈਕਸੀਕੋ ਸਰਹੱਦ ‘ਤੇ ਵੱਖ ਹੋਏ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮੇਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਕੈਲਡੀ ਮੈਬਲ ਗੋਂਜ਼ਲੇਜ਼ ਬ੍ਰੇਬੀ ਡੀ ਜ਼ਨੀਗਾ , ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਣ ਅਧਿਕਾਰਤ ਪ੍ਰਵਾਸੀਆਂ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਦੇ ਤਹਿਤ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਆਪਣੇ ਬੱਚਿਆਂ ਤੋਂ ਵੱਖ ਹੋਏ ਪਹਿਲੇ ਮਾਪਿਆਂ ਵਿਚੋਂ ਇੱਕ ਸੀ। ਇਹ ਮਹਿਲਾ ਆਪਣੇ  ਦੋ  ਪੁੱਤਰਾਂ ਤੋਂ ਤਕਰੀਬਨ ਚਾਰ ਸਾਲਾਂ ਦੇ ਵਿਛੋੜੇ ਤੋਂ ਬਾਅਦ ਮਿਲੀ ਹੈ।  ਬ੍ਰੇਬੀ, ਜੋ ਕਿ ਹੋਂਡੁਰਸ ਤੋਂ ਹੈ, ਨੇ ਦੱਸਿਆ ਕਿ ਜਦੋਂ ਉਹ ਸਤੰਬਰ, 2017 ਵਿੱਚ ਆਪਣੇ ਬੱਚਿਆਂ ਤੋਂ ਵੱਖ ਹੋ ਗਈ ਸੀ, ਉਸਨੇ ਮਹਿਸੂਸ ਕੀਤਾ ਸੀ ਕਿ  ਸਰਹੱਦ ਦੇ ਅਧਿਕਾਰੀਆਂ ਨੇ ਉਸਨੂੰ ਇੱਕ ਤਸਕਰ ਵਜੋਂ ਵੇਖਿਆ ਸੀ। ਉਸਨੇ ਕਿਹਾ ਕਿ, ਉਸਦਾ ਪਰਿਵਾਰ ਲੁਕ ਕੇ ਰਹਿੰਦਾ ਸੀ, ਅਤੇ ਉਸਦੇ ਪਤੀ ਅਤੇ ਵੱਡੇ ਪੁੱਤਰ, 18, ਨੇ ਉਸ ਨੂੰ ਸਫਲਤਾਪੂਰਵਕ ਅਮਰੀਕਾ ਭੇਜਿਆ ਹੈ। ਬ੍ਰੇਬੀ ਆਪਣੇ 13 ਸਾਲਾਂ ਦੇ ਪੁੱਤਰ ਏਰਿਕ ਅਤੇ 15 ਸਾਲਾ ਮਾਈਨੋ ਨਾਲ ਨਿਊ ਮੈਕਸੀਕੋ ਦੀ ਸਰਹੱਦ ‘ਤੇ ਪਹੁੰਚੀ ਸੀ ਅਤੇ ਬਾਰਡਰ ਪੈਟਰੋਲਿੰਗ ਏਜੰਟਾਂ ਨੂੰ ਆਤਮ ਸਮਰਪਣ ਕਰਨ ਅਤੇ ਪਨਾਹ ਲਈ ਅਰਜ਼ੀ ਦੇਣ ਲਈ ਬੇਨਤੀ ਕੀਤੀ ਸੀ।  ਬ੍ਰੇਬੀ ਉੱਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਦੋਸ਼ ਲਾਇਆ ਗਿਆ ਸੀ ਅਤੇ ਉਸ ਨੂੰ ਪੁੱਤਰਾਂ ਤੋਂ ਬਿਨਾਂ ਸਾਨ ਪੇਡ੍ਰੋ ਸੁਲਾ, ਹੌਂਡੂਰਸ ਭੇਜ ਦਿੱਤਾ ਗਿਆ ਸੀ।  ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਇਸ ਹਫ਼ਤੇ ਸਰਹੱਦ ਤੇ ਵੱਖ ਹੋਏ ਚਾਰ ਪਰਿਵਾਰ ਇਕੱਠੇ ਹੋ ਜਾਣਗੇ ਅਤੇ ਟਰੰਪ ਦੇ ਅਧੀਨ ਵੱਖ ਹੋਏ ਲੋਕ ਅਮਰੀਕਾ ਵਿੱਚ ਮਿਲ ਸਕਣਗੇ। ਜਿਸਦੇ ਤਹਿਤ ਬ੍ਰੇਬੀ, ਮਾਨਵਤਾਵਾਦੀ ਪੈਰੋਲ, ਕੰਮ ਦੇ ਅਧਿਕਾਰ ਅਤੇ ਤਿੰਨ ਸਾਲ ਦੇ ਦੇਸ਼ ਨਿਕਾਲੇ ਤੋਂ ਬਾਅਦ  ਅਮਰੀਕਾ ਵਿੱਚ ਦਾਖਲ ਹੋਈ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans