Menu

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਗ੍ਰਹਿ, ਨਛੱਤਰ ਅਤੇ ਰਾਸ਼ੀ ਬਗੀਚੇ ਦੀ ਸਥਾਪਨਾ

ਬਠਿੰਡਾ, 6 ਮਈ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਘੁੱਦਾ ਕੈਂਪਸ ਵਿਖੇ ਕੁਲਪਤੀ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ “ਗ੍ਰਹਿ, ਨਛੱਤਰ ਅਤੇ ਰਾਸ਼ੀ ਵਾਟਿਕਾ” ਨੂੰ ਸਥਾਪਤ ਕਰਨ ਲਈ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂਆਤ ਮੌਕੇ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਸੀਯੂਪੀਬੀ ਘੁੱਦਾ ਕੈਂਪਸ ਵਿਖੇ ਗੈਸਟ ਹਾਉਸ ਨੇੜੇ ਬਗੀਚੇ ਵਿੱਚ “ਗ੍ਰਹਿ, ਨਛੱਤਰ ਅਤੇ ਰਾਸ਼ੀ’ ਦੇ ਬੂਟੇ ਲਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਬਗੀਚੇ ਵਿੱਚ, ਨੌ ਗ੍ਰਹਿਆਂ, ਸਤਾਈ ਨਛੱਤਰ ਅਤੇ ਬਾਰਾਂ ਰਾਸ਼ੀਆਂ ਨਾਲ ਸੰਬੰਧਿਤ ਬ੍ਰਹਮ ਰੁੱਖ ਲਗਾਏ ਗਏ ਹਨ। ਇਸ ਬਾਗ਼ ਵਿੱਚ ਲਗਾਏ ਗਏ ਮਹੱਤਵਪੂਰਣ ਬੂਟਿਆਂ ਤੇ ਦਰੱਖਤਾਂ ਵਿੱਚ ਬੋਹੜ, ਪਿੱਪਲ, ਨਿੰਮ, ਔਲਾ, ਗੁਲਰ, ਜਾਮੁਨ, ਸ਼ਮੀ, ਬੇਲ, ਅਰਜੁਨ, ਨਾਗਕੇਸਰ, ਕਟਹਲ, ਅੰਬ ਅਤੇ ਮਹੂਆ ਆਦਿ ਸ਼ਾਮਲ ਹਨ। ਇਸ ਮੌਕੇ ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ, ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੀਰਿਕਾ, ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੁਮਾਰ ਗਰਗ, ਆਈ.ਕਿਉ.ਏ.ਸੀ. ਡਾਇਰੈਕਟਰ ਪ੍ਰੋ. ਐਸ.ਕੇ. ਬਾਵਾ, ਸਾਬਕਾ ਡੀਨ ਅਕਾਦਮਿਕ ਮਾਮਲੇ ਪ੍ਰੋ. ਪੀ.ਰਾਮਾ ਰਾਓ, ਅਤੇ ਡਿਪਟੀ ਵਿੱਤ ਅਧਿਕਾਰੀ ਚੰਦਨ ਮਿੱਤਲ ਸਮੇਤ ਸਾਰੇ ਡੀਨ, ਵਿਭਾਗਾਂ ਦੇ ਮੁਖੀ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵੀ ਬ੍ਰਹਮ ਰੁੱਖਾਂ ਦੇ ਬੂਟੇ ਲਗਾਏ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਕਿਹਾ ਕਿ ਭਾਰਤੀ ਸਭਿਅਤਾ ਦੀਆਂ ਕਦਰਾਂ ਕੀਮਤਾਂ ਨੇ ਸਾਨੂੰ ਹਮੇਸ਼ਾਂ ਕੁਦਰਤ ਦੇ ਸਾਰੇ ਜੀਵਿਤ ਅਤੇ ਨਿਰਜੀਵ ਅੰਗਾਂ ਨਾਲ ਸੰਪੂਰਨ ਸਦਭਾਵਨਾ ਬਣਾਏ ਰੱਖਣ ਲਈ ਪ੍ਰੇਰਿਆ ਹੈ। ਵਾਤਾਵਰਣ ਦੀ ਰੱਖਿਆ ਤੋਂ ਇਲਾਵਾ, ਇਸ ਬਗੀਚੇ ਵਿੱਚ ਸਮਾਂ ਬਤੀਤ ਕਰਕੇ ਵਿਅਕਤੀ ਸਕਾਰਾਤਮਕ ਮਾਨਸਿਕ ਅਤੇ ਸਰੀਰਕ ਊਰਜਾ ਪ੍ਰਾਪਤ ਕਰ ਸਕਦਾ ਹੈ। ਵਿਦਿਆਰਥੀਆਂ ਅਤੇ ਯਾਤਰੀਆਂ ਦੇ ਲਾਭ ਲਈ ਇਸ ਬਾਗ਼ ਵਿੱਚ ਲਗਾਏ ਗਏ ਪੌਦਿਆਂ ਦੇ ਨਾਮ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਦਰਸ਼ਤ ਕੀਤੇ ਜਾਣਗੇ, ਜਿਸ ਵਿੱਚ ਬੋਟੈਨੀਕਲ ਨਾਮ ਵੀ ਸ਼ਾਮਲ ਹਨ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans