Menu

ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਐਂਬੂਲੈਂਸ ਕਰਮਚਾਰੀ ਗ੍ਰਿਫਤਾਰ

ਫਰਿਜ਼ਨੋ (ਕੈਲੀਫੋਰਨੀਆ), 1 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸੂਬੇ ਕਨੈਕਟੀਕਟ ਵਿੱਚ ਪੁਲਿਸ ਦੁਆਰਾ ਐਂਬੂਲੈਂਸ ਕੰਪਨੀ ਦੇ ਕਰਮਚਾਰੀ ਨੂੰ ਪੈਟਰੋਲ ਬੰਬਾਂ ਦੁਆਰਾ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਰਿਚਰਡ ਵ੍ਹਾਈਟ ਨਾਮ ਦੇ ਇਸ ਵਿਅਕਤੀ ਨੇ ਆਪਣੇ ਹਮਲਿਆਂ ਵਿੱਚ ਦੋ ਐਮਰਜੈਂਸੀ ਮੈਡੀਕਲ ਸੇਵਾਵਾਂ ਏਜੰਸੀਆਂ, ਇੱਕ ਵਾਲੰਟੀਅਰ ਫਾਇਰ ਵਿਭਾਗ ਅਤੇ ਇੱਕ ਨਿਜੀ ਨਿਵਾਸ ਨੂੰ ਨਿਸ਼ਾਨਾ ਬਣਾਇਆ ।ਪੁਲਿਸ ਨੇ ਦੱਸਿਆ ਕਿ ਟੋਰਿੰਗਟਨ, ਕਨੈਕਟੀਕਟ ਦੇ 37 ਸਾਲਾ ਰਿਚਰਡ ਵ੍ਹਾਈਟ ਨੂੰ ਸ਼ਨੀਵਾਰ ਰਾਤ 10 ਵਜੇ ਦੇ ਕਰੀਬ ਪੈਨਸਿਲਵੇਨੀਆ ਸਟੇਟ ਪੁਲਿਸ ਦੇ ਮਿਲਟਨ ਦੇ ਨੇੜੇ ਅੰਤਰਰਾਜੀ 80 ‘ਤੇ ਗ੍ਰਿਫਤਾਰ ਕੀਤਾ। ਪੁਲਿਸ ਅਧਿਕਾਰੀ ਮਾਈਕਲ ਏ ਸਪੀਰਾ ਅਨੁਸਾਰ ਰਿਚਰਡ  ਨੂੰ ਤੀਜੀ ਡਿਗਰੀ ਅੱਗ ਲਗਾਉਣ ਦੇ ਦੋਸ਼ ਨਾਲ 150,000 ਡਾਲਰ ਦੇ ਬਾਂਡ ਸਮੇਤ ਪੈਨਸਿਲਵੇਨੀਆ ਵਿੱਚ ਰੱਖਿਆ ਗਿਆ ਹੈ।ਪੁਲਿਸ ਅਨੁਸਾਰ ਰਿਚਰਡ ਮੈਰੀਡੇਨ, ਕਨੈਕਟੀਕਟ ਵਿੱਚ ਹੰਟਰਜ਼ ਐਂਬੂਲੈਂਸ ਏਜੰਸੀ ਦਾ ਕਰਮਚਾਰੀ ਹੈ ਅਤੇ ਉਸਦਾ ਸ਼ਨੀਵਾਰ ਨੂੰ ਸਵੇਰੇ 10 ਵਜੇ ਇੱਕ ਹੋਰ ਕਰਮਚਾਰੀ ਨਾਲ ਝਗੜਾ ਹੋਇਆ ਸੀ, ਜਿਸ ਵਿੱਚ ਉਸਨੂੰ ਅਨੁਸ਼ਾਸਨੀ ਸੁਣਵਾਈ ਕਰਕੇ ਪ੍ਰਸ਼ਾਸਕੀ ਛੁੱਟੀ ‘ਤੇ ਰੱਖਿਆ ਗਿਆ ਸੀ। ਇਸ ਦੇ ਬਾਅਦ ਸ਼ਨੀਵਾਰ ਨੂੰ ਸ਼ਾਮ ਚਾਰ ਵਜੇ ਦੇ ਬਾਅਦ ਵ੍ਹਾਈਟ ਨੇ ਓਲਡ ਸੇਬਰੂਕ ਦੇ ਹੰਟਰਸ ਐਂਬੂਲੈਂਸ ਸਟੇਸ਼ਨ ਵਿੱਚ ਕਥਿਤ ਤੌਰ ‘ਤੇ ਇੱਕ ਮੁਲਾਜ਼ਮ ਦੇ ਕਮਰੇ ਅੰਦਰ ਪੈਟਰੋਲ ਬੰਬ ਨਾਲ ਹਮਲਾ ਕਰਕੇ ਭੱਜ ਗਿਆ।ਇੰਨਾ ਹੀ ਨਹੀਂ ਇਸਦੇ ਬਾਅਦ ਵੀ ਤਕਰੀਬਨ 5 ਵਜੇ  ਹੰਟਰਜ਼ ਐਂਬੂਲੈਂਸ ਏਜੰਸੀ ਵਿਖੇ ਰਿਚਰਡ ਦੀ ਕਾਰ ਨਾਲ ਮੇਲ ਖਾਂਦੇ ਵਾਹਨ ਨੂੰ ਇੱਕ ਇਮਾਰਤ ‘ਤੇ ਹਮਲਾ ਕਰਦੇ ਵੇਖਿਆ ਗਿਆ। ਇਸ ਮਾਮਲੇ ਵਿੱਚ ਪੁਲਿਸ ਅਨੁਸਾਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans