Menu

ਸਥਾਨਕ ਚੋਣਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ – ਡਿਪਟੀ ਕਮਿਸ਼ਨਰ ਬਠਿੰਡਾ

ਬਠਿੰਡਾ, 16 ਫਰਵਰੀ – ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ. ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ 14 ਫਰਵਰੀ 2021 ਨੂੰ ਪਈਆਂ ਸਥਾਨਕ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਸਮੇਤ ਕੁੱਲ 213 ਵਾਰਡਾਂ ਲਈ 341 ਪੋਲਿੰਗ ਸਟੇਸ਼ਨਾਂ ਤੇ ਪਈਆਂ ਵੋਟਾਂ ਦੀ ਗਿਣਤੀ 17 ਵਰਵਰੀ 2021 (ਬੁੱਧਵਾਰ) ਨੂੰ ਸਵੇਰੇ 9:00 ਵਜੇ ਵੱਖ-ਵੱਖ ਸਥਾਨਾਂ ਤੇ ਬਣਾਏ ਗਏ 16 ਗਿਣਤੀ ਸੈਟਰਾਂ ਵਿੱਚ ਕੀਤੀ ਜਾਵੇਗੀ। ਗਿਣਤੀ ਲਈ ਵੱਖ-ਵੱਖ ਸੈਟਰਾਂ ਵਿੱਚ ਕਰੀਬ 93 ਟੇਬਲ ਸਥਾਪਿਤ ਕੀਤੇ ਗਏ ਹਨ।  ਗਿਣਤੀ ਦੇ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ 500 ਦੇ ਕਰੀਬ ਚੋਣ ਅਮਲੇ ਵੱਲੋਂ ਆਪਣੀ ਡਿਊਟੀ ਨਿਭਾਈ ਜਾਵੇਗੀ।
ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਬਠਿੰਡਾ ਨਗਰ ਨਿਗਮ ਸਮੇਤ 6 ਨਗਰ ਕੌਂਸਲਾਂ (ਮੌੜ, ਰਾਮਾਂ ਮੰਡੀ, ਭੁੱਚੋ ਮੰਡੀ, ਗੋਨਿਆਣਾ, ਸੰਗਤ ਅਤੇ ਕੋਟਫੱਤਾ) ਅਤੇ 7 ਨਗਰ ਪੰਚਾਇਤਾਂ (ਕੋਠਾਗੁਰੂ, ਭਗਤਾ ਭਾਈਕਾ, ਮਲੂਕਾ, ਭਾਈਰੂਪਾ, ਮਹਿਰਾਜ, ਨਥਾਣਾ ਅਤੇ ਕੋਟਸ਼ਮੀਰ) ਲਈ ਪਈਆਂ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਵੱਖ-ਵੱਖ ਗਿਣਤੀ ਸੈਟਰਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਕਾਰਪੋਰੇਸ਼ਨ ਦੇ 1 ਤੋਂ 17 ਵਾਰਡਾਂ ਦੇ 66 ਬੂਥਾਂ ਦੀ ਗਿਣਤੀ ਸਥਾਨਕ ਸਰਕਾਰੀ ਪੋਲੀਟੈਕਨਿਕ ਕਾਲਜ ਜਿਮਨੇਸੀਅਮ ਹਾਲ, 18 ਤੋਂ 35 ਵਾਰਡਾਂ ਦੇ 71 ਬੂਥਾਂ ਦੀ ਆਈ.ਐਚ.ਐਮ ਦੇ ਰੂਮ ਨੰ-205 ਅਤੇ ਇਸੇ ਤਰਾਂ 36 ਤੋਂ 50 ਵਾਰਡਾਂ ਦੇ 56 ਬੂਥਾਂ ਦੀ ਆਈ.ਐਚ.ਐਮ ਦੇ ਰੂਮ ਨੰ-107 ਵਿਖੇ ਕਰਵਾਈ ਜਾਵੇਗੀ।
ਇਸੇ ਤਰਾਂ ਕੋਠਾ ਗੁਰੂ ਦੇ 11 ਵਾਰਡਾਂ ਦੇ 7 ਬੂਥਾਂ, ਭਗਤਾ ਭਾਈਕਾ ਦੇ 13 ਵਾਰਡਾਂ ਦੇ 12 ਬੂਥਾਂ ਤੇ ਮਲੂਕਾ ਦੇ 11 ਵਾਰਡਾਂ ਦੇ 4 ਬੂਥਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਹੋਵੇਗੀ।
ਉਨਾਂ ਦੱਸਿਆ ਕਿ ਮਹਿਰਾਜ ਦੇ 13 ਵਾਰਡਾਂ ਦੇ 8 ਬੂਥਾਂ ਲਈ ਤੇ ਭਾਈਰੂਪਾ ਦੇ 13 ਵਾਰਡਾਂ ਦੇ 9 ਬੂਥਾਂ ਲਈ ਗਿਣਤੀ ਪੰਜਾਬ ਯੂਨੀਵਰਸਿਟੀ ਨੈਬਰਹੁੱਡ ਕੈਂਪਸ ਟੀ.ਪੀ.ਡੀ ਮਾਲਵਾ ਕਾਲਜ ਫੂਲ ਵਿਖੇ ਕੀਤੀ ਜਾਵੇਗੀ।
ਇਸੇ ਤਰਾਂ ਮੌੜ ਦੇ 17 ਵਾਰਡਾਂ ਦੇ 25 ਬੂਥਾਂ ਦਾ ਕਾਊਂਟਿੰਗ ਸਥਾਨ ਯੂਨੀਵਰਸਿਟੀ ਕੈਂਪਸ ਮੌੜ ਮੰਡੀ ਤੇ ਰਾਮਾਂ ਦੇ 15 ਵਾਰਡਾਂ ਦੇ 16 ਬੂਥਾਂ ਦੀ ਗਿਣਤੀ ਦਸ਼ਮੇਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਅਤੇ ਸਥਾਨਕ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਭੁੱਚੋ ਮੰਡੀ ਦੇ 13 ਵਾਰਡਾਂ ਦੇ 12 ਬੂਥਾਂ ਤੇ ਨਥਾਣਾ ਦੇ 11 ਵਾਰਡਾਂ ਦੇ 9 ਬੂਥਾਂ ਦੀ ਗਿਣਤੀ ਹੋਵੇਗੀ।
ਇਸੇ ਤਰਾਂ ਪੈਸਕੌ ਇੰਸਟੀਚਿਊਟ ਬਠਿੰਡਾ ਦੀ ਗਰਾਊਂਡ ਫਲੋਰ ਵਿਖੇ ਗੋਨਿਆਣਾ ਦੇ 13 ਵਾਰਡਾਂ ਦੇ 14 ਬੂਥਾਂ ਤੇ ਕੋਟ ਫੱਤਾ ਦੇ 11 ਵਾਰਡਾਂ ਦੇ 11 ਬੂਥਾਂ ਅਤੇ ਸੰਗਤ ਦੇ 9 ਵਾਰਡਾਂ ਦੇ 9 ਬੂਥਾਂ ਅਤੇ ਕੋਟਸ਼ਮੀਰ ਦੇ 13 ਵਾਰਡਾਂ ਦੇ 12 ਬੂਥਾਂ ਦੀ ਗਿਣਤੀ ਕਰਵਾਈ ਜਾਵੇਗੀ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans