Menu

ਓਰੇਗਨ  ਵਿੱਚ ਬਰਫੀਲੇ ਤੂਫਾਨ ਨੇ ਕੀਤੀ ਸੈਂਕੜੇ ਘਰਾਂ ਦੀ ਬਿਜਲੀ ਬੰਦ

ਫਰਿਜ਼ਨੋ (ਕੈਲੀਫੋਰਨੀਆ), 14 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਵਿੱਚ ਬਰਫੀਲੇ ਤੂਫਾਨ ਨੇ ਸ਼ਨੀਵਾਰ ਨੂੰ ਪੈਸੀਫਿਕ ਉੱਤਰ ਪੱਛਮ ਨੂੰ ਬਰਫ ਨਾਲ ਢਕਣ ਦੇ ਨਾਲ ਸੈਂਕੜੇ ਘਰਾਂ ਦੀ ਬਿਜਲੀ ਨੂੰ ਬੰਦ ਕਰਕੇ ਖੇਤਰ ਦੀ ਯਾਤਰਾ ਵਿੱਚ ਵੀ ਵਿਘਨ ਪਾਇਆ ਹੈ। ਇਸ ਬਰਫੀਲੇ ਮੀਂਹ ਕਾਰਨ ਓਰੇਗਨ ਦੇ ਪੋਰਟਲੈਂਡ ਅਤੇ ਆਸ ਪਾਸ ਦੇ ਖੇਤਰ ਵਿੱਚ, ਸ਼ਨੀਵਾਰ ਸਵੇਰ ਤੱਕ 270,000 ਤੋਂ ਵੱਧ ਲੋਕ ਬਿਜਲੀ ਤੋਂ ਵਾਂਝੇ ਹੋ ਗਏ ਜਦਕਿ ਸੜਕਾਂ, ਬਿਜਲੀ ਦੀਆਂ ਲਾਈਨਾਂ ਅਤੇ ਦਰੱਖਤ ਆਦਿ ਬਰਫ਼ ਵਿੱਚ ਢਕੇ ਗਏ। ਬਰਫੀਲੇ ਤੂਫਾਨ ਦੀਆਂ ਮੁਸ਼ਕਿਲ ਸਥਿਤੀਆਂ, ਬਿਜਲੀ ਦੀ ਬੰਦ ਸਪਲਾਈ ਅਤੇ ਆਵਾਜਾਈ ਦੀਆਂ ਮੁਸ਼ਕਲਾਂ ਨੇ ਓਰੇਗਨ ਦੀ ਗਵਰਨਰ ਕੇਟ ਬ੍ਰਾਊਨ ਨੂੰ ਸ਼ਨੀਵਾਰ ਦੁਪਹਿਰ ਵੇਲੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨ ਲਈ ਪ੍ਰੇਰਿਤ ਕੀਤਾ। ਸਰਦੀਆਂ ਦੇ ਤੂਫਾਨ ਅਤੇ ਬਹੁਤ ਜ਼ਿਆਦਾ ਠੰਢ ਨੇ ਪੱਛਮੀ ਸੰਯੁਕਤ ਰਾਜ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮੌਸਮ ਕਾਰਨ  ਬੇਘਰ ਹੋਏ ਲੋਕ ਖ਼ਤਰੇ ਵਿੱਚ ਪੈ ਰਹੇ ਹਨ। ਪੱਛਮੀ ਵਾਸ਼ਿੰਗਟਨ ਅਤੇ ਪੱਛਮੀ ਓਰੇਗਨ ਵਿੱਚ ਅਧਿਕਾਰੀਆਂ ਨੇ ਬੇਘਰੇ ਵਸਨੀਕਾਂ ਨੂੰ ਗਿੱਲੇ ਅਤੇ ਠੰਢੇ ਮੌਸਮ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਨਿੱਘੇ ਆਸਰੇ ਖੋਲ੍ਹੇ ਹਨ। ਓਰੇਗਨ ਦੀ ਇੱਕ ਪ੍ਰਮੁੱਖ ਬਿਜਲੀ ਕੰਪਨੀ ਪੀ.ਜੀ.ਈ ਅਨੁਸਾਰ ਪੋਰਟਲੈਂਡ ਖੇਤਰ ਵਿੱਚ ਬਿਜਲੀ ਦੀ ਕਟੌਤੀ ਹਫਤੇ ਦੇ ਅੰਤ ਤੱਕ ਹੋਰ ਵਧ ਸਕਦੀ ਹੈ। ਕੰਪਨੀ ਦੀ ਬੁਲਾਰੇ ਐਲਿਜ਼ਾਬੈਥ ਲੈਟਨਰ ਨੇ ਦੱਸਿਆ ਕਿ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਕੋਲ 600 ਤੋਂ ਵੱਧ ਪੀ ਜੀ ਈ ਅਤੇ ਕੰਟਰੈਕਟ ਕਰਮਚਾਰੀ ਹਨ, ਜੋ  ਕਿ ਤੂਫਾਨੀ ਸਥਿਤੀਆਂ ਵਿੱਚ ਕੰਮ ਕਰਦੇ ਹਨ। ਇਸਦੇ ਇਲਾਵਾ ਕੰਪਨੀ ਅਨੁਸਾਰ ਬਰਫ਼ ਨਾਲ ਭਰੇ ਬਹੁਤ ਸਾਰੇ ਦਰੱਖਤਾਂ ਦੇ ਬਿਜਲੀ ਦੀਆਂ ਲਾਈਨਾਂ ਉੱਤੇ ਡਿੱਗਣ ਕਾਰਨ ਤਕਰੀਬਨ 1,200 ਤੋਂ ਵੱਧ ਪੀ ਜੀ ਈ ਬਿਜਲੀ ਦੀਆਂ ਲਾਈਨਾਂ ਨੁਕਸਾਨੀਆਂ ਗਈਆਂ ਹਨ

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40054 posts
  • 0 comments
  • 0 fans