Menu

ਸਾਰਾਹ ਥੌਮਸ ਸੁਪਰ ਬਾਲ ‘ਚ ਰੈਫਰੀ ਦੇ ਤੌਰ ਤੇ ਸੇਵਾਵਾਂ ਨਿਭਾਉਣ ਵਾਲੀ ਬਣੀ ਪਹਿਲੀ ਔਰਤ

ਫਰਿਜ਼ਨੋ (ਕੈਲੀਫੋਰਨੀਆ), 8 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਸਾਰਾਹ ਥੌਮਸ ਨੇ ਐਤਵਾਰ ਨੂੰ ਸੁਪਰ ਬਾਲ ਖੇਡਾਂ ਵਿੱਚ ਰੈਫਰੀ ਕਰਨ ਵਾਲੀ ਪਹਿਲੀ ਔਰਤ ਵਜੋਂ ਇਤਿਹਾਸ ਰਚਿਆ ਹੈ। ਇਹਨਾਂ ਖੇਡਾਂ ਵਿੱਚ ਸਾਰਾਹ ਥੌਮਸ ਸੱਤ ਵਿਅਕਤੀਆਂ ਦੇ ਪ੍ਰਮੁੱਖ ਰੈਫਰੀ ਦਲ ਦਾ ਹਿੱਸਾ ਬਣੀ ਹੈ। ਸਾਰਾਹ ਦੇ ਸ਼ਾਮਿਲ ਹੋਣ ਦੀ ਘੋਸ਼ਣਾ ਕਰਦੇ ਹੋਏ, ਐਨ ਐਫ ਐਲ  ਫੁੱਟਬਾਲ ਓਪਰੇਸ਼ਨਾਂ ਦੇ ਕਾਰਜਕਾਰੀ ਉਪ ਪ੍ਰਧਾਨ ਟ੍ਰੋਏ ਵਿਨਸੈਂਟ ਨੇ  ਰੈਫਰੀਆਂ ਦੇ ਇਸ ਸਮੂਹ ਨੂੰ ਸਰਬੋਤਮ ਕਿਹਾ ਹੈ। ਵਿਨਸੇਂਟ ਅਨੁਸਾਰ ਸਾਰਾ ਥਾਮਸ ਨੇ ਪਹਿਲੀ ਮਹਿਲਾ ਸੁਪਰ ਬਾਲ ਅਧਿਕਾਰੀ ਵਜੋਂ ਸੇਵਾ ਦੇ ਕੇ ਇਤਿਹਾਸ ਰਚਿਆ ਹੈ ਅਤੇ ਉਸ ਦੀ ਉੱਤਮ ਕਾਰਗੁਜ਼ਾਰੀ ਅਤੇ ਵਚਨਬੱਧਤਾ  ਸਦਕਾ ਉਸ ਨੂੰ ਸੁਪਰ ਬਾਲ  ਦਾ ਇਹ ਅਧਿਕਾਰ ਪ੍ਰਾਪਤ ਹੋਇਆ ਹੈ। ਇਸ ਗਰੁੱਪ ਵਿੱਚ ਸਾਰਾਹ ਦੇ ਨਾਲ ਹੋਰ ਪੁਰਾਣੇ ਰੈਫਰੀ ਫਰੇਡ ਬ੍ਰਾਇਨ, ਰੱਸਟੀ ਬਾਏਨਸ, ਜੇਮਜ਼ ਕੋਲਮੈਨ, ਡੀਨੋ ਪੈਗਨੇਲੀ, ਕਾਰਲ ਸ਼ੈਫਰਸ ਅਤੇ ਮਾਈਕ ਵਿਮਰ ਆਦਿ ਸ਼ਾਮਿਲ ਹਨ। ਇਸ  ਸਮੂਹ ਕੋਲ 88 ਸਾਲਾਂ ਦਾ ਐੱਨ.ਐੱਫ.ਐੱਲ. ਦਾ ਤਜਰਬਾ ਅਤੇ 77 ਸੰਯੁਕਤ ਪਲੇਅ ਆਫ ਗੇਮ ਅਸਾਈਨਮੈਂਟ ਹਨ, ਜਿਨ੍ਹਾਂ ਵਿੱਚ ਪਿਛਲੇ  ਸਾਲਾਂ ਦੇ ਸੁਪਰ ਬਾਲਜ਼ ਸ਼ਾਮਿਲ ਹਨ।ਸਾਰਾਹ ਥੌਮਸ ਦੋ ਸਾਲ ਪਹਿਲਾਂ ਐਨ ਐਫ ਐਲ ਪਲੇਆਫ ਗੇਮ ਵਿੱਚ ਪਹਿਲੀ ਮਹਿਲਾ ਰੈਫਰੀ ਸੀ ਅਤੇ ਇਸਦੇ ਨਾਲ ਹੀ ਉਹ ਐਨ ਐਫ ਐਲ ਵਿੱਚ ਪਹਿਲੀ ਫੁੱਲ ਟਾਈਮ ਮਹਿਲਾ ਰੈਫਰੀ ਵੀ ਸੀ ।

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ਦੀ ਹੂ-ਬ-ਹੂ ਨਕਲ ਕਰਨ ਵਾਲੇ ਸ਼ਿਆਮ ਰੰਗੀਲਾ ਨੇ ਵਾਰਾਣਸੀ ਲੋਕ ਸਭਾ…

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40080 posts
  • 0 comments
  • 0 fans