Menu

ਕਮਲਾ ਹੈਰਿਸ ਸਹੁੰ ਚੁੱਕ ਸਮਾਰੋਹ ਦੌਰਾਨ ਜਸਟਿਸ ਸੋਨੀਆ ਸੋਤੋਮਯੋਰ ਕੋਲੋਂ ਲਵੇਗੀ ਸ਼ਪਤ

ਫਰਿਜ਼ਨੋ (ਕੈਲੀਫੋਰਨੀਆਂ), 17 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) –  ਉਪ-ਰਾਸ਼ਟਰਪਤੀ ਚੁਣੀ ਕਮਲਾ ਹੈਰਿਸ ਬੁੱਧਵਾਰ ਦੇ ਦਿਨ ਸਹੁੰ ਚੁੱਕ ਸਮਾਗਮ ਦੌਰਾਨ ਉਦਘਾਟਨ ਸਮੇਂ  ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਤੋਮਯੋਰ ਕੋਲੋਂ ਸਹੁੰ ਚੁੱਕੇਗੀ ਜੋ ਕਿ ਇੱਕ ਇਤਿਹਾਸ ਰਚਣ ਵਾਲੀ ਗੱਲ ਹੋਵੇਗੀ ਜਿਸ ਵਿੱਚ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਚੁਣੀ ਗਈ ਉਪ ਰਾਸ਼ਟਰਪਤੀ, ਸੁਪਰੀਮ ਕੋਰਟ ਦੀ ਪਹਿਲੀ ਲੈਟਿਨਾ ਜਸਟਿਸ ਤੋਂ ਆਪਣੇ ਅਹੁਦੇ ਦੀ ਸਹੁੰ ਲਵੇਗੀ। ਕਮਲਾ ਹੈਰਿਸ, ਜਸਟਿਸ ਸੋਤੋਮਯੋਰ ਦੇ ਪਿਛੋਕੜ ਤੋਂ ਪ੍ਰੇਰਿਤ ਹੈ। ਇਸਦੇ ਇਲਾਵਾ ਸਹੁੰ ਚੁੱਕ ਸਮਾਰੋਹ ਦੇ ਇਤਿਹਾਸਕ ਦਿਨ ਲਈ, ਹੈਰਿਸ ਨੇ ਦੋ ਬਾਈਬਲਾਂ ਦੀ ਚੋਣ ਕੀਤੀ ਹੈ, ਜਿਹਨਾਂ ਵਿੱਚੋਂ ਇੱਕ ਰੇਜੀਨਾ ਸ਼ੈਲਟਨ ਨਾਲ ਸਬੰਧਤ ਸੀ, ਜੋ ਕਿ ਹੈਰਿਸ ਅਤੇ ਉਸਦੀ ਭੈਣ ਮਾਇਆ ਲਈ ਦੂਜੀ ਮਾਂ ਵਰਗੀ ਸੀ।ਹੈਰਿਸ ਨੇ ਆਪਣੀ ਸਾਰੀ ਉਮਰ ਸ਼ੈਲਟਨ ਦੀ ਯਾਦ ਨੂੰ ਕਾਇਮ ਰੱਖਿਆ ਅਤੇ ਕੈਲੀਫੋਰਨੀਆਂ ਦੇ ਅਟਾਰਨੀ ਜਨਰਲ ਅਤੇ ਸੰਯੁਕਤ ਰਾਜ ਦੀ ਸੈਨੇਟ ਦੇ ਸਹੁੰ ਚੁੱਕਣ ਵੇਲੇ ਵੀ ਹੈਰਿਸ ਨੇ ਸ਼ੈਲਟਨ ਦੀ ਬਾਈਬਲ ਦੀ ਵਰਤੋਂ ਕੀਤੀ ਸੀ ਜਦਕਿ ਦੂਜੀ ਬਾਈਬਲ  ਸੁਪਰੀਮ ਕੋਰਟ ਦੇ ਜਸਟਿਸ ਥੁਰਗੁਡ ਮਾਰਸ਼ਲ ਨਾਲ ਸਬੰਧਤ ਹੈ, ਜਿਸਨੇ ਹੈਰਿਸ ਦੇ ਕਰੀਅਰ ਦੇ ਰਸਤੇ ਨੂੰ ਪ੍ਰੇਰਿਤ ਕੀਤਾ ਸੀ। ਹੈਰਿਸ ਨੇ ਹਾਵਰਡ ਯੂਨੀਵਰਸਿਟੀ ਤੋਂ ਦਸਵੀਂ ਪਾਸ ਕਰਨ ਦਾ ਸਿਹਰਾ ਵੀ ਮਾਰਸ਼ਲ ਨੂੰ ਦਿੱਤਾ ਹੈ ਜਿਸਨੇ ਕਿ ਇਤਿਹਾਸਕ ਤੌਰ ‘ਤੇ ਬਲੈਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। 20 ਜਨਵਰੀ ਨੂੰ ਹੋ ਰਹੇ ਇਸ ਸਹੁੰ ਚੁੱਕ ਸਮਾਗਮ ਵਿੱਚ ਜਸਟਿਸ ਸੋਨੀਆ ਸੋਤੋਮਯੋਰ ਦੂਸਰੀ ਵਾਰ
ਇਸ ਤਰ੍ਹਾਂ ਦੇ ਸਮਾਗਮ ਵਿੱਚ ਹਿੱਸਾ ਲੈ ਰਹੀ ਹੈ , ਇਸ ਤੋਂ ਪਹਿਲਾਂ ਉਸਨੇ 2013 ਵਿੱਚ ਰਾਸ਼ਟਰਪਤੀ ਚੁਣੇ ਜੋਅ ਬਾਈਡੇਨ ਨੂੰ ਉਪ ਰਾਸ਼ਟਰਪਤੀ ਵਜੋਂ ਸਹੁੰ ਚੁਕਵਾਈ ਸੀ।

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ਦੀ ਹੂ-ਬ-ਹੂ ਨਕਲ ਕਰਨ ਵਾਲੇ ਸ਼ਿਆਮ ਰੰਗੀਲਾ ਨੇ ਵਾਰਾਣਸੀ ਲੋਕ ਸਭਾ…

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40080 posts
  • 0 comments
  • 0 fans