Menu

ਫਰਿਜ਼ਨੋ ਕਾਉਂਟੀ ਵਿੱਚ ਨਹੀ ਰੁਕ ਰਿਹਾ ਕੋਰੋਨਾਂ ਵਾਇਰਸ ਦਾ ਪ੍ਰਕੋਪ, 731 ਨਵੇਂ ਮਾਮਲੇ ਹੋਏ ਦਰਜ਼

ਫਰਿਜ਼ਨੋ (ਕੈਲੀਫੋਰਨੀਆਂ),30 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਕਾਉਂਟੀ ਵਿੱਚ ਕੋਰੋਨਾਂ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਇਸ ਕਾਉਂਟੀ ਨੇ ਸੋਮਵਾਰ ਨੂੰ ਕੋਵਿਡ -19 ਦੇ 731 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ ਅਤੇ ਸਿਹਤ ਅਧਿਕਾਰੀਆਂ ਨੂੰ ਇਸ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਰਾਜ ਦੇ ਅੰਕੜਿਆਂ ਅਨੁਸਾਰ ਕਾਉਂਟੀ ਵਿੱਚ ਹੁਣ ਤੱਕ ਕੋਰੋਨਾਂ ਦੇ ਪੁਸ਼ਟੀ ਕੀਤੇ ਹੋਏ 63,811 ਕੇਸ ਦਰਜ਼ ਹੋਏ ਹਨ ਜਦਕਿ ਮੌਤਾਂ ਦੀ ਗਿਣਤੀ 646 ਹੋ ਗਈ ਹੈ।ਇਸਦੇ ਇਲਾਵਾ ਇਕੱਠੇ ਰੂਪ ਵਿੱਚ ਫਰਿਜ਼ਨੋ, ਕਿੰਗਜ਼, ਮਡੇਰਾ, ਮਰੀਪੋਸਾ, ਮਰਸਡੀ ਅਤੇ ਤੁਲਾਰੇ ਕਾਉਂਟੀ ਵਿੱਚ ਸੋਮਵਾਰ ਨੂੰ ਘੱਟੋ ਘੱਟ 4,329 ਨਵੇਂ ਕੇਸ ਅਤੇ 29 ਮੌਤਾਂ ਦੀ ਪੁਸ਼ਟੀ ਹੋਈ ਹੈ।ਵਾਇਰਸ ਦੇ ਸੰਬੰਧ ਵਿੱਚ ਕ੍ਰਿਸਮਸ ਦੇ ਸਮੇਂ ਸਿਰਫ ਫਰਿਜ਼ਨੋ ਅਤੇ ਕਿੰਗਜ਼ ਨੇ ਹੀ ਰਿਪੋਰਟ ਕੀਤੀ ਸੀ।ਕ੍ਰਿਸਮਸ ਦੇ ਦਿਨ ਫਰਿਜ਼ਨੋ ਕਾਉਂਟੀ ਵਿੱਚ ਸਿਰਫ ਸੱਤ ਆਈ ਸੀ ਯੂ ਬਿਸਤਰੇ ਉਪਲੱਬਧ ਸਨ ਜੋ ਕਿ ਉਸ ਹਫ਼ਤੇ ਦੇ ਸ਼ੁਰੂ ਵਿੱਚ 18 ਸਨ।ਇਸਦੇ ਇਲਾਵਾ ਕਾਉਂਟੀ ਦੇ ਹਸਪਤਾਲਾਂ ਵਿੱਚ ਵਾਇਰਸ ਪੀੜਤ 620 ਮਰੀਜ਼ ਦਾਖਲ ਹਨ ਜਿਹਨਾਂ ਵਿੱਚੋਂ 139 ਆਈ ਸੀ ਯੂ ਵਿੱਚ  ਹਨ।ਕੈਲੀਫੋਰਨੀਆਂ ਦੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਤਕਰੀਬਨ 40 ਮਿਲੀਅਨ ਲੋਕਾਂ ਦੇ ਇਸ ਰਾਜ ਵਿੱਚ 2.1 ਮਿਲੀਅਨ ਤੋਂ ਵੱਧ ਦਾ ਸਕਾਰਾਤਮਕ ਟੈਸਟ ਦਰਜ ਕੀਤਾ ਗਿਆ ਹੈ ਅਤੇ ਘੱਟੋ ਘੱਟ 24,220 ਲੋਕਾਂ ਦੀ ਮੌਤ ਹੋਈ ਹੈ ,ਜਦਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਹੀ ਸੂਬੇ ਦੇ ਵਾਇਰਸ ਸੰਬੰਧੀ ਅੰਕੜਿਆਂ ਵਿੱਚ ਲੱਗਭਗ 570,000 ਤੋਂ ਵੱਧ ਨਵੇਂ ਕੇਸ ਅਤੇ ਮੌਤਾਂ ਦੇ 3,250 ਮਾਮਲੇ ਸ਼ਾਮਲ ਹੋਏ ਹਨ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਪਿਛਲੇ ਹਫਤੇ ਦੌਰਾਨ ਕੈਲੀਫੋਰਨੀਆਂ ਵਿੱਚ ਕਿਸੇ ਵੀ ਰਾਜ ਦੇ ਮੁਕਾਬਲੇ ਜ਼ਿਆਦਾ ਪ੍ਰਤੀ ਵਿਅਕਤੀ ਨਵੇਂ ਕੇਸ ਦਰਜ ਕੀਤੇ ਗਏ ਹਨ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans