Menu

ਪੁਲਿਸ ਅਧਿਕਾਰੀਆਂ ਨੇ ਨਿਊਯਾਰਕ “ਚ ਬੰਦ ਕਰਵਾਇਆ ਗੈਰ ਕਾਨੂੰਨੀ ਕਲੱਬ

ਫਰਿਜ਼ਨੋ (ਕੈਲੀਫੋਰਨੀਆਂ), 22 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਪੁਲਿਸ ਅਧਿਕਾਰੀਆਂ ਨੇ ਐਤਵਾਰ ਸਵੇਰੇ ਨਿਊਯਾਰਕ ਸਿਟੀ ਵਿੱਚ ਕਾਰਵਾਈ ਕਰਦਿਆਂ ਇੱਕ ਗੈਰ ਕਾਨੂੰਨੀ ਨਾਈਟ ਕਲੱਬ ਨੂੰ ਬੰਦ ਕਰਵਾਇਆ ਹੈ।ਇਸ ਕਾਰਵਾਈ ਦੌਰਾਨ ਪੁਲਿਸ ਅਧਿਕਾਰੀ ਸਵੇਰ ਦੇ ਲੱਗਭਗ 2:45 ਵਜੇ, ਨਿਊਯਾਰਕ ਦੇ ਕਵੀਨਜ਼ ਖੇਤਰ ਦੀ ਇੱਕ ਇਮਾਰਤ “ਚ ਦਾਖਲ ਹੋਏ ,ਜਿੱਥੇ 164 ਤੋਂ ਜਿਆਦਾ ਲੋਕਾਂ ਦਾ ਗੈਰ ਕਾਨੂੰਨੀ ਇਕੱਠ ਸੀ। ਅਧਿਕਾਰੀਆਂ ਨੇ ਟਵਿੱਟਰ ‘ਤੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਸ ਕਲੱਬ ਨੇ ਕੋਵਿਡ -19 ਮਹਾਂਮਾਰੀ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ ਅਤੇ ਕਲੱਬ ਕੋਲ ਸ਼ਰਾਬ ਦਾ ਲਾਈਸੈਂਸ ਵੀ ਨਹੀ ਸੀ। ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ
ਨਿਊਯਾਰਕ ਸਿਟੀ ਵਿੱਚ, ਨਿੱੱਜੀ ਘਰਾਂ ਵਿੱਚ 10 ਤੋਂ ਵੱਧ ਲੋਕਾਂ ਦੇ ਅੰਦਰੂਨੀ ਜਾਂ ਬਾਹਰੀ ਇਕੱਠ ਕਰਨ ਦੀ ਆਗਿਆ ਨਹੀਂ ਹੈ, ਅਤੇ ਸ਼ਹਿਰ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ, 50 ਤੋਂ ਵੱਧ ਲੋਕਾਂ ਦੇ ਇਕੱਠ ਕਰਨ ਦੀ ਵੀ ਆਗਿਆ ਨਹੀਂ ਹੈ। ਇਸ ਲਈ ਅਧਿਕਾਰੀਆਂ ਨੇ 164 ਤੋਂ ਜ਼ਿਆਦਾ ਲੋਕਾਂ ਦਾ ਇਕੱਠ, ਐਮਰਜੈਂਸੀ ਆਦੇਸ਼ਾਂ ਦੀ ਉਲੰਘਣਾ, ਸ਼ਰਾਬ ਲਾਇਸੈਂਸ ਦਾ ਨਾਂ ਹੋਣਾ, ਅੱਗ ਅਤੇ ਸਿਹਤ ਕੋਡ ਦੀ ਉਲੰਘਣਾ ਆਦਿ ਕਰਨ ਲਈ ਇਸ ਕਲੱਬ ਨੂੰ ਬੰਦ ਕਰਨ ਦੇ ਨਾਲ 5 ਵਿਅਕਤੀਆਂ ਉੱਤੇ ਕਈ ਤਰ੍ਹਾਂ ਦੇ ਅਪਰਾਧਿਕ ਦੋਸ਼ ਵੀ ਲਗਾਏ ਹਨ।ਇਸ ਸਾਲ ਮਹਾਂਮਾਰੀ ਦੌਰਾਨ ਸ਼ਹਿਰ ਦੇ ਅਧਿਕਾਰੀਆਂ ਨੇ ਨਾਜਾਇਜ਼ ਇਕੱਠਾਂ ਨਾਲ ਜੁੜੇ ਸਥਾਨਾਂ ਨੂੰ ਬੰਦ ਕਰਵਾਉਣ ਦੇ ਇਲਾਵਾ ਗਿਰਫਤਾਰੀਆਂ ਵੀ ਕੀਤੀਆਂ ਹਨ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans