ਬਠਿੰਡਾ, 15 ਦਸੰਬਰ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਬਠਿੰਡਾ ਸ੍ਰੀ ਬੀ. ਸ੍ਰੀਨਿਵਾਸਨ ਦੀ ਰਹਿਨੁਮਾਈ ਹੇਠ ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ ਚਿਲਡਰਨ ਵਿਖੇ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਜੈਪੁਰ ਵੱਲੋਂ ਦੋ ਦਿਨਾਂ ਕੰਨਾਂ ਤੋਂ ਸੁਨਣ ਵਾਲੀਆਂ ਮਸ਼ੀਨਾਂ (ਹੀਅਰਿੰਗ ਏਡਜ਼) ਵੰਡਣ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਮਹੰਤ ਗੁਰਬੰਤਾ ਦਾਸ ਸਕੂਲ ਦੇ ਬੱਚਿਆਂ ਅਤੇ ਸੀਨੀਅਰ ਸਿਟੀਜਨਜ਼ ਨੂੰ 200 ਦੇ ਕਰੀਬ ਕੰਨਾਂ ਤੋ ਸੁਣਨ ਵਾਲੀਆਂ ਮਸ਼ੀਨਾਂ (ਬੀਟੀਈ) ਵੰਡੀਆਂ ਗਈਆਂ ਇਹ ਜਾਣਕਾਰੀ ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਨੇ ਸਾਂਝੀ ਕੀਤੀ।
ਸਕੱਤਰ ਰੈਡ ਕਰਾਸ ਨੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਸੰਮਤੀ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿ ਉਨਾਂ ਸੁਣਨ ਸ਼ਕਤੀ ਤੋਂ ਵਾਂਝੇ ਇਨਾਂ ਬੱਚਿਆਂ ਲਈ ਜੈਪੂਰ ਤੋਂ ਬਠਿੰਡਾ ਵਿਖੇ ਆ ਕੇ ਕੰਨਾਂ ਤੋਂ ਸੁਨਣ ਵਾਲੀਆਂ ਮਸ਼ੀਨਾਂ ਵੰਡੀਆਂ ਇਨਾਂ ਮਸ਼ੀਨਾਂ ਨਾਲ ਸੁਣਨ ਸ਼ਕਤੀ ਤੋਂ ਵਿਕਲਾਂਗ ਬੱਚੇ ਤੇ ਸੀਨੀਅਰ ਸਿਟੀਜਨ ਸੌਖੇ ਢੰਗ ਨਾਲ ਆਪਣੇ ਰੋਜ਼ਾਨਾ ਦੇ ਕੰਮ-ਕਾਜ ਕਰ ਸਕਣਗੇ ਇਸ ਤੋਂ ਇਲਾਵਾ ਉਨਾਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਜੈਪੁਰ ਦੇ ਪ੍ਰਧਾਨ ਡੀ.ਆਰ. ਮਹਿਤਾ, ਕੈਂਪ ਪ੍ਰਬੰਧਕ ਸੁਰੇਸ਼ ਮਹਿਰਾ ਤੇ ਉਨਾਂ ਦੇ ਟੀਮ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ