Menu

ਅਮਰੀਕਾ ਵਿੱਚ ਸ਼ੁਰੂ ਹੋਇਆ ਕੋਰੋਨਾਂ ਵਾਇਰਸ ਟੀਕਾਕਰਣ

ਫਰਿਜ਼ਨੋ (ਕੈਲੀਫੋਰਨੀਆਂ), 15 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਸੰਯੁਕਤ ਰਾਜ ਵਿੱਚ ਕੋਰੋਨਾਂ ਵਾਇਰਸ ਟੀਕਾਕਰਣ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਇੱਕ ਮਹੱਤਵਪੂਰਣ ਪਲ ਹੈ ਜਦੋਂ ਦੇਸ਼ ਇਸ ਜਾਨਲੇਵਾ ਵਾਇਰਸ  ਦਾ ਸਾਹਮਣਾ ਕਰਨ ਦੇ ਨਾਲ ਤਕਰੀਬਨ 300,000 ਅਮਰੀਕੀ ਵਾਸੀਆਂ ਨੂੰ ਗਵਾ ਚੁੱਕਿਆ ਹੈ।ਇਸ ਟੀਕਾਕਰਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਦੌਰਾਨ ਨਿਊਯਾਰਕ ਵਿੱਚ ਆਈ ਸੀ ਯੂ ਦੀ ਨਰਸ ਸੈਂਡਰਾ ਲਿੰਡਸੇ,ਟੀਕੇ ਦੀ ਖੁਰਾਕ ਨੂੰ ਲੈਣ ਵਾਲੀ ਪਹਿਲੀ ਸ਼ਖਸ ਹੈ, ਜਿਸਨੂੰ ਕਿ ਗਵਰਨਰ  ਐਂਡ੍ਰਿਊ ਕੁਓਮੋ ਨੇ ਲਾਈਵ ਸਟ੍ਰੀਮ ਕੀਤਾ। ਜਰਮਨ ਦੀ ਕੰਪਨੀ ਬਾਇਓਨਟੈਕ ਅਤੇ ਇਸ ਦੇ ਸੰਯੁਕਤ ਰਾਜ ਦੇ ਭਾਈਵਾਲ ਫਾਈਜ਼ਰ ਦੁਆਰਾ ਤਿਆਰ ਕੀਤਾ ਗਿਆ ਕੋਵਿਡ -19 ਟੀਕੇ ਨੂੰ ਸ਼ੁੱਕਰਵਾਰ ਰਾਤ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਸੀ। ਜਿਸਦੇ ਬਾਅਦ ਸਪਲਾਈ ਟਰੱਕਾਂ ਵਿੱਚ ਐਤਵਾਰ ਨੂੰ ਮਿਸ਼ੀਗਨ ਦੇ ਪੋਰਟੇਜ ਵਿੱਚੋਂ ਫਾਈਜ਼ਰ ਦੇ ਟੀਕੇ ਰਵਾਨਾ ਕੀਤੇ ਗਏ ਸਨ ਅਤੇ ਕੰਪਨੀ ਨੂੰ ਇਸ ਹਫਤੇ ਦੇ ਅੰਤ ਤੱਕ 2.9 ਮਿਲੀਅਨ ਖੁਰਾਕਾਂ ਨੂੰ 636 ਨਿਰਧਾਰਤ ਸਥਾਨਾਂ ਤੇ ਪਹੁੰਚਾਉਣ ਦੀ ਉਮੀਦ ਹੈ।ਸੰਯੁਕਤ ਰਾਜ ਵਿੱਚ ਟੀਕਾ ਰੋਲਆਉਟ ਉੱਚ ਜੋਖਮ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਹਨਾਂ ਵਿੱਚ ਹਸਪਤਾਲ ਦੇ ਕਰਮਚਾਰੀ, ਨਰਸਿੰਗ ਹੋਮ ਦੇ ਸਟਾਫ ਅਤੇ ਵਸਨੀਕਾਂ ਆਦਿ ਸ਼ਾਮਲ ਹਨ ਜਦਕਿ ਇਸਦੇ  ਦੂਜੇ ਪੜਾਅ ਵਿੱਚ ਕਿਸ ਨੂੰ ਪਹਿਲ ਦਿੱਤੀ ਜਾਵੇਗੀ ,ਇਹ ਅਜੇ ਸ਼ਪਸ਼ਟ ਨਹੀਂ ਹੈ।ਯੂ ਐਸ ਨੇ ਬਾਇਓਨਟੈਕ-ਫਾਈਜ਼ਰ ਟੀਕੇ ਦੀਆਂ ਘੱਟੋ ਘੱਟ 100 ਮਿਲੀਅਨ ਖੁਰਾਕਾਂ ਦਾ ਆਦੇਸ਼ ਦਿੱਤਾ ਹੈ ਜਦਕਿ ਹੋਰ 500 ਮਿਲੀਅਨ ਖਰੀਦਣ ਦੇ ਵੀ ਵਿਕਲਪ ਹਨ ਅਤੇ ਇਸ ਸਮੇਂ ਅਮਰੀਕਾ ਨੇ 800 ਮਿਲੀਅਨ ਖੁਰਾਕਾਂ ਲਈ ਅਗਾਊ ਆਦੇਸ਼ ਦਿੱਤੇ ਹਨ ।

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ਦੀ ਹੂ-ਬ-ਹੂ ਨਕਲ ਕਰਨ ਵਾਲੇ ਸ਼ਿਆਮ ਰੰਗੀਲਾ ਨੇ ਵਾਰਾਣਸੀ ਲੋਕ ਸਭਾ…

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40080 posts
  • 0 comments
  • 0 fans