Menu

ਅਖੰਡ ਕੀਰਤਨੀ ਜਥੇ ਨੂੰ ਅੱਤਵਾਦੀ ਸੰਗਠਨ ਕਹਿਣ ਦੇ ਮਾਮਲੇ ਤੇ ਸੁਖਬੀਰ ਬਾਦਲ ਨੂੰ ਦੁਬਾਰਾ ਸੰਮਨ ਜਾਰੀ

ਚੰਡੀਗੜ, 3 ਨਵੰਬਰ(ਹਰਜੀਤ ਮਠਾੜੂ) – ਪੰਜਾਬ ਦੇ ਸਾਬਕਾ ਉਪ- ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਚੱਲ ਰਹੇ ਮਾਣਹਾਨੀ ਕੇਸ ‘ਚ ਹੁਣ ਜ਼ਿਲ੍ਹਾ ਅਦਾਲਤ ਨੇ ਸੁਖਬੀਰ ਸਿੰਘ ਨੂੰ ਦੁਬਾਰਾ ਸੰਮਨ ਜਾਰੀ ਕੀਤਾ ਹੈ। ਸੁਖਬੀਰ ‘ਤੇ ਇਹ ਕੇਸ ਅਖੰਡ ਕੀਰਤਨੀ ਜਥੇ ਤੇ ਇਸ ਦੇ ਬੁਲਾਰੇ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਦਾ ਸਿਆਸੀ ਚਿਹਰਾ ਦੱਸਣ ਦੱਸਣ ਬਾਰੇ ਦਿੱਤੀ ਗਈ ਸ਼ਿਕਾਇਤ ‘ਤੇ ਜ਼ਿਲ੍ਹਾ ਅਦਾਲਤ ‘ਚ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਕੋਰਟ ਨੇ ਇਸੇ ਸਾਲ 4 ਮਾਰਚ ਤੇ 18 ਮਾਰਚ ਨੂੰ ਸਮਨ ਜਾਰੀ ਕਰ ਕੇ ਸੁਖਬੀਰ ਬਾਦਲ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਸੀ। ਉਸ ਵੇਲੇ ਸੁਖਬੀਰ ਬਾਦਲ ਪੇਸ਼ ਨਹੀਂ ਹੋ ਸਕੇ। ਇਸ ਤੋਂ ਬਾਅਦ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਸਿਰਫ਼ ਜ਼ਰੂਰੀ ਕੇਸਾਂ ਦੀ ਸੁਣਵਾਈ ਹੋਈ। ਹੁਣ ਕੋਰਟ ਨੇ ਸੁਖਬੀਰ ਬਾਦਲ ਦੇ ਚੰਡੀਗਡ਼੍ਹ ਸੈਕਟਰ 9 ਸਥਿਤ ਹਾਊਸ ਨੰਬਰ-256 ਦੇ ਪਤੇ ‘ਤੇ ਸੰਮਨ ਜਾਰੀ ਕਰ ਦਿੱਤਾ ਹੈ।
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਤਕ ਇਸ ਕੇਸ ਦੀ ਸੁਣਵਾਈ ਜੇਐੱਮਆਈ ਜੱਜ ਗੀਤਾਂਜਲੀ ਗੋਇਲ ਦੀ ਅਦਾਲਤ ‘ਚ ਹੋ ਰਹੀ ਸੀ। ਹੁਣ 12 ਅਕਤੂਬਰ ਤੋਂ ਕੇਸ ਦੀ ਸੁਣਵਾਈ ਅਡੀਸ਼ਨਲ ਚੀਫ ਜੂਡੀਸ਼ੀਅਲ ਮਜਿਸਟ੍ਰੇਟ ਤੇਜਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ‘ਚ ਹੋ ਰਹੀ ਹੈ। ਆਪਣੇ ਆਰਡਰ ‘ਚ ਜੱਜ ਰੰਧਾਵਾ ਨੇ ਲਿਖਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਦੀ ਕੋਰਟ ‘ਚ ਇਹ ਕੇਸ ਟਰਾਂਸਫਰ ਕੀਤਾ ਗਿਆ ਹੈ। ਕੋਰਟ ਨੇ ਸੁਖਬੀਰ ਬਾਦਲ ਦੇ ਨਾਲ ਮਾਮਲੇ ‘ਚ ਸ਼ਿਕਾਇਤਕਰਤਾ ਰਾਜਿੰਦਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਹੈ।
ਸ਼ਿਕਾਇਤ ‘ਚ ਮੋਹਾਲੀ ਨਿਵਾਸੀ ਰਾਜਿੰਦਰਪਾਲ ਨੇ ਦੱਸਿਆ ਕਿ ਅਖੰਡ ਕੀਰਤਨੀ ਜਥਾ ਇਕ ਧਾਰਮਿਕ ਜਥਾ ਹੈ ਤੇ ਪੂਰੇ ਵਿਸ਼ਵ ‘ਚ ਇਸ ਦਾ ਨਾਂ ਹੈ। ਸੁਖਬੀਰ ਨੇ ਉਨ੍ਹਾਂ ‘ਤੇ ਅਤੇ ਜਥੇ ਬਾਰੇ ਜੋ ਕਿਹਾ, ਇਸ ਵਜ੍ਹਾ ਨਾਲ ਉਨ੍ਹਾਂ ਦਾ ਨਾਂ ਖ਼ਰਾਬ ਹੋਇਆ ਹੈ। ਦੱਸਿਆ ਕਿ ਉਨ੍ਹਾਂ ਦੇ ਇਕ ਦੋਸਤ ਨੇ ਬਾਦਲ ਦੇ ਦਿੱਤੇ ਬਿਆਨਾਂ ਤੋਂ ਬਾਅਦ ਉਸ ਨਾਲ ਗੱਲਬਾਤ ਕਰਨੀ ਛੱਡ ਦਿੱਤੀ ਹੈ। ਉਸ ਨੇ ਅਤੇ ਅਖੰਡ ਕੀਰਤਨੀ ਜਥੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ‘ਚ ਨਾਕਾਮ ਰਹੀ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਸੀ। ਇਸ ਦੇ ਨਾਲ ਹੀ ਬਾਦਲ ਇਸ ਵਜ੍ਹਾ ਨਾਲ ਵੀ ਉਨ੍ਹਾਂ ਨਾਲ ਨਫ਼ਰਤ ਕਰਦਾ ਹੈ ਕਿਉਂਕਿ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ‘ਚ ਪੰਜਾਬ ਦੇ ਬਹਿਲਬਲ ਕਲਾਂ ਪਿੰਡ ‘ਚ ਸਿੱਖ ਸੰਗਤ ਇਕੱਠੀ ਹੋਈ ਸੀ। ਸ਼ਾਂਤੀਪੂਰਨ ਵਿਰੋਧ ਕਰ ਰਹੀ ਸੰਗਤ ‘ਤੇ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਗੋਲ਼ੀਆ ਚਲਵਾਈਆਂ ਸਨ, ਜਿਸ ਦੀ ਨਿੰਦਾ ਕੀਰਤਨੀ ਜਥਾ ਤੇ ਰਾਜਿੰਦਰਪਾਲ ਲਗਾਤਾਰ ਕਰ ਰਹੇ ਹਨ।
ਰਾਜਿੰਦਰਪਾਲ ਨੇ ਆਪਣੇ ਕੇਸ ‘ਚ ਦੋਸ਼ ਲਗਾਏ ਹਨ ਕਿ 4 ਜਨਵਰੀ, 2017 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਘਰ ਸਵੇਰ ਵੇਲੇ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਵਿਚਕਾਰ ਸਾਧਾਰਨ ਗੱਲਬਾਤ ਹੋਈ। ਇਹ ਗੱਲ ਕਈ ਅਖ਼ਬਾਰਾਂ ‘ਚ ਛਪੀ। ਇਸ ਤੋਂ ਬਾਅਦ ਇਕ ਅਖ਼ਬਾਰ ਨੂੰ ਇੰਟਰਵਿਊ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਤੋਂ ਚੋਣ ਲੜਨੀ ਚਾਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਦੀ ਕੁਦਰਤੀ, ਪਰੰਪਰਾ ਤੇ ਪੰਥ ਬਾਰੇ ਕੁਝ ਪਤਾ ਨਹੀਂ। ਰੱਬ ਨਾ ਕਰੇ ਜੇਕਰ ਪੰਜਾਬ ‘ਚ ਆਪ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਇੱਥੇ ਅਰਾਜਕਤਾ ਫੈਲਾ ਦੇਵੇਗੀ। ‘ਆਪ’ ਅੰਦੋਲਨ ‘ਚ ਯਕੀਨ ਕਰਦੀ ਹੈ ਸ਼ਾਸਨ ‘ਚ ਨਹੀਂ। ਕੇਜਰੀਵਾਲ ਪੰਜਾਬ ‘ਚ ਆਏ ਤੇ ਭੜਕੇ ਲੋਕਾਂ ਨਾਲ ਮੇਲ-ਜੋਲ ਵਧਾ ਰਹੇ ਹਨ। ਅੱਗੇ ਬੋਲਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਕੇਜਰੀਵਾਲ ਨੇ ਪੰਜਾਬ ‘ਚ ਅਖੰਡ ਕੀਰਤਨੀ ਜਥੇ ਨਾਲ ਬ੍ਰੇਕਫਾਸਟ ਕੀਤਾ। ਬੱਬਰ ਖਾਲਸਾ ਜਿਹਾ ਆਲਮੀ ਪੱਧਰ ‘ਤੇ ਇਕ ਅੱਤਵਾਦੀ ਸੰਗਠਨ ਹੈ, ਅਖੰਡ ਕੀਰਤਨੀ ਜਥਾ ਉਸ ਦਾ ਸਿਆਸੀ ਚਿਹਰਾ ਹੈ। ਇਸ ਦੇ ਨਾਲ ਹੀ ਕਿਹਾ ਸੀ ਕਿ ਸਰਬਤ ਖਾਲਸਾ ਜਿਸ ਨੂੰ ਖਾਲਿਸਤਾਨ ਐਲਾਨ ਦਿੱਤਾ ਗਿਆ ਹੈ, ਉਸ ਦੇ ਜਥੇਦਾਰਾਂ ਨਾਲ ਡਿਨਰ ਕੀਤਾ ਹੈ। ਹੁਣ ਰਾਜਿੰਦਰ ਨੇ ਸ਼ਿਕਾਇਤ ‘ਚ ਦੱਸਿਆ ਕਿ ਸੁਖਬੀਰ ਬਾਦਲ ਨੇ ਜਾਣ-ਬੁੱਝ ਕੇ ਅਜਿਹਾ ਕੀਤਾ ਹੈ। ਦੱਸਿਆ ਕਿ ਇਸ ਨਾਲ ਉਨ੍ਹਾਂ ਦੀ ਕਾਫ਼ੀ ਇਮੇਜ ਖਰਾਬ ਹੋਈ ਹੈ। ਉਨ੍ਹਾਂ ਦਾ ਕਿਸੇ ਵੀ ਬੱਬਰ ਖਾਲਸਾ ਸੰਗਠਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans