Menu

          21ਜੂਨ ਦਾ ਸੂਰਜ ਗ੍ਰਹਿਣ ਹੋ ਸਕਦਾ ਹੈ ਘਾਤਕ

ਬਠਿੰਡਾ 09ਜੂਨ (ਅਮਨ ਔਲਖ ) :-ਅਸੀਂ ਆਏ ਦਿਨ ਨਵੀਂਆਂ ਤੇ ਅਜੀਬੋ ਗਰੀਬ  ਖ਼ਬਰਾ  ਪੜਦੇ ਤੇ ਸੁਣਦੇ ਹਾਂ । ਕਈ ਵਾਰ ਤਾਂ ਕੁਦਰਤ ਦੇ ਕਰਤੱਵ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ । ਜਿੱਥੇ ਕੁਦਰਤ ਦੇ ਮਨਮੋਹਕ ਦ੍ਰਿਸ਼ ਸਾਨੂੰ ਆਪਣੇ ਵੱਲ ਖਿੱਚਦੇ ਨੇ , ਉੱਥੇ ਹੀ ਹੈਰਾਨੀਜਨਕ ਕ੍ਰਿਸ਼ਮੇ ਹੈਰਾਨ ਵੀ ਕਰਦੇ ਹਨ । ਸੌਰ ਵਿਗਿਆਨੀਆ ਦਾ ਕਹਿਣਾ ਹੈ ਕਿ ਅਸੀਂ ਸੂਰਜ ਨੂੰ ਇਕ ਛੱਲੇ ਦੀ ਤਰ੍ਹਾਂ ਦੇਖ ਸਕਦੇ ਹਾਂ । ਇਹ ਸਭ ਹੋਵੇਗਾ ਸੂਰਜ ਗ੍ਰਹਿਣ ਕਾਰਨ ਜੋ 900 ਸਾਲ ਬਾਅਦ ਨਜ਼ਰ ਆਵੇਗਾ । ਸੌਰ ਵਿਗਿਆਨੀਆ ਦਾ ਕਹਿਣਾ ਇਹ ਇਕ ਦੁਰਲਭ ਗ੍ਰਹਿਣ ਰਹੇਗਾ ਕਿਉਂਕਿ ਇਸਦੀ  ਮਿਆਦ 30 ਸਕਿੰਟ ਤੱਕ ਹੀ ਰਹੇਗੀ ।

ਆਰੀਆ ਭੱਟ ਵਿਗਿਆਨ ਖੋਜ ਸੰਸਥਾਨ (ਏਰੀਜ਼) ਦੇ ਸੀਨੀਅਰ ਸੌਰ ਵਿਗਿਆਨੀ ਤੇ ਸਾਬਕਾ ਡਾਇਰੈਕਟਰ ਡਾ. ਵਹਾਬਉੱਦੀਨ ਨੇ ਦੱਸਿਆ ਕਿ 21 ਜੂਨ ਨੂੰ ਗ੍ਰਹਿਣ ਸਵੇਰੇ 9 ਵਜ ਕੇ 16 ਮਿੰਟ ‘ਤੇ ਲੱਗਣਾ ਸ਼ੁਰੂ ਹੋਵੇਗਾ ਤੇ 12 ਵਜ ਕੇ 10 ਮਿੰਟ ਤਕ ਪੂਰਨ ਤੌਰ ‘ਤੇ ਕੁੰਡਲੀਦਾਰ ਦਿਖਾਈ ਦੇਵੇਗਾ। ਇਸ ਵਾਰ ਦੇ ਸੂਰਜ ਗ੍ਰਹਿਣ ‘ਚ ਜੋ ਸਥਿਤੀ ਬਣਨ ਜਾ ਰਹੀ ਹੈ, ਉਸ ਨੇ ਹੀ ਇਸ ਨੂੰ ਦੁਰਲੱਭ ਗ੍ਰਹਿਣਾਂ ‘ਚ ਸ਼ਮਿਲ ਕੀਤਾ ਹੈ। ਇਸ ਦੀ ਵਜ੍ਹਾ ਸੂਰਜ ਤੇ ਚੰਦਰਮਾ ਵਿਚਾਲੇ ਦੀ ਦੂਰੀ ਹੈ। ਗ੍ਰਹਿਣ ਦੌਰਾਨ ਸੂਰਜ ਧਰਤੀ ਤੋਂ 15,02,35,882 ਕਿਲੋਮੀਟਰ ਦੂਰ ਹੋਵੇਗਾ, ਜਦਕਿ ਚੰਦਰਮਾ ਵੀ 3,91,482 ਕਿਲੋਮੀਟਰ ਦੂਰ ਤੋਂ ਆਪਣੇ ਰਾਹ ਤੋਂ ਲੰਘ ਰਿਹਾ ਹੋਵੇਗਾ। ਜੇ ਚੰਦਰਮਾ ਧਰਤੀ ਤੋਂ ਹੋਰ ਨਜ਼ਦੀਕ ਹੋਵੇਗਾ ਕਿ ਇਹ ਪੂਰਨ ਸੂਰਜ ਗ੍ਰਹਿਣ ਬਣ ਜਾਂਦਾ। ਉਥੇ, ਸੂਰਜ ਜੇ ਥੋੜ੍ਹਾ ਨੇੜੇ ਹੁੰਦਾ ਤਾਂ ਗ੍ਰਹਿਣ ਦਾ ਰੂਪ ਵੀ ਕੁਝ ਵੱਖਰਾ ਹੁੰਦਾ ਪਰ ਇਹ ਗ੍ਰਹਿ ਕੁੰਡਲੀਦਾਰ ਲੱਗਣ ਜਾ ਰਿਹਾ ਹੈ ਜਿਸ ‘ਚ ਚੰਦਰਮਾ ਪੂਰੀ ਤਰ੍ਹਾਂ ਸੂਰਜ ਨੂੰ ਢੱਕ ਨਹੀਂ ਸਕੇਗਾ। ਚੰਦਰਮਾ ਕਰੀਬ ਤੀਹ ਸਕਿੰਟ ਲਈ ਹੀ ਸੂਰਜ ਦੇ ਜ਼ਿਆਦਾਤਰ ਹਿੱਸੇ ਨੂੰ ਢੱਕ ਸਕੇਗਾ। ਇਸ ਦੌਰਾਨ ਸੂਰਜ ਦਾ ਆਖ਼ਰੀ ਹਿੱਸਾ ਇਕ ਰਿੰਗ ਵਾਂਗ ਨਜ਼ਰ ਆਵੇਗਾ। 30 ਸਕਿੰਟ ਬਾਅਦ ਗ੍ਰਹਿਣ ਖਤਮ ਸ਼ੁਰੂ ਹੋ ਜਾਵੇਗਾ।

ਬੇਸ਼ਕ ਦੇਖਣ ‘ਚ ਸਾਨੂੰ ਇਨ੍ਹਾਂ ਦਾ ਆਕਾਰ ਬਰਾਬਰ ਲੱਗਦਾ ਹੈ , ਪਰ ਦੋਨਾਂ ਦੇ ਆਕਾਰ ‘ਚ ਕਾਫੀ  ਫ਼ਰਕ ਹੈ । ਅਸਲ ਵਿੱਚ ਸੂਰਜ  ਚੰਦਰਮਾ  ਤੋਂ 400 ਗੁਣਾਂ ਵੱਡਾ ਹੋਣ ਦੇ ਬਾਵਜੂਦ ਚੰਦਾ ਸੂਰਜ ਗ੍ਰਹਿਣ ਦੌਰਾਨ ਸੂਰਜ ਦੀ ਰੋਸ਼ਨੀ ਨੂੰ  ਧਰਤੀ  ‘ਤੇ ਆਉਣ ਤੋਂ ਰੋਕ ਲੈਂਦਾ ਹੈ ।

ਸੋਰ ਵਿਗਿਆਨੀਆ ਅਨੁਸਾਰ ਸੂਰਜ ਗ੍ਰਹਿਣ  ਨੂੰ ਨੰਗੀਆ ਅੱਖਾਂ ਨਾਲ ਦੇਖਣਾ ਖ਼ਤਰਨਾਕ ਹੋ ਸਕਦਾ ਹੈ । ਇਸਨੂੰ ਦੇਖਣ ਲਈ ਸੋਲਰ ਚਸ਼ਮੇ ਦੀ ਵਰਤੋਂ ਕਰ ਸਕਦੇ ਹਾਂ ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans