Menu

ਬੀਬਾ ਬਾਦਲ ਨੇ ਚੌਥੀ ਵਾਰ ਲੋਕ ਸਭਾ ਹਲਕਾ ਬਠਿੰਡਾ ਤੋਂ ਟਿਕਟ ਮਿਲਣ ਤੋਂ ਬਾਅਦ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਵਿਖੇ ਟੇਕਿਆ ਮੱਥਾ

ਬਠਿੰਡਾ, 23 ਅਪ੍ਰੈਲ 2024- ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਤਿੰਨ ਵਾਰ ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਟਿਕਟ ਮਿਲਣ ਦੀ ਖੁਸ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਵਿਖੇ ਅਰਦਾਸ ਕੀਤੀ, ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ, ਜਿਨ੍ਹਾਂ ਨੇ ਮੱਥਾ ਟੇਕਿਆ ਅਤੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ ਸੈਂਕੜੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਨ੍ਹਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸਵੇਰੇ ਬਠਿੰਡਾ ਦੀ ਉੜੀਆ ਕਲੋਨੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਦੋ ਲੜਕੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਦੇ ਵਿਕਾਸ ਲਈ ਅਹਿਮ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਅਤੇ ਕਈ ਅਹਿਮ ਪ੍ਰਾਜੈਕਟ ਵੀ ਸਥਾਪਿਤ ਕੀਤੇ ਗਏ। ਆਪਣੇ ਤਿੰਨ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਿਆਸੀ ਪਾਰੀ ਬਠਿੰਡਾ ਤੋਂ ਹੀ ਸ਼ੁਰੂ ਕੀਤੀ ਸੀ ਅਤੇ ਉਹ ਬਠਿੰਡਾ ਵਾਸੀਆਂ ਦੀ ਤਰੱਕੀ ਲਈ ਲਗਾਤਾਰ ਯਤਨਸ਼ੀਲ ਹਨ।

ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਲਈ ਏਮਜ਼ ਅਤੇ ਕੈਂਸਰ ਹਸਪਤਾਲ ਤੋਂ ਇਲਾਵਾ ਸਿੱਖਿਆ ਸਹੂਲਤਾਂ ਲਈ ਉਨ੍ਹਾਂ ਵੱਲੋਂ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਕਰਵਾਈ ਗਈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਬਠਿੰਡਾ ਦਾ ਹਵਾਈ ਅੱਡਾ ਵੀ ਸ਼ੁਰੂ ਕਰਵਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਦਾ ਮਿਸ਼ਨ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਲਈ ਵਿਦੇਸ਼ ਜਾਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਆਧੁਨਿਕ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਵੇਗੀ। ਬਠਿੰਡਾ ਨੂੰ ਮੁੱਢਲੀਆਂ ਸਹੂਲਤਾਂ ਨਾਲ ਭਰਪੂਰ ਕੀਤਾ ਜਾਵੇਗਾ, ਉਥੇ ਹੀ ਜ਼ਿਲ੍ਹਾ ਮਾਨਸਾ ’ਤੇ ਲੱਗੇ ਪਛੜੇਪਣ ਦੇ ਦਾਗ ਨੂੰ ਵੀ ਮਿਟਾਇਆ ਜਾਵੇਗਾ। ਬੀਬਾ ਬਾਦਲ ਨੇ ਕਿਹਾ ਕਿ ਮਾਨਸਾ ਦੇ ਨੌਜਵਾਨਾਂ ਨੂੰ ਚੰਗੀ ਆਧੁਨਿਕ ਸਿੱਖਿਆ ਦੇ ਨਾਲ-ਨਾਲ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੰਮ ਕੀਤਾ ਜਾਵੇਗਾ ਅਤੇ ਮਾਨਸਾ ਵਿੱਚ ਵੱਡੇ ਉਦਯੋਗ ਸਥਾਪਿਤ ਕੀਤੇ ਜਾਣਗੇ। ਲੋਕ ਸਭਾ ਹਲਕਾ ਬਠਿੰਡਾ ਨੂੰ ਆਈਟੀ ਹੱਬ ਵਜੋਂ ਸਥਾਪਤ ਕਰਨ ਲਈ ਵੀ ਉਪਰਾਲੇ ਕੀਤੇ ਜਾਣਗੇ।  ਬਠਿੰਡਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਜਿਸ ਵੱਲੋਂ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਕੇਜਰੀਵਾਲ ਦੇ ਐਸ਼ੋ-ਆਰਾਮ ‘ਤੇ ਬਰਬਾਦ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਹੈ ਅਤੇ ਭਗਵੰਤ ਮਾਨ ਸਰਕਾਰ ਹਰ ਰੋਜ਼ ਪੰਜਾਬੀਆਂ ‘ਤੇ 100 ਕਰੋੜ ਦਾ ਕਰਜ਼ਾ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਵੱਧ ਬੇਕਾਰ ਸਰਕਾਰ ਕਦੇ ਨਹੀਂ ਦੇਖੀ, ਪਰ ਹੁਣ ਪੰਜਾਬ ਵਾਸੀ ਇਸ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਅੱਜ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਭ੍ਰਿਸ਼ਟਾਚਾਰ ਵਿੱਚ ਡੁੱਬੇ ਕੇਜਰੀਵਾਲ ਦਾ ਜ਼ੋਰਦਾਰ ਸਮਰਥਨ ਕਰਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਏਮਜ਼ ਬਠਿੰਡਾ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲ ਰਹੀਆਂ ਪਾਰਟੀਆਂ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੀਆਂ, ਸਗੋਂ ਇਹ ਪਾਰਟੀਆਂ ਸਿਰਫ਼ ਪੰਜਾਬ ਨੂੰ ਲੁੱਟਣ ਅਤੇ ਪੰਜਾਬੀਆਂ ਨੂੰ ਤਬਾਹ ਕਰਨ ‘ਤੇ ਤੁਲੀਆਂ ਹੋਈਆਂ ਹਨ, ਇਸ ਲਈ ਹੁਣ ਪੰਜਾਬ ਵਾਸੀ ਵੀ ਜਾਗਰੂਕ ਹੋ ਗਏ ਹਨ, ਜੋ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਰਹੇ ਹਨ।

ਉਨ੍ਹਾਂ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਆਸਤ ਤੋਂ ਉਪਰ ਉਠ ਕੇ ਦਿੱਲੀ ਤੋਂ ਚੱਲ ਰਹੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਬਜਾਏ ਪੰਜਾਬ ਦੀ ਭਲਾਈ ਲਈ ਕੰਮ ਕਰ ਰਹੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ, ਤਾਂ ਜੋ ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਬਰਬਾਦ ਨਾ ਹੋਵੇ। ਇਸ ਦੌਰਾਨ ਉਨ੍ਹਾਂ ਨਾਲ ਬਠਿੰਡਾ ਦੇ ਪਹਿਲੇ ਮੇਅਰ ਤੇ ਪੰਜਾਬ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਬੀੜ ਬਹਿਮਣ, ਪੀ.ਏ.ਸੀ ਮੈਂਬਰ ਨਿਰਮਲ ਸਿੰਘ ਸੰਧੂ, ਜਨਰਲ ਕੌਂਸਲ ਮੈਂਬਰ ਕੁਲਦੀਪ ਸਿੰਘ ਨੰਬਰਦਾਰ ਤੇ ਗੁਰਸੇਵਕ ਸਿੰਘ ਮਾਨ, ਪੀ.ਏ.ਸੀ ਮੈਂਬਰ ਦਲਜੀਤ ਬਰਾੜ, ਪੰਜਾਬ ਜਨਰਲ ਸਕੱਤਰ ਮੋਹਿਤ ਗੁਪਤਾ, ਸਲਾਹਕਾਰ ਮੋਹਨਜੀਤ ਸਿੰਘ ਪੁਰੀ, ਪੰਜਾਬ ਬੁਲਾਰੇ ਚਮਕੌਰ ਸਿੰਘ ਮਾਨ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਮਹਿਲਾ ਵਿੰਗ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬੀਬੀ ਬਲਵਿੰਦਰ ਕੌਰ, ਮਹਿਲਾ ਵਿੰਗ ਜ਼ਿਲ੍ਹਾ ਦਿਹਾਤੀ ਪ੍ਰਧਾਨ ਬੀਬੀ ਚਰਨਜੀਤ ਕੌਰ, ਬੀਬੀ ਜੋਗਿੰਦਰ ਕੌਰ, ਯੂਥ ਵਿੰਗ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਸਰਤ ਮਿੱਡੂਖੇੜਾ, ਮੀਤ ਪ੍ਰਧਾਨ ਅਮਨ ਢਿੱਲੋਂ, ਬੰਤ ਸਿੰਘ ਸਿੱਧੂ, ਪੰਜਾਬ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਪਾ, ਪੰਜਾਬ ਮੀਤ ਪ੍ਰਧਾਨ ਅਮਰਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਨਾਇਬ ਸਿੰਘ ਬਰਾੜ, ਇਕਬਾਲ ਸਿੰਘ ਮਿਠੜੀ, ਬਲਵਿੰਦਰ ਸਿੰਘ ਬੱਲੀ ਸਿੱਧੂ, ਪਰਮਪਾਲ ਸਿੰਘ ਸਿੱਧੂ, ਰਾਕੇਸ਼ ਕੁਮਾਰ ਕਾਕਾ, ਪ੍ਰੇਮ ਗਰਗ, ਹਰਤਾਰ ਸਿੰਘ ਸੰਧੂ, ਦਲਜੀਤ ਰੋਮਾਣਾ, ਰਵਿੰਦਰ ਸਿੰਘ ਚੀਮਾ, ਸੁਨੀਲ ਫੌਜੀ, ਨਿੰਦਰਪਾਲ ਲਾਡੀ, ਹਰਮਨ ਪਾਲ ਸਿੰਘ ਰਿੰਕਾ, ਸੁਖਦੇਵ ਸਿੰਘ ਗੁਰਥੜੀ, ਹਰਵਿੰਦਰ ਸ਼ਰਮਾ ਗੰਜੂ, ਅਭੈ ਖੰਗਵਾਲ, ਜਗਦੀਪ ਸਿੰਘ ਗਹਿਰੀ, ਸੀਨੀਅਰ ਮੀਤ ਪ੍ਰਧਾਨ ਵਿਨੋਦ ਕੁਮਾਰ ਗਰਗ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਸੰਧੂ, ਹਰਜੀਤ ਸਿੰਘ ਹਰਜੀ ਸੀਵਿਆਂ, ਰਵੀ ਢੱਲਾ, ਬਿੱਟੂ ਵਾਲੀਆ, ਬੂਟਾ ਸਿੰਘ ਜੋਗਾਨੰਦ, ਮੀਤ ਪ੍ਰਧਾਨ ਗੌਰਵ ਸ਼ਰਮਾ ਤੋਂ ਇਲਾਵਾ ਦਰਸ਼ਨ ਰੋਮਾਣਾ, ਡਾਇਮੰਡ ਖੰਨਾ, ਅਮਨਿੰਦਰ ਸਿੰਘ ਸੋਢੀ, ਅਮਰਜੀਤ ਵਿਰਦੀ, ਸੁਖਦੇਵ ਸਿੰਘ ਬਰਾੜ, ਜਗਜੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਬਿੰਦਰ, ਸੁਖਚਰਨ ਸਿੰਘ ਕਾਕਾ ਬਰਾੜ, ਤਜਿੰਦਰ ਸਿੰਘ, ਸੁਖਮੰਦਰ ਸਿੰਘ ਬੋਬੀ, ਰਾਜਵੀਰ ਸਿੰਘ, ਇਕਬਾਲ ਸਿੰਘ ਪਾਲੀ, ਜਸਵਿੰਦਰ ਸਿੰਘ ਮੱਖਾ, ਦਰਸ਼ਨ ਸਿੰਘ ਚੋਟੀਆਂ, ਪਰਮਜੀਤ ਸਿੰਘ ਪੰਮਾ, ਹਰਦੀਪ ਸਿੰਘ ਹੈਪੀ, ਪਵਨਜੀਤ ਸਿੰਘ ਪੰਮਾ, ਵਿੱਕੀ ਧੀਰ, ਲਵਪ੍ਰੀਤ ਸਿੰਘ, ਬਲਕਾਰ ਸਿੰਘ, ਜੱਸੀ ਖੈਰਾ, ਜਸਵਿੰਦਰ ਸਿੰਘ ਮਾਂਕੜ, ਹੈਪੀ ਸ਼ਰਮਾ, ਦੀਪਕ ਗਿਰਧਰ, ਜਸ਼ਨਪਾਲ, ਸ਼ੈਰੀ ਮਹਿਣਾ ਚੌਂਕ ਸਮੇਤ ਸੈਂਕੜੇ ਅਕਾਲੀ ਵਰਕਰ ਮੌਜੂਦ ਸਨ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans