Menu

ਫੌਜੀ ਵੜਵਾਲ ਨੇ ਸੋਸ਼ਲ ਮੀਡੀਆ ਤੋਂ ‘ਆਪ’ ਦੀਆਂ ਹਟਾਈਆਂ ਫੋਟੋਆਂ, 20 ਨੂੰ ਸੱਦੀ ਮੀਟਿੰਗ

ਫ਼ਿਰੋਜ਼ਪੁਰ 18 (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਪਿਛਲੇ ਡੇਢ ਸਾਲ ਤੋਂ ਲੋਕ ਸਭਾ ਹਲਕਾ ਫ਼ਿਰੋਜ਼ਪੁਰ  ਚ ਮੇਹਨਤ ਕਰ ਰਹੇ ਆਪ ਦੇ ਸੀਨੀਅਰ ਆਗੂ ਫੌਜੀ ਅੰਗਰੇਜ ਸਿੰਘ ਵੜਵਾਲ ਨੇ 20 ਅਪ੍ਰੈਲ ਨੂੰ ਆਪਣੇ ਹਮਾਇਤੀਆਂ ਦੀ ਮੀਟਿੰਗ ਸੱਦ ਲਈ ਹੈ, ਕਿਆਸ ਹਨ ਕਿ ਉਹ ਅਜ਼ਾਦ ਲੜਨ ਦਾ ਐਲਾਨ ਕਰ ਸਕਦਾ ਹੈ।
ਜਾਣਕਾਰੀ ਅਨੁਸਾਰ ਆਪ ਦੇ ਸੀਨੀਅਰ ਆਗੂ ਅਤੇ ਰਾਇ ਸਿੱਖ ਬਰਾਦਰੀ ਦੇ ਨੌਜਵਾਨ ਸਾਬਕਾ ਫੌਜੀ ਅੰਗਰੇਜ ਸਿੰਘ ਵੜਵਾਲ ਪਾਰਟੀ ਦੇ ਥਾਪੜੇ ਨਾਲ ਪਿਛਲੇ ਡੇਢ਼ ਸਾਲ ਤੋਂ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਵਿਚ ਜੀਅ ਤੋੜ ਮੇਹਨਤ ਕਰ ਰਿਹਾ ਸੀ। ਇਹ ਵੀ ਪਹਿਲੀ ਵਾਰ ਵੇਖਣ ਨੂੰ ਆਇਆ ਸੀ ਕਿ ਚੋਣਾਂ ਦੀ ਤਰੀਕ ਘੋਸ਼ਣਾ ਤੋਂ ਪਹਿਲਾਂ ਹੀ ਓਸ ਨੂੰ ਪਿੰਡਾਂ ਵਿਚ ਸਿੱਕਿਆਂ, ਫਲਾਂ ਨਾਲ ਤੋਲਣਾ ਸ਼ੁਰੂ ਕਰ ਦਿੱਤਾ ਸੀ। 18 ਸਾਲ ਫੌਜ ਵਿਚ ਸੇਵਾ ਨਿਭਾਅ ਚੁੱਕੇ ਫੌਜੀ ਅੰਗਰੇਜ ਸਿੰਘ ਵੜਵਾਲ ਨੂੰ ਆਪਣੀ ਬਰਾਦਰੀ ਤੋਂ ਇਲਾਵਾ ਦੂਜੇ ਲੋਕ ਵੀ ਪਸੰਦ ਕਰ ਰਹੇ ਸਨ। ਪਰ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀ ਗਈ ਜਿਸ ਦੇ ਰੋਸ ਵਜੋਂ ਅੰਗਰੇਜ ਸਿੰਘ ਨੇ ਪਿੰਡਾਂ ਵਿਚ ਜਾਣਾ ਫਿਰ ਵੀ ਜਾਰੀ ਰੱਖਿਆ ਹੋਇਆ ਹੈ। ਓਸਦਾ ਪਹਿਲਾਂ ਦੀ ਤਰ੍ਹਾਂ ਹੀ ਪਿੰਡਾਂ ਵਿਚ ਸੁਆਗਤ ਹੋ ਰਿਹਾ ਹੈ।
ਸੂਤਰਾਂ ਮੁਤਾਬਕ ਫੌਜੀ ਦੀ ਲਹਿਰ ਨੂੰ ਵੇਖਦੇ ਹੋਏ ਓਸ ਨੂੰ ਕਈ ਪਾਰਟੀਆਂ ਵਲੋਂ ਕਿਸੇ ਉੱਚੇ ਅਹੁਦੇ ਨਾਲ ਨਿਵਾਜਣ ਦੇ ਸੱਦੇ ਵੀ ਆ ਰਹੇ ਹਨ। ਹਾਲਾਂਕਿ ਕਿਸੇ ਵੀ ਮੀਡੀਆ ਸਾਹਮਣੇ ਓਸ ਨੇ ਪੱਤੇ ਨਹੀਂ ਖੋਲ੍ਹੇ ਪਰ ਆਪੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਆਮ ਆਦਮੀ ਨਾਲ ਸਬੰਧਤ ਫੋਟੋਆਂ ਹਟਾ ਕੇ ਓਸ ਨੇ ਬਾਗੀ ਹੋਣ ਦੇ ਸੰਕੇਤ ਦੇ ਦਿੱਤੇ ਹਨ। ਸੂਤਰਾਂ ਮੁਤਾਬਕ ਫੌਜੀ ਅੰਗਰੇਜ ਸਿੰਘ ਦੀ ਆਪ ਦੀ ਦਿੱਲੀ ਟੀਮ ਨਾਲ ਚੰਗੀ ਸਾਂਝ ਦੱਸੀ ਜਾਂਦੀ ਹੈ ਜਿਸ ਤੇ ਦਿੱਲੀ ਬੈਠੇ ਵੱਡੇ ਆਗੂ ਵੀ ਓਸ ਨੂੰ ਮਨਾਉਣ ਵਿਚ ਲੱਗੇ ਹੋਏ ਹਨ।
ਫੋਨ ‘ਤੇ ਗੱਲ ਕਰਦਿਆਂ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਕਿਹਾ ਕਿ ਓਹਨਾ ਹਾਲੇ ਕੋਈ ਵੀ ਫੈਸਲਾ ਨਹੀ ਲਿਆ। ਓਹਨਾ ਨੇ 20 ਅਪ੍ਰੈਲ ਨੂੰ ਕਸਬਾ ਮਮਦੋਟ ਵਿਖੇ ਆਪਣੇ ਹਮਾਇਤੀਆਂ ਦੀ ਮੀਟਿੰਗ ਸੱਦੀ ਹੈ, ਜਿਵੇਂ ਓਸ ਦੇ ਸਾਰੇ ਭੈਣ -ਭਰਾ ਕਹਿਣਗੇ ਓਹ ਓਸੇ ਤਰ੍ਹਾਂ ਹੀ ਫੈਸਲਾ ਲਵੇਗਾ ਪਰ ਕਨਸੋਅ ਹੈ ਦੀ ਕਿ ਓਹ ਇਸ ਦਿਨ ਅਜ਼ਾਦ ਲੜਨ ਦਾ ਐਲਾਨ ਕਰ ਸਕਦਾ ਹੈ। ਅਗਰ ਅਜਿਹਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਵੱਡੀ ਪੱਧਰ ਤੇ ਵਰਕਰ ਅਤੇ ਆਗੂ ਆਮ ਆਦਮੀ ਪਾਰਟੀ ਤੋਂ। ਅਸਤੀਫੇ ਦੇ ਸਕਦੇ ਹਨ।
 ਦੱਸਣਾ ਬਣਦਾ ਹੈ ਕਿ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਵਿੱਚ ਰਾਇ ਸਿੱਖ ਬਰਾਦਰੀ ਦੀ ਕਰੀਬ 4.50 ਲੱਖ ਵੋਟ ਹੈ। ਪਿੱਛੇ ਝਾਤ ਮਾਰੀਏ ਤਾਂ ਇਹ ਬਰਾਦਰੀ ਪਾਸਾ ਪਲਟਦੀ ਆਈ ਹੈ। ਅਗਰ ਇਹ ਬਰਾਦਰੀ ਅੰਗਰੇਜ ਸਿੰਘ ਨਾਲ ਦਿਲੋਂ ਤੁਰਦੀ ਹੈ ਤਾਂ ਇਹ ਫ਼ਿਰੋਜ਼ਪੁਰ ਲੋਕ ਸਭਾ ਹਲਕੇ ‘ਚ ਮੁ

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans