Menu

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋਅ,ਚੋਣ ਪ੍ਰਚਾਰ ਦੌਰਾਨ ਭਾਵੁਕ ਹੋਏ CM ਮਾਨ

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਗੁਜਰਾਤ ਦੇ ਭਾਵਨਗਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਉਮੇਸ਼ ਮਕਵਾਨਾ ਦੇ ਹੱਕ ਵਿੱਚ ਰੋਡ ਸ਼ੋਅ ਵਿੱਚ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਰੋਡ ਸ਼ੋਅ ਦੌਰਾਨ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਮੂਡ ਦੇਖ ਕੇ ਮੈਨੂੰ ਲੱਗਦਾ ਹੈ ਕਿ ਅੱਜ ਤੋਂ ਗੁਜਰਾਤ ਵਿੱਚ ਕ੍ਰਾਂਤੀ ਸ਼ੁਰੂ ਹੋ ਜਾਵੇਗੀ। ਇਸ ਚੋਣ ‘ਚ ਗੁਜਰਾਤ ਵਿੱਚ ਇੱਕ ਨਵੀਂ ਕਹਾਣੀ ਲਿਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਹੈ। ਅਸੀਂ ਇਸ ਨੂੰ ਹਰ ਕੀਮਤ ‘ਤੇ ਜਿੱਤਣਾ ਹੈ।

ਰੋਡ ਸ਼ੋਅ ਦੌਰਾਨ ਆਪਣੇ ਭਾਸ਼ਣ ਦੌਰਾਨ ਜੇਲ੍ਹ ‘ਚ ਬੰਦ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੀ ਕਹਾਣੀ ਸੁਣਾਉਂਦੇ ਹੋਏ ਭਗਵੰਤ ਮਾਨ ਕਾਫ਼ੀ ਭਾਵੁਕ ਹੋ ਗਏ।  ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ‘ਚ ਅੱਤਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਹ ਮੁਲਾਕਾਤ ਵੀ ਇਸ ਤਰ੍ਹਾਂ ਕਰਵਾ ਰਹੇ ਹਨ, ਜਿਵੇਂ ਉਹ ਕੋਈ ਵੱਡਾ ਅੱਤਵਾਦੀ ਹੋਵੇ।

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਾਡੇ ਇਹ ਹੰਝੂ ਵਿਅਰਥ ਨਹੀਂ ਜਾਣਗੇ। ਦੇਸ਼ ਦੀ ਜਨਤਾ ਭਾਜਪਾ ਦੇ ਅੱਤਿਆਚਾਰਾਂ ਦਾ ਜਵਾਬ ਵੋਟ ਰਾਹੀਂ ਦੇਵੇਗੀ ਅਤੇ ਉਸ ਨੂੰ ਹਰਾ ਕੇ ਸੱਤਾ ਤੋਂ ਲਾਂਭੇ ਕਰੇਗੀ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਤਾਨਾਸ਼ਾਹੀ ਦਾ ਜਵਾਬ ਦੇਣ ਲਈ ਕੇਜਰੀਵਾਲ ਬਣਨ। ਮਾਨ ਨੇ ਲੋਕਾਂ ਤੋਂ ਕੇਜਰੀਵਾਲ ਦੇ ਸਮਰਥਨ ‘ਚ ‘ਜੇਲ੍ਹਾਂ ਦੇ ਤਾਲੇ ਟੁੱਟਣਗੇ, ਕੇਜਰੀਵਾਲ ਛੁੱਟਣਗੇ’ ਦੇ ਨਾਅਰੇ ਲਗਵਾਏ। ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਦਾ ਸੱਚਾ ਸਿਪਾਹੀ ਹਾਂ। ਜਿੱਥੇ ਵੀ ਉਹ ਮੈਨੂੰ ਭੇਜਦੇ ਹਨ ਮੈਂ ਜਾਂਦਾ ਹਾਂ। ਅੱਜ ਮੇਰੀ ਡਿਊਟੀ ਇੱਥੇ (ਗੁਜਰਾਤ) ਲੱਗੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਹੀ ਨੇਤਾ ਹੈ ਜੋ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਚੁਣੌਤੀ ਦੇ ਸਕਦਾ ਹੈ, ਉਹ ਹੈ ਅਰਵਿੰਦ ਕੇਜਰੀਵਾਲ। ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਇਸੇ ਲਈ ਭਾਜਪਾ ਨੇ ਇੱਕ ਸਾਜ਼ਿਸ਼ ਤਹਿਤ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਫਸਾ ਕੇ ਗ੍ਰਿਫ਼ਤਾਰ ਕਰ ਲਿਆ ਤਾਂ ਜੋ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ਼ਲਤੀ ਸੀ ਕਿ ਉਨ੍ਹਾਂ ਨੇ ਗ਼ਰੀਬਾਂ ਦੇ ਇਲਾਜ ਲਈ ਮੁਹੱਲਾ ਕਲੀਨਿਕ ਬਣਾਏ, ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰੀ, ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਦਿੱਲੀ ਵਿੱਚ ਚੰਗੇ ਸਰਕਾਰੀ ਸਕੂਲ ਬਣਾਏ ਅਤੇ ਉਨ੍ਹਾਂ ਨੇ ਬਿਜਲੀ ਅਤੇ ਪਾਣੀ ਮੁਫ਼ਤ ਕਰ ਦਿੱਤਾ। ਜਿਸ ਕਾਰਨ ਆਮ ਲੋਕਾਂ ਨੂੰ ਆਰਥਿਕ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ਼ ਇਕ ਵਿਅਕਤੀ ਨਹੀਂ, ਇਕ ਵਿਚਾਰ ਹੈ। ਤੁਸੀਂ ਕੇਜਰੀਵਾਲ ਨੂੰ ਅੰਦਰ ਕਰ ਸਕਦੇ ਹੋ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕਿਵੇਂ ਅੰਦਰ ਕਰੋਗੇ। ਦੇਸ਼ ਵਿੱਚ ਜਿਹੜੇ ਲੱਖਾਂ-ਕਰੋੜਾਂ ਅਰਵਿੰਦ ਕੇਜਰੀਵਾਲ ਪੈਦਾ ਹੋ ਗਏ ਉਨ੍ਹਾਂ ਦਾ ਕੀ ਕਰੋਗੇ? ਤੁਸੀਂ ਉਨ੍ਹਾਂ ਨੂੰ ਕਿਹੜੀ ਜੇਲ੍ਹ ਵਿੱਚ ਪਾਓਗੇ? ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਕੇਜਰੀਵਾਲ ਨੇ ਨਾਮ ਦੀ ਰਾਜਨੀਤੀ ਦੀ ਬਜਾਏ ਕੰਮ ਦੀ ਰਾਜਨੀਤੀ ਸ਼ੁਰੂ ਕੀਤੀ ਹੈ। ਇਸ ਵਾਰ ਵੀ ਲੋਕ ਕੰਮ ਦੀ ਰਾਜਨੀਤੀ ਨੂੰ ਵੋਟ ਦੇਣਗੇ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪੂਰੇ ਭਾਰਤ ਦੀ ਸਿਆਸੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰਨਗੇ।

ਹਰਿਆਣਾ ‘ਚ ਰੋਡ ਸ਼ੋਅ, ਜਨਤਕ ਮੀਟਿੰਗਾਂ, ਜਲੂਸ…

ਹਰਿਆਣਾ, 23 ਮਈ -25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਛੇਵੇਂ ਪੜਾਅ ਦੀ ਵੋਟਿੰਗ ਲਈ ਅੱਜ…

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ…

ਨਵੀਂ ਦਿੱਲੀ 23 ਮਈ  – ਚੋਣ ਕਮਿਸ਼ਨ…

ਭੋਜਪੁਰੀ ਸਟਾਰ ਪਵਨ ਸਿੰਘ ਨੂੰ…

ਨਵੀਂ ਦਿੱਲੀ, 22 ਮਈ, 2024 : ਭਾਜਪਾ…

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ…

Listen Live

Subscription Radio Punjab Today

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ ਭਾਰਤੀ ਕੈਨੇਡਾ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਕੈਨੇਡਾ…

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Our Facebook

Social Counter

  • 40566 posts
  • 0 comments
  • 0 fans