Menu

ਉਮੀਦਵਾਰਾਂ ਦਾ ਐਲਾਨ ਬਾਕੀ, ਪਰ ਫਿਰ ਵੀ ਭਖਿਆ ਬਠਿੰਡਾ ਦਾ ਚੋਣ ਦੰਗਲ

ਬਠਿੰਡਾ, 15 ਅਪ੍ਰੈਲ (ਵੀਰਪਾਲ ਕੌਰ):ਪੰਜਾਬ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ, ਹਰ ਪਾਰਟੀ ਆਪਣੇ ਉਮੀਦਵਾਰ ਐਲਾਨਣ ਲਈ ਹਲਕੇ ਨਾਲ ਜੁੜੇ ਆਗੂਆਂ ਨੂੰ ਨਾਪ ਤੋਲ ਕੇ ਦੇਖ ਰਹੀ ਹੈ ਅਤੇ ਬੜੀ ਸੂਝ ਬੂਝ ਨਾਲ ਵਿਰਧੀਆਂ ਦੇ ਮੁਕਾਬਲੇ ਆਪਣੇ ਉਮੀਦਵਾਰ ਐਲਾਨ ਰਹੀਆਂ ਹਨ। ਜੇਕਰ ਗੱਲ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਬਠਿੰਡਾ ਨੂੰ ਹਾਟ ਸੀਟ ਮੰਨਿਆਂ ਜਾਂਦਾ ਹੈ, ਜਿੱਥੇ ਹਰ ਵਾਰ ਫਸਵਾਂ ਮੁਕਾਬਲਾ  ਹੁੰਦਾ ਹੈ ਅਤੇ ਇਸ ਵਾਰ ਇਹ ਸੀਟ ਹੋਰ ਵੀ ਪ੍ਰਭਾਵਸ਼ਾਲੀ ਤੇ ਰੌਚਕ ਦਿਖਾਈ ਦੇ ਰਹੀ ਹੈ, ਜਿੱਥੋਂ ਪੁਰਾਣੇ ਉਮੀਦਵਾਰ ਹੁਣ ਮੈਦਾਨ ਛੱਡਦੇ ਦਿਖਾਈ ਦੇ ਰਹੇ ਹਨ, ਕਿਉਂ ਕਿ ਹੁਣ ਇਸ ਸੀਟ ‘ਤੇ ਹੁਣ ਪਾਰਟੀਆਂ ਦੇ ਆਪਣੇ ਹੀ ਆਪਣੇ ਦੇ ਵਿਰੋਧ ‘ਚ ਮੈਦਾਨ ‘ਚ ਆ ਰਹੇ ਹਨ, ਜਿਸਦੇ ਚਲਦਿਆਂ ਇਸ ਵਾਰ   ਸ਼੍ਰੋਮਣੀ ਅਕਾਲੀ ਦਲ  ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਦੀ ਸੀਟ ਬਦਲੀ ਜਾ ਸਕਦੀ ਹੈ। ਜਿਸਨੂੰ ਲੈ ਕੇ ਅਕਾਲੀ ਦਲ ‘ਚ ਚਰਚਾ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਪਹਿਲੀ ਸੂਚੀ ਵਿੱਚ ਬਠਿੰਡਾ ਸੀਟ ਤੋਂ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਹਰਸਿਮਰਤ ਦਾ ਨਾਂਅ ਨਹੀਂ ਐਲਾਨਿਆ ਗਿਆ। ਕਾਂਗਰਸ ਨੇ ਵੀ ਜੀਤਮਹਿੰਦਰ ਸਿੰਘ ਸਿੱਧੂ ਹੁਣ ਲੋਕ ਸਭਾ ਬਠਿੰਡਾ ਲਈ ਚੋਣ ਮੈਦਾਨ ‘ਚ ਉਤਾਰਿਆ ਹੈ ਜੋ ਕਿ ਪਹਿਲਾਂ ਅਕਾਲੀ ਦਲ ਦੇ ਵਫਾਦਾਰ ਸਿਪਾਰੀ ਕਹਾਉਂਦੇ ਸਨ। ਗੱਲ ਕਰੀਏ ਬੀ ਜੇ ਪੀ ਦੀ ਤਾਂ ਅਕਾਲੀ ਦਲ ਛੱਡ ਕੇ ਬੀ ਜੇ ਪੀ ‘ਚ ਹੁਣੇ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਮਲੂਕਾ ਦੀ ਧਰਮ ਪਤਨੀ ਪਰਮਪਾਲ ਕੌਰ ਨੂੰ ਚੋਣ ਮੈਦਾਨ ‘ਚ ਉਤਾਰਿਅਆ ਜਾ ਰਿਹਾ, ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਲੋਕ ਸਭਾ ਹਲਕਾ  ਬਠਿੰਡਾ ਸੀਟ ਤੋਂ  ਆਪਣੇ ਹੀ ਆਪਣਿਆਂ ਦੇ ਵਿਰੋਧ ‘ਚ ਨਜ਼ਰ ਆਉਣਗੇ ।

ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਇੱਥੇ ਵੀ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਹਰਸਿਮਰਤ ਨੂੰ ਇਸ ਵਾਰ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਹਰਸਿਮਰਤ ਨੇ ਆਪਣੀ ਪਹਿਲੀ ਚੋਣ 2009 ਵਿੱਚ ਬਠਿੰਡਾ ਸੀਟ ਤੋਂ ਲੜੀ ਸੀ ਅਤੇ ਜਿੱਤੀ ਸੀ। ਉਹ ਇਸ ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਹੈ। ਜੇਕਰ ਅਕਾਲੀ ਦਲ ਹਰਸਿਮਰਤ ਨੂੰ ਫ਼ਿਰੋਜ਼ਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਦਾ ਹੈ ਤਾਂ ਇਹ ਉਨ੍ਹਾਂ ਦੀ ਬਠਿੰਡਾ ਤੋਂ ਬਾਹਰ ਪਹਿਲੀ ਚੋਣ ਹੋਵੇਗੀ। ਬਠਿੰਡਾ ਸੀਟ ਛੱਡਣ ਦਾ ਕਾਰਨ 3 ਚੋਣਾਂ ਵਿੱਚ ਜਿੱਤ ਦਾ ਫਰਕ 1.25 ਲੱਖ ਤੋਂ 20 ਹਜ਼ਾਰ ਤੱਕ ਡਿੱਗਣਾ ਅਤੇ ਸ਼ਹਿਰੀ ਵੋਟ ਬੈਂਕ ਲਈ ਭਾਜਪਾ ਨਾਲ ਨਾ ਹੋਣਾ ਮੰਨਿਆ ਜਾ ਰਿਹਾ ਹੈ।

2009 ਵਿੱਚ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਫਰਕ 1,20,948 ਵੋਟਾਂ ਦਾ ਸੀ, ਜਦੋਂ ਕਿ 2014 ਵਿੱਚ ਇਹ 6 ਗੁਣਾ ਘੱਟ ਗਿਆ ਅਤੇ ਉਹ ਸਿਰਫ਼ 19,395 ਵੋਟਾਂ ਨਾਲ ਜਿੱਤੀ। 2019 ਵਿੱਚ ਇਹ ਜਿੱਤ ਦਾ ਅੰਤਰ 21,772 ਸੀ। ਘਟਦੇ ਫਰਕ ਦੇ ਨਾਲ-ਨਾਲ ਬਠਿੰਡਾ ਵਿੱਚ ਡਿੱਗਦਾ ਵੋਟ ਬੈਂਕ ਵੀ ਅਕਾਲੀ ਦਲ ਦੀਆਂ ਚਿੰਤਾਵਾਂ ਵਧਾ ਰਿਹਾ ਹੈ।

ਦੱਸ ਦੇਈਏ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ  ਅਤੇ ਕਾਂਗਰਸ ਨੇ ਜੀਤਮਹਿੰਦਰ ਸਿੱਧੂ ਚੋਣ ਮੈਦਾਨ ‘ਚ ਉਤਾਰਿਆ ਹੈ ਜਦਕਿ ਬੀ ਜੇ ਪੀ ਵੱਲੋਂ ਪਰਮਪਾਲ ਕੌਰ ਮਲੂਕਾ ਨੂੰ ਇਸ ਸੀਟ ‘ਤੇ ਚੋਣ ਲੜਾਉਣ ਦੀ ਤਿਾਰੀ ‘ਚ ਹੈ ਅਤੇ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੱਖਾ ਸਿਧਾਣਾ ਨੁੰ ਉਮੀਦਵਾਰ ਐਲਾਨਿਆ ਗਿਆ ਹੈ।

 

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40027 posts
  • 0 comments
  • 0 fans