Menu

ਰਿਸ਼ਵਤ ਲੈਣ ਵਾਲਾ ਸੇਵਾ ਮੁਕਤ ਸਿਵਲ ਸਰਜਨ ਗ੍ਰਿਫ਼ਤਾਰ

15, ਮਾਰਚ– ਵਿਜੀਲੈਂਸ ਬਿਊਰੋ ਨੇ ਰੂਪਨਗਰ ਦੇ ਸੇਵਾ ਮੁਕਤ ਸਿਵਲ ਸਰਜਨ  ਡਾਕਟਰ ਪਰਮਿੰਦਰ ਕੁਮਾਰ ਨੂੰ ਆਪਣੇ ਅਧੀਨ ਕੰਮ ਕਰਨ ਵਾਲੇ ਡਾਕਟਰਾਂ ਨੂੰ ਨਗਦ ਜਾਂ ਕਿਸੇ ਹੋਰ ਰੂਪ ਵਿੱਚ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਇਹ ਕੇਸ ਡਾ. ਨਰੇਸ਼ ਕੁਮਾਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਇਹ ਪਾਇਆ ਕਿ ਉਕਤ ਸਿਵਲ ਸਰਜਨ ਆਪਣੇ ਮਾਤਹਿਤ ਡਾਕਟਰਾਂ ਤੋਂ ਰਿਸ਼ਵਤ ਲੈਣ ਲਈ ਉਨ੍ਹਾਂ ਨੂੰ ਬੇਵਜ੍ਹਾ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਅਤੇ ਡੈਪੂਟੇਸ਼ਨ ਲਈ ਅਣਅਧਿਕਾਰਤ ਆਦੇਸ਼ਾਂ ਆਦਿ ਰਾਹੀਂ ਤੰਗ-ਪ੍ਰੇਸ਼ਾਨ ਕਰਦਾ ਸੀ। ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਗਿਆ ਹੈ ਕਿ ਮੁਲਜ਼ਮ ਨੇ ਮਿਤੀ 21.10.2021 ਨੂੰ ਇੱਕ ਮੀਟਿੰਗ ਦੌਰਾਨ ਡਾਕਟਰਾਂ ਤੋਂ ਰਿਸ਼ਵਤ ਮੰਗੀ ਸੀ, ਜਿਸ ਉਪਰੰਤ ਡਾਕਟਰ ਤਰਸੇਮ ਸਿੰਘ ਨੇ ਉਸ ਨੂੰ 10,000 ਰੁਪਏ ਵੀ ਦਿੱਤੇ ਸਨ।

ਇਸ ਤੋਂ ਇਲਾਵਾ ਉਕਤ ਮੁਲਜ਼ਮ ਨੇ ਡਾ. ਸਤਵਿੰਦਰ ਪਾਲ ਅਤੇ ਡਾ. ਵਿਕਰਾਂਤ ਸਰੋਆ ਜ਼ਰੀਏ 20-20 ਹਜ਼ਾਰ ਰੁਪਏ ਰਿਸ਼ਵਤ ਵੀ ਲਈ ਅਤੇ ਅਤੇ ਸ਼ਿਕਾਇਤਕਰਤਾ ਨੂੰ ਉਸ ਦੇ ਰਿਹਾਇਸ਼ੀ ਕੁਆਰਟਰ ਦਾ 2,764 ਰੁਪਏ ਦਾ ਬਿਜਲੀ ਬਿੱਲ ਭਰਨ ਲਈ ਵੀ ਕਿਹਾ। ਉਪਰੋਕਤ ਤੋਂ ਇਲਾਵਾ ਡਾ. ਪਰਮਿੰਦਰ ਕੁਮਾਰ ਦੇ ਨਿਯਮਤ ਖਰਚੇ ਉਸਦੀ ਤਨਖਾਹ ਨਾਲ ਮੇਲ ਨਹੀਂ ਖਾਂਦੇ। ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਡਾ. ਪਰਮਿੰਦਰ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫ.ਆਈ.ਆਰ. ਨੰਬਰ 14, ਮਿਤੀ 15.03.2024 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans