Menu

ਗੁਰਜੰਟ ਸਿੰਘ ਸਿਵੀਆਂ ਨੇ ਵਾਇਸ ਚੇਅਰਮੈਨ ਸ਼ਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਪੰਜਾਬ ਦਾ ਅਹੁਦਾ ਸੰਭਾਲਿਆ

ਬਠਿੰਡਾ 14 ਮਾਰਚ (ਵੀਰਪਾਲ ਕੌਰ)- ਆਮ ਆਦਮੀ ਪਾਰਟੀ ਦੇ ਆਗੂ ਗੁਰਜੰਟ ਸਿੰਘ ਸਿਵੀਆਂ ਨੇ ਵਾਇਸ ਚੇਅਰਮੈਨ ਪੰਜਾਬ ਸ਼ਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਸੈਕਟਰ 17 ਚੰਡੀਗੜ੍ਹ ਵਿਖੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਅਹੁਦਾ ਸੰਭਾਲਣ ਦੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ ਪੰਜਾਬ, ਸ਼ਾਮਿੰਦਰ ਖਿੰਦਾ ਚੇਅਰਮੈਨ ਪੰਜਾਬ ਐਗਰੋ ਅਤੇ ਸੁਖਵੀਰ ਸਿੰਘ ਮਾਈਸਰਖਾਨਾ ਐੱਮ ਐੱਲ ਏ ਹਲਕਾ ਮੌੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਹਨਾ ਤੋਂ ਇਲਾਵਾ ਗੁਰਜੰਟ ਸਿਵੀਆ ਦੇ ਪਰਿਵਾਰਕ ਮੈਂਬਰ, ਆਪ ਸੀਨੀਅਰ ਲੀਡਰਸ਼ਿਪ, ਅਧਿਕਾਰੀਆਂ ਸਮੇਤ ਪਤਵੰਤੇ ਸੱਜਣਾ ਬਲਕਾਰ ਸਿੰਘ ਭੋਖੜਾ ਅਤੇ ਬਲਵਿੰਦਰ ਸਿੰਘ ਬੱਲੋ ਮੈਂਬਰ ਮੰਡੀ ਬੋਰਡ ਪੰਜਾਬ, ਬਲਜਿੰਦਰ ਕੌਰ ਤੁੰਗਵਾਲੀ ਸੂਬਾ ਜੋਆਇੰਟ ਸਕੱਤਰ, ਯਾਦਵਿੰਦਰ ਸ਼ਰਮਾਂ ਜਿਲ੍ਹਾ ਪ੍ਰਧਾਨ ਸਪੋਰਟਸ ਵਿੰਗ,ਰਜਨੀਸ਼ ਰਾਜੂ ਬਲਾਕ ਪ੍ਰਧਾਨ ਗੋਨਿਆਣਾ ਮੰਡੀ, ਪੁੰਨੂੰ ਰੋਮਾਣਾ,ਜਸਪ੍ਰੀਤ ਸਿੰਘ ਅਕਲੀਆ, ਡਾ. ਬੂਟਾ ਸਿੰਘ, ਲੱਖਾ ਸਿੰਘ, ਹਰਪ੍ਰੀਤ ਕੋਠੇ ਨਥੀਆਨਾ, ਸੋਨੀ ਜਵੰਧਾ, ਈਸ਼ਰ ਸਿੰਘ, ਠਾਣਾ ਸਿੰਘ, ਮੇਂਗਲ ਸਿੰਘ, ਬਲਵਿੰਦਰ ਸਿੰਘ ਸਿਵੀਆ ਅਤੇ ਹੋਰ ਆਪ ਆਗੂਆਂ ਨੇ ਹਾਜ਼ਰੀ ਭਰੀ।
ਇਸ ਸਮੇਂ ਗੁਰਜੰਟ ਸਿੰਘ ਸਿਵੀਆ ਨੇ ਕਿਹਾ ਕਿ ਉਹ ਸਰਕਾਰ ਦੁਆਰਾ ਦਿੱਤੀ ਗਈ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੇ ਭਾਈਚਾਰੇ ਲਈ ਵੱਧ ਚੜ੍ਹ ਕੇ ਕੰਮ ਕਰਨਗੇ ਉਹਨਾਂ ਦੇ ਚੰਗੇਰੇ ਭਵਿੱਖ ਲਈ ਕੰਮ ਕਰਨਗੇ।

ਉਨਾਂ ਨੇ ਇਸ ਨਿਯੁਕਤੀ ਲਈ ਮੁਖ ਤੌਰ ਤੇ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ’ ਦੇ ਕੌਮੀ ਜਨਰਲ ਸਕੱਤਰ ਡਾ: ਸੰਦੀਪ ਪਾਠਕ, ਰਾਜ ਸਭਾ ਦੇ ਮੈਂਬਰ  ਰਾਘਵ ਚੱਢਾ ਅਤੇ ਪ੍ਰਿੰਸੀਪਲ ਬੁੱਧ ਰਾਮ ਐੱਮ ਐੱਲ ਏ ਬੁਢਲਾਡਾ ਕਾਰਜਕਾਰਨੀ ਪੰਜਾਬ ਪ੍ਰਧਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਗੁਰਜੰਟ ਸਿੰਘ ਸਿਵੀਆ ਨੇ ਕਿਹਾ ਕਿ ਵਿਭਾਗ ਦੁਆਰਾ ਨਿਰਧਾਰਤ ਦੂਰਅੰਦੇਸ਼ੀ ਟੀਚਿਆਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਦਿਨ ਰਾਤ ਮਿਹਨਤ ਕਰਨਗੇ।

12ਵੀਂ ‘ਚ ਪਾਸ ਹੋਣ ਦੀ ਖੁਸ਼ੀ ‘ਚ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਮਸਤੀ ਕਰਨ ਗਏ ਯਮੁਨਾਨਗਰ ਦੇ ਪ੍ਰਤਾਪ ਨਗਰ ਖੇਤਰ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

ਹੁਣ ਤਾਂ ਸਰਕਾਰ ਵੀ ਮੰਨ…

ਚੰਡੀਗੜ੍ਹ , 4 ਮਈ 2024– ਪੰਜਾਬ ਸਰਕਾਰ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40114 posts
  • 0 comments
  • 0 fans