Menu

NIA ਨੇ ਬੈਂਗਲੁਰੂ ਕੈਫੇ ਬਲਾਸਟ ਮਾਮਲੇ ਦੇ ਸ਼ੱਕੀ ਦੀ ਫੋਟੋ ਜਾਰੀ ਕੀਤੀ, 10 ਲੱਖ ਦਾ ਰੱਖਿਆ ਇਨਾਮ

ਬੈਂਗਲੁਰੂ, 7 ਮਾਰਚ 2024 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਬੈਂਗਲੁਰੂ ਵਿੱਚ 1 ਮਾਰਚ ਨੂੰ ਹੋਏ ਰਾਮੇਸ਼ਵਰਮ ਕੈਫੇ ਧਮਾਕੇ ਦੇ ਮਾਮਲੇ ਵਿੱਚ ਸ਼ੱਕੀ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। NIA ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਕੈਫੇ ‘ਚ ਦਾਖਲ ਹੋਣ ਸਮੇਂ ਸ਼ੱਕੀ ਹਮਲਾਵਰ ਦੀ ਟੋਪੀ, ਮਾਸਕ ਅਤੇ ਐਨਕਾਂ ਪਹਿਨੇ ਹੋਏ ਦੀ ਤਸਵੀਰ ਪੋਸਟ ਕੀਤੀ ਹੈ।

ਏਜੰਸੀ ਨੇ ਪੋਸਟ ਦੇ ਜ਼ਰੀਏ ਕਿਹਾ ਕਿ ਕੋਈ ਵੀ ਵਿਅਕਤੀ ਜੋ ਕੋਈ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਮਦਦ ਕਰ ਸਕਦਾ ਹੈ, ਉਹ ਇਨਾਮ ਦਾ ਹੱਕਦਾਰ ਹੋਵੇਗਾ। NIA ਨੇ ਇਹ ਵੀ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਹ ਜਾਣਕਾਰੀ ਈਮੇਲ [email protected] ਜਾਂ ਫ਼ੋਨ ਨੰਬਰ 080-29510900 ਅਤੇ 8904241100 ‘ਤੇ ਦਿੱਤੀ ਜਾ ਸਕਦੀ ਹੈ। ਏਜੰਸੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਮੁਲਜ਼ਮ ਦੀ ਤਸਵੀਰ ਵੀ ਜਾਰੀ ਕੀਤੀ ਹੈ। ਇਹ ਤਸਵੀਰ 1 ਮਾਰਚ ਨੂੰ ਧਮਾਕੇ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸੀ।

ਮਾਮਲੇ ਦੀ ਜਾਂਚ ਦੌਰਾਨ, ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਇੱਕ ਮਾਸਕ ਪਹਿਨੇ ਵਿਅਕਤੀ ਕੈਫੇ ਦੇ ਨੇੜੇ ਬੱਸ ਤੋਂ ਉਤਰਿਆ ਅਤੇ 11:30 ਵਜੇ ਕੈਫੇ ਵਿੱਚ ਦਾਖਲ ਹੋਇਆ। ਮੁਲਜ਼ਮਾਂ ਦੀ ਉਮਰ 25 ਤੋਂ 30 ਸਾਲ ਦਰਮਿਆਨ ਹੈ। ਉਹ ਬੈਗ ਲੈ ਕੇ ਆਇਆ ਸੀ। ਉਸਨੇ ਕੈਫੇ ਵਿੱਚ ਇਡਲੀ ਆਰਡਰ ਕੀਤੀ, ਕਾਊਂਟਰ ‘ਤੇ ਭੁਗਤਾਨ ਕੀਤਾ ਅਤੇ ਟੋਕਨ ਲਿਆ। ਇਸ ਤੋਂ ਬਾਅਦ 11:45 ਵਜੇ ਉਹ ਬੈਗ ਡਸਟਬਿਨ ਕੋਲ ਰੱਖ ਕੇ ਚਲਾ ਗਿਆ। ਇੱਕ ਘੰਟੇ ਬਾਅਦ, ਉਸੇ ਬੈਗ ਵਿੱਚ ਟਾਈਮਰ ਦੀ ਵਰਤੋਂ ਕਰਦਿਆਂ ਇੱਕ ਧਮਾਕਾ ਹੋਇਆ, ਜਿਸ ਵਿੱਚ 10 ਲੋਕ ਜ਼ਖਮੀ ਹੋ ਗਏ।

ਬੈਂਗਲੁਰੂ ਦੇ ਬਰੁਕਫੀਲਡ ਇਲਾਕੇ ਵਿੱਚ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਦੀ ਜਾਂਚ ਇਸ ਹਫ਼ਤੇ ਦੇ ਸ਼ੁਰੂ ਵਿੱਚ ਐਨਆਈਏ ਨੂੰ ਸੌਂਪੀ ਗਈ ਸੀ। ਇਸ ਧਮਾਕੇ ‘ਚ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਨਾਲ ਹੋਇਆ ਸੀ। ਇਸ ਤੋਂ ਤੁਰੰਤ ਬਾਅਦ ਕਰਨਾਟਕ ਪੁਲਿਸ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਯਾਨੀ UAPA ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans