Menu

ਈ.ਵੀ.ਐਮ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ ਪ੍ਰਚਾਰ ਵੈਨ

ਬਠਿੰਡਾ, 23 ਫਰਵਰੀ (ਵੀਰਪਾਲ ਕੌਰ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਆਮ ਲੋਕਾਂ ਅਤੇ ਨੌਜਵਾਨਾਂ ਨੂੰ  ਈ.ਵੀ.ਐਮ. ਪ੍ਰਤੀ ਜਾਗਰੂਕ ਕਰਨ ਲਈ ਵੈਨ ਚਲਾਈ ਜਾ ਰਹੀ ਹੈ। ਇਹ ਵੈਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਥਾਵਾਂ ‘ਤੇ ਪਹੁੰਚ ਕੇ ਈ.ਵੀ.ਐਮ ਪ੍ਰਤੀ ਜਾਗਰੂਕ ਕਰਵਾਏਗੀ।

        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਗਰੂਕਤਾ ਵੈਨ 93-ਬਠਿੰਡਾ ਦਿਹਾਤੀ ਵਿੱਚ 24 ਫਰਵਰੀ ਨੂੰ ਪਿੰਡ ਬਹਿਮਣ ਦੀਵਾਨਾ, ਬੁਢਲਾਡੇਵਾਲਾ, ਦਿਓਣ, ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਬਾਬਾ ਸ਼੍ਰੀ ਚੰਦ ਕਾਲਜ ਸਰਦਾਰਗੜ੍ਹ ਵਿਖੇ ਅਤੇ 25 ਫਰਵਰੀ ਨੂੰ ਜੋਧਪੁਰ ਰੁਮਾਣਾ, ਨਰੂਆਣਾ ਪਿੰਡ (ਡਰਾਈਵਿੰਗ ਸੈਂਟਰ), ਪੰਜਾਬੀ ਯੂਨੀਵਰਸਿਟੀ ਘੁੱਦਾ, ਕਾਲਝਰਾਣੀ ਅਤੇ ਨੰਦਗੜ੍ਹ ਵਿਖੇ ਪਹੁੰਚਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ। ਇਸੇ ਤਰ੍ਹਾਂ 90-ਰਾਮੁਪਰਾ ਫੂਲ ਵਿਖੇ ਜਾਗਰੂਤਾ ਵੈਨ 26 ਫਰਵਰੀ ਨੂੰ ਸ.ਸ.ਸ.ਸ.(ਲੜਕੀਆਂ) ਭਗਤਾ ਭਾਈਕਾ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ, ਸੰਤ ਮਹੇਸ਼ ਮੁਨੀ ਗਰਲਜ ਕਾਲਜ ਭਗਤਾ ਭਾਈਕਾ, ਸ.ਸ.ਸ.ਸ.(ਲੜਕੇ) ਕੋਠਾ ਗੁਰੂ ਅਤੇ ਜਲਾਲ ਬੱਸ ਸਟੈਂਡ ਵਿਖੇ ਅਤੇ 27 ਫਰਵਰੀ ਨੂੰ ਸਰਕਾਰੀ ਆਈ.ਟੀ.ਆਈ (ਲੜਕੀਆਂ) ਰਾਮਪੁਰਾ, ਸ.ਸ.ਸ.ਸ. (ਡਿੱਗੀ ਵਾਲਾ) ਰਾਮੁਪਰਾ ਫੂਲ, ਟੀ.ਪੀ.ਡੀ. ਮਾਲਵਾ ਕਾਲਜ ਫੂਲ, ਸ.ਸ.ਸ.ਸ. ਮਹਿਰਾਜ ਅਤੇ ਬੱਸ ਸਟੈਂਡ ਸਲਾਬਤਪੁਰਾ ਵਿਖੇ ਪਹੁੰਚਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ।

        ਇਸੇ ਤਰ੍ਹਾਂ 95-ਮੌੜ ਵਿਖੇ ਜਾਗਰੂਤਾ ਵੈਨ 28 ਫਰਵਰੀ ਨੂੰ ਫਤਹਿ ਗਰੁੱਪ ਆਫ਼ ਇੰਸਟੀਚਿਊਟ ਰਾਮਪੁਰਾ, ਮਾਤਾ ਸੁੰਦਰੀ ਕਾਲਜ ਆਫ਼ ਇੰਸਟੀਚਿਊਟ ਢੱਡੇ, ਸਟੇਡੀਅਮ ਚਾਉਕੇ, ਕੁੱਤੀਵਾਲ ਕਲਾਂ ਧਰਮਸ਼ਾਲਾ ਅਤੇ ਤਹਿਸੀਲ ਦਫ਼ਤਰ ਬਾਲਿਆਂਵਾਲੀ ਵਿਖੇ ਅਤੇ 29 ਫਰਵਰੀ ਨੂੰ ਸਰਸਵਤੀ ਇੰਸਟੀਚਿਊਟ ਆਫ਼ ਨਰਸਿੰਗ ਮੌੜ ਮੰਡੀ, ਉਂਕਾਰ ਆਈ.ਟੀ.ਆਈ ਮੌੜ, ਗੁਰੂ ਤੇਗ ਬਹਾਦਰ ਗਰਲਜ ਕਾਲਜ ਬੱਲ੍ਹੋ, ਗੁਰਦੁਆਰਾ ਸਾਹਿਬ ਹਰਕ੍ਰਿਸ਼ਨਪੁਰਾ ਅਤੇ ਪਾਰਕ ਰਾਮਨਗਰ ਸਾਹਮਣੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਹੁੰਚਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ।

ਅਟਾਰੀ ਸਰਹੱਦ ’ਤੇ 700 ਕਰੋੜ ਰੁਪਏ ਦੇ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਟਾਰੀ ਸਰਹੱਦ ‘ਤੇ 700 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਸਕੂਲਾਂ ਨੂੰ ਬੰਬ ਨਾਲ ਉਡਾਉਣ…

ਨਵੀਂ ਦਿੱਲੀ, 1 ਮਈ 2024-ਕੇਂਦਰੀ ਗ੍ਰਹਿ ਮੰਤਰਾਲੇ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40044 posts
  • 0 comments
  • 0 fans