Menu

ਮਾਮਲਾ ਮਹਾਂਰਾਸਟਰ ਸਰਕਾਰ ਵਲੋਂ ਸਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ’ਤੇ ਕਬਜ਼ਾ ਕਰਨ ਦਾ

ਬਿਪਰਵਾਦੀ ਹਕੂਮਤ ਨੇ ਸਿੱਖ ਧਰਮ ਦੇ ਵਿਲੱਖਣ ਸਿਧਾਤਾਂ ਨੂੰ ਨਿਗਲਣ ਲਈ ਪ੍ਰਕਿਰਿਆਵਾਂ ਤੇਜ ਕੀਤੀਆਂ- ਪੰਥਕ ਸਖ਼ਸੀਅਤਾਂ
ਬਠਿੰਡਾ, 9 ਫਰਵਰੀ (ਵੀਰਪਾਲ ਕੌਰ)- ਸਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ’ਤੇ ਮਹਾਂਰਾਸਟਰ ਵਲੋਂ ਕਬਜ਼ਾ ਕਰਨ ਦਾ ਪੰਥਕ ਸਖ਼ਸੀਅਤਾਂ ਨੇ ਨੋਟਿਸ ਲੈਂਦਿਆ ਕਿਹਾ ਕਿ ਚਾਹੇ ਇਹ ਮਾਰੂ ਨੀਤੀਆਂ ਸਦੀਆਂ ਤੋਂ ਚਲਦੀਆਂ ਆ ਰਹੀਆਂ ਹਨ, ਪਰ ਮੌਜੂਦਾ ਬਿਪਰਵਾਦੀ ਹਕੂਮਤ ਨੇ ਸਿੱਖ ਧਰਮ ’ਚ ਸਿਧੀ ਦਖਲਅੰਦਾਜੀ ਕਰਦਿਆ ਹੁਣ ਤਖ਼ਤ ਸਾਹਿਬਾਨ ਨਾਲ ਸਬੰਧਤ ਸੰਸਥਾ ਨੂੰ ਵੀ ਵਲੇਵੇ/ਲਪੇਟੇ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਪੰਥਕ ਸਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਵੀਹਵੀਂ ਸਦੀ ’ਚ ਸ੍ਰੀ ਹਰਮਿੰਦਰ ਸਾਹਿਬ ’ਤੇ ਮਾਰੂ ਹਮਲਾ ਇਕ ਹਿੰਸਕ ਹੱਲਾ ਸੀ, ਪਰ ਹੁਣ ਚਾਣਕੀਆਂ ਨੀਤੀ ਤਹਿਤ ਕਾਨੂੰਨ ਦੀ ਆੜ ਵਿਚ ਉਹੀ ਦੁਹਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫਿਰਕੂ ਸਟੇਟ ਦਾ ਐਨਾ ਤੰਗ ‘ਤੇ ਕੱਟੜਪੰਥੀ ਨਜ਼ਰੀਆ ਹੈ ਕਿ ਸਾਡੇ ਆਪਣੇ ਮਹਾਨ ਗੁਰੂਆਂ ਦੇ ਗੁਰਪੁਰਬ ਦੇ ਸ਼ੁੱਭ ਦਿਹਾੜੇ ਮੌਕੇ ਸਰਕਾਰੀ ਅਦਾਰਿਆਂ ’ਚ ਨਾਨਕਸ਼ਾਹੀ ਕੈਲੰਡਰ ਮੁਤਾਬਕ ਛੁੱਟੀ ਤੱਕ ਨਹੀਂ ਕੀਤੀ ਜਾਂਦੀ। ਦੂਜੇ ਪਾਸੇ ਸਿੱਖ ਚਾਹੇ ਗੁਲਾਮ ਹਨ ਤੇ ਭਾਵੇਂ ਉਨ੍ਹਾਂ ਦਾ ਖਾਲਸਾ ਰਾਜ ਰਿਹਾ ਹੋਵੇ, ਉਨ੍ਹਾਂ ਨੇ ਕਦੇ ਕਿਸੇ ਧਰਮ, ਧਾਰਮਿਕ ਸੰਸਥਾ, ਧਾਰਮਿਕ ਸੰਕਲਪ ਵਿਚ ਦਲਖ ਅੰਦਾਜੀ ਨਹੀਂ ਸੀ ਕੀਤੀ ਤੇ ਨਾ ਕਦੇ ਕਰਨਗੇ। ਇਸ ਮੌਕੇ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਤੇ ਭਾਈ ਸੁਖਦੇਵ ਸਿੰਘ ਡੋਡ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਭਾਰਤੀ ਦਰਸ਼ਨ ’ਚ ਬ੍ਰਹਮ ਦੇ ਨਿਰਗੁਣ ਤੇ ਸਰਗੁਣ ਦੋਹਾਂ ਪੱਖਾਂ ਦੀ ਵਿਆਖਿਆ ਕੀਤੀ ਗਈ ਹੈ ਜਦੋਂ ਕਿ ਸਿੱਖ ਧਰਮ ਵਿਚ ਅਵਤਾਰਵਾਦ ਨੂੰ ਮਾਨਤਾ ਨਾ ਦੇ ਇਕਲੇ ਅਕਾਲ ਪੁਰਖ ਦੀ ਹੋਂਦ ਨੂੰ ਹੀ ਮੰਨਿਆ ਜੋ ਕਿ ਇਕ ਨਾ ਕੇਵਲ ਵਖਰਾਪਣ ਸਗੋਂ ਵਡਾ ਨਿਖੇੜਾ ਹੈ ਤੇ ਅਮਲੀ ਰੂਪ ਵਿਚ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਜੇਨਾਊ ਪਹਿਨਣ ਤੋਂ ਇਨਕਾਰ ਕਰਨਾ ਹੈ ਤੇ ਇਹੀ ਨਿਵੇਕਲਾਪਣ ਬਿੱਪਰਵਾਦੀ ਸਟੇਟ ਤੇ ਇਸ ਦੀ ਮਸੀਨਰੀ ਨੂੰ ਚੁਭਦਾ ਆ ਰਿਹਾ ਹੈ, ਜਿਸ ਦੇ ਸਿਟੇ ਵਜੋਂ ਉਹ ਸਿੱਖ ਧਰਮ, ਸਿੱਖ ਸੰਸਥਾਵਾਂ ’ਚ ਦਖਲ ਅੰਦਾਜੀ ਵਧਾ ਰਹੀ ਹੈ, ਜਿਸ ਤੋਂ ਸਿੱਖ ਸੰਗਤ ਨੂੰ ਸੁਚੇਤ ਹੋ ਕੇ ਆਪਣੀ ਕਰਨੀ ਦੇ ਆਪ ਮਾਲਕ ਬਣਨ ਬਾਰੇ ਸੋਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਹਾਂਰਾਸਟਰ ਸਰਕਾਰ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਬੋਰਡ ਤੋਂ ਮੁਕੰਮਲ ਤੌਰ ’ਤੇ ਆਪਣਾ ਕਬਜ਼ਾ ਅਧਿਕਾਰ ਵਾਪਸ ਲਵੇ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans