Menu

ਅਨੋਖਾ ਰਿਸ਼ਵਤ ਮਾਮਲਾ, ਪਟਵਾਰੀ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ ਲਈਆਂ 3 ਲੱਖ ਰੁਪਏ ਦੀਆਂ ਪਾਕਿਸਤਾਨੀ ਜੁੱਤੀਆਂ

6 ਫਰਵਰੀ 2024: ਰਿਸ਼ਵਤਖੋਰੀ ਮਾਮਲੇ ਦੀ ਚੱਲ ਰਹੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਮਾਲ ਅਧਿਕਾਰੀ (ਪਟਵਾਰੀ) ਗੁਰਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਤੋਂ ਸਿਰਫ 27.50 ਲੱਖ ਰੁਪਏ ਦੀ ਨਕਦੀ ਹੀ ਨਹੀਂ ਲਈ ਸੀ ਸਗੋਂ ਪਟਵਾਰੀ ਨੂੰ ਮਿਲੀ ਰਿਸ਼ਵਤ ਵਿਚ ਘੱਟੋ ਘੱਟ 3 ਲੱਖ ਰੁਪਏ ਦੀ ਕੀਮਤ ਦੀਆਂ ਮਹਿੰਗੀਆਂ ਪਾਕਿਸਤਾਨੀ ਜੁੱਤੀਆਂ ਵੀ ਸ਼ਾਮਲ ਸਨ।ਬਠਿੰਡਾ ਦੇ ਰਾਮਪੁਰਾ ਫੂਲ ਦੇ ਰਹਿਣ ਵਾਲੇ ਬੱਬੂ ਤੰਵਰ ਨੇ ਵਿਜੀਲੈਂਸ ਨੂੰ ਸਬੂਤ ਸੌਂਪੇ ਹਨ ਕਿ ਕਿਵੇਂ ਉਹ ਸਮੇਂ-ਸਮੇਂ ‘ਤੇ ਪਟਵਾਰੀ ਨੂੰ ਮਹਿੰਗੀਆਂ ਜੁੱਤੀਆਂ ਦੇ ਕਈ ਜੋੜੇ ਸਪਲਾਈ ਕਰਦਾ ਸੀ, ਇਸ ਦੇ ਲਈ ਉਹ ਵਟਸਐਪ ‘ਤੇ ਅਪਣੀ ਪਸੰਦ ਦੇ ਡਿਜ਼ਾਈਨ ਚੁਣਦਾ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਸਿਆ ਕਿ ਉਸ ਨੇ ਪਟਵਾਰੀ ਨੂੰ ਘੱਟੋ ਘੱਟ 3 ਲੱਖ ਰੁਪਏ ਦੀਆਂ ਜੁੱਤੀਆਂ ਦਿਤੀਆਂ ਪਰ ਫਿਰ ਵੀ ਉਸ ਦਾ ਕੰਮ ਨਹੀਂ ਹੋਇਆ।

ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦਸਿਆ ਕਿ ਤੰਵਰ ਦੇ ਦੋ ਫੁੱਟਵੇਅਰ ਸ਼ੋਅਰੂਮ ਹਨ, ਜਿਥੇ ਉਹ ਹੱਥੀਂ ਤਿਆਰ ਪਾਕਿਸਤਾਨੀ ਜੁੱਤੀਆਂ ਵੀ ਰੱਖਦਾ ਹੈ। ਸ਼ਿਕਾਇਤਕਰਤਾ ਨੇ ਵਟਸਐਪ ਚੈਟ ਰਿਕਾਰਡ ਜਮ੍ਹਾਂ ਕਰਵਾਏ ਹਨ ਕਿ ਕਿਵੇਂ ਪਟਵਾਰੀ ਅਪਣੀ ਪਸੰਦ ਦੇ ਡਿਜ਼ਾਈਨ ਦੀ ਚੋਣ ਕਰਦਾ ਹੈ ਅਤੇ ਸ਼ਿਕਾਇਤਕਰਤਾ ਨੂੰ ਲੁਧਿਆਣਾ ਆਉਣ ‘ਤੇ ਉਨ੍ਹਾਂ ਨੂੰ ਲਿਆਉਣ ਲਈ ਕਹਿੰਦਾ ਹੈ। ਹੁਣ ਤਕ ਦੀ ਜਾਂਚ ਦੇ ਅਨੁਸਾਰ, ਦੋਸ਼ੀ ਅਧਿਕਾਰੀ ਨੇ ਸ਼ਿਕਾਇਤਕਰਤਾ ਤੋਂ ਘੱਟੋ ਘੱਟ 18 ਜੋੜੀਆਂ ਮਹਿੰਗੀਆਂ ਜੁੱਤੀਆਂ ਮੁਫਤ ਲਈਆਂ, ਜਿਸ ਦੀ ਕੀਮਤ ਲਗਭਗ 3 ਲੱਖ ਰੁਪਏ ਹੈ।

ਵਿਜੀਲੈਂਸ ਨੇ ਲੁਧਿਆਣਾ ਦੇ ਪੀਰੂਬੰਦਾ ਵਿਖੇ ਤਾਇਨਾਤ ਪਟਵਾਰੀ ਗੁਰਵਿੰਦਰ ਸਿੰਘ, ਉਸ ਦੇ ਪਿਤਾ ਪਰਮਜੀਤ ਸਿੰਘ, ਭਰਾ ਬਲਵਿੰਦਰ ਸਿੰਘ ਅਤੇ ਇਕ ਨਿੱਜੀ ਏਜੰਟ ਨਿੱਕੂ ਵਿਰੁਧ ਤੰਵਰ ਤੋਂ 34.70 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਇਸ ਰਕਮ ਵਿਚੋਂ 27.50 ਲੱਖ ਰੁਪਏ ਨਕਦ ਸਨ ਅਤੇ ਬਾਕੀ 3.40 ਲੱਖ ਰੁਪਏ ਨਵੇਂ ਆਈਫੋਨ, 3 ਲੱਖ ਰੁਪਏ ਦੀਆਂ ਜੁੱਤੀਆਂ ਅਤੇ ਹੋਰ ਚੀਜ਼ਾਂ ਖਰੀਦਣ ਲਈ ਸਨ।ਤੰਵਰ ਨੇ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ‘ਤੇ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਲੁਧਿਆਣਾ ‘ਚ ਉਸ ਦੇ ਪਿਤਾ ਦੀ ਜ਼ਮੀਨ ਦੇ ਇੰਤਕਾਲ ਨੂੰ ਮਨਜ਼ੂਰੀ ਦੇਣ ਬਦਲੇ ਘੱਟੋ-ਘੱਟ 30 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ ਪਰ 27.50 ਲੱਖ ਰੁਪਏ ਨਕਦ ਅਤੇ ਹੋਰ ਰਿਸ਼ਵਤ ਦੇਣ ਦੇ ਬਾਵਜੂਦ ਇਹ ਕੰਮ ਕਦੇ ਨਹੀਂ ਕੀਤਾ ਗਿਆ। ਪਟਵਾਰੀ ‘ਤੇ ਪਿਛਲੇ ਸਾਲ ਨਵੰਬਰ ‘ਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਉਹ ਅਪਣੇ ਨਿੱਜੀ ਏਜੰਟ ਨਿੱਕੂ ਨਾਲ ਫਰਾਰ ਹੈ, ਹਾਲਾਂਕਿ ਸਥਾਨਕ ਅਦਾਲਤ ਨੇ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿਤੀਆਂ ਸਨ। ਉਸ ਦੇ ਪਿਤਾ ਅਤੇ ਭਰਾ ਹਾਈ ਕੋਰਟ ਤੋਂ ਜ਼ਮਾਨਤ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ ਸਨ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans