Menu

9 ਸਾਲ ਬਾਅਦ ਭਾਰਤ ਪਰਤੀ ਲਾੜੀ ਨੂੰ, ਏਅਰਪੋਰਟ ਤੋਂ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ 13 ਜਨਵਰੀ 2024-  ਰਾਏਕੋਟ ਦੇ ਲਾੜੇ ਨਾਲ ਧੋਖਾਧੜੀ ਕਰਨ ਵਾਲੀ ਕੁਰੂਕਸ਼ੇਤਰ ਦੀ ਲਾੜੀ ਜੋ 9 ਸਾਲ ਬਾਅਦ ਆਪਣੀ ਭੈਣ ਦੇ ਵਿਆਹ ‘ਚ ਸ਼ਾਮਲ ਹੋਣ ਲਈ ਆਈ, ਪਰ ਇਸ ਲਾੜੀ ਨੂੰ ਭਾਰਤ ‘ਚ ਉਤਰਦੇ ਹੀ ਏਅਰਪੋਰਟ ‘ਤੇ ਕਾਬੂ ਕਰ ਲਿਆ ਗਿਆ। ਜਿਕਰਯੋਗ ਹੈ ਕਿ ਇਸ ਲੜਕੀ  ਦੀ ਜਗਰਾਉਂ ਦੇ ਇੱਕ ਨੌਜਵਾਨ ਨਾਲ ਕੰਟਰੈਕਟ ਮੈਰਿਜ ਹੋਈ ਸੀ, ਪਰ ਕੈਨੇਡਾ ਜਾ ਕੇ ਉਹ ਮੁੱਕਰ ਗਈ, ਜਿਸ ਤੋਂ ਬਾਅਦ ਉਸ ਦੇ ਖਿਲਾਫ 28 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।

ਕੁਰੂਕਸ਼ੇਤਰ ਦੀ ਰਹਿਣ ਵਾਲੀ ਇਸ ਜਸਵੀਨ ਦਾ ਵਿਆਹ ਜਗਰਾਉਂ ਦੇ ਰਾਏਕੋਟ ਦੇ ਜਗਰੂਪ ਨਾਲ ਹੋਇਆ। ਲੜਕੀ ਨੇ ਆਈਲੈਟਸ ਵਿੱਚ ਚੰਗੇ ਬੈਂਡ ਸਨ। ਉਹ ਕੈਨੇਡਾ ਜਾਣਾ ਚਾਹੁੰਦੀ ਸੀ, ਪਰ ਪੈਸੇ ਨਹੀਂ ਸਨ। ਰਾਏਕੋਟ ਦੇ ਜਗਰੂਪ ਕੋਲ ਪੈਸੇ ਸਨ ਪਰ ਆਈਲੈਟਸ ਬੈਂਡ ਨਹੀਂ ਸਨ। ਇਸ ਤੋਂ ਬਾਅਦ ਦੋਹਾਂ ਵਿਚਾਲੇ ਸਮਝੌਤੇ ‘ਤੇ ਰਿਸ਼ਤਾ ਤੈਅ ਹੋ ਗਿਆ ਕਿ ਜਸਵੀਨ ਕੈਨੇਡਾ ਜਾਵੇਗੀ ਅਤੇ ਫਿਰ ਸਪਾਊਸ ਵੀਜ਼ੇ ‘ਤੇ ਲੜਕੇ ਨੂੰ ਉੱਥੇ ਲੈ ਜਾਵੇਗੀ।ਕੰਟਰੈਕਟ ਮੈਰਿਜ ਦੀਆਂ ਸ਼ਰਤਾਂ ਦੇ ਨਾਲ-ਨਾਲ ਇਹ ਵੀ ਤੈਅ ਕੀਤਾ ਗਿਆ ਸੀ ਕਿ ਲੜਕੇ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਜੇਕਰ ਲੜਕਾ-ਲੜਕੀ ਇਕੱਠੇ ਰਹਿਣਾ ਚਾਹੁੰਦੇ ਹਨ ਤਾਂ ਠੀਕ ਹੈ, ਨਹੀਂ ਤਾਂ ਉਹ ਵੱਖ-ਵੱਖ ਰਹਿ ਸਕਦੇ ਹਨ। ਇਹ ਰਿਸ਼ਤਾ ਅੱਗੇ ਵੀ ਜਾਰੀ ਰੱਖਣਾ ਉਨ੍ਹਾਂ ਦੀ ਇੱਛਾ ਹੋਵੇਗੀ। ਇਸ ਤੋਂ ਬਾਅਦ ਦੋਹਾਂ ਨੇ 4 ਨਵੰਬਰ 2015 ਨੂੰ ਵਿਆਹ ਕਰ ਲਿਆ।

ਜਗਰੂਪ ਨੇ ਪੁਲਿਸ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਜਸਵੀਨ ਨੂੰ ਕੈਨੇਡਾ ਭੇਜਣ ਲਈ  ਉਸ ਨੇ ਉਸ ਦੀ ਖਰੀਦਦਾਰੀ ਅਤੇ ਟਿਕਟਾਂ ਦਾ ਖਰਚਾ ਚੁੱਕਿਆ। ਇੰਨਾ ਹੀ ਨਹੀਂ ਉਸ ਨੇ ਪੜ੍ਹਾਈ ਆਦਿ ਦਾ ਖਰਚਾ ਵੀ ਦਿੱਤਾ। ਇਸ ‘ਤੇ ਉਸ ਦਾ ਕਰੀਬ 28 ਲੱਖ ਰੁਪਏ ਖਰਚ ਆਇਆ, ਜਿਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ, ਤੇ ਕੈਨੇਡਾ ਜਾ ਕੇ ਉਹ ਉਦੋਂ ਤੱਕ ਉਸ ਨਾਲ ਗੱਲਬਾਤ ਕਰਦੀ ਰਹੀ ਜਦੋਂ ਤੱਕ ਉਹ ਵੀਜ਼ੇ ‘ਤੇ ਰਹਿ ਰਹੀ ਸੀ , ਪਰ  ਜਦੋਂ ਹੀ ਉਸ ਨੂੰ ਕੈਨੇਡਾ ਦੀ ਪਰਮਾਨੈਂਟ ਸਿਟੀਜ਼ਨਸ਼ਿਪ (ਪੀ.ਆਰ.) ਮਿਲੀ ਤਾਂ ਉਸ ਨੂੰ ਕੈਨੇਡਾ ਬੁਲਾਉਣ ਦੀ ਬਜਾਏ , ਉਸ ਨਾਲ  ਗੱਲ ਕਰਨ ਤੋਂ ਬਚਣਾ ਸ਼ੁਰੂ ਕਰ ਦਿੱਤਾ। ਕੈਨੇਡਾ ਬੁਲਾਉਣ ਦੇ ਨਾਂ ‘ਤੇ ਵੀ ਉਹ ਟਾਲ-ਮਟੋਲ ਕਰਨ ਲੱਗੀ।

ਇਸ ਸਭ ਦੇ ਬਾਅਦ ਸਾਲ 2021 ਵਿੱਚ ਥਾਣਾ ਰਾਏਕੋਟ ਵਿੱਚ ਜਸਵੀਨ ਅਤੇ ਹੋਰਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਸੀ। ਜਸਵੀਨ ਕੈਨੇਡਾ ਵਿੱਚ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਹਾਲਾਂਕਿ ਪੁਲਿਸ ਰਿਕਾਰਡ ਵਿੱਚ ਜਸਵੀਨ ਨੂੰ ਭਗੌੜਾ ਦਿਖਾਇਆ ਗਿਆ ਸੀ, ਪੁਲਿਸ ਨੇ ਉਸ ਖਿਲਾਫ਼ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕੀਤਾ ਸੀ। ਵਿਆਹ ਦੇ 9 ਸਾਲ ਅਤੇ ਕੇਸ ਦੇ ਲਗਭਗ 3 ਸਾਲ ਬਾਅਦ ਜਸਵੀਨ ਨੂੰ ਲੱਗਾ ਕਿ ਮਾਮਲਾ ਠੰਢਾ ਪੈ ਗਿਆ ਹੈ। ਇਸ ਕਾਰਨ ਉਹ ਕੈਨੇਡਾ ਤੋਂ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਈ ਸੀ। ਜਿਵੇਂ ਹੀ ਉਹ ਦਿੱਲੀ ਹਵਾਈ ਅੱਡੇ ‘ਤੇ ਉਤਰੀ, ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਫਿਰ ਲੁੱਕ ਆਊਟ ਸਰਕੂਲਰ ਦੀ ਜਾਂਚ ਕਰਨ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਇਹ ਜਸਵੀਨ ਹੀ ਸੀ ਜੋ ਲੁਧਿਆਣਾ ਕੇਸ ਵਿੱਚ ਲੋੜੀਂਦੀ ਸੀ।

ਜਸਵੀਨ ਨੂੰ ਦਿੱਲੀ ਏਅਰਪੋਰਟ ‘ਤੇ ਹਿਰਾਸਤ ‘ਚ ਲੈਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਲੁਧਿਆਣਾ ਪੁਲਿਸ ਨਾਲ ਸੰਪਰਕ ਕੀਤਾ। ਜਦੋਂ ਪੁਲਿਸ ਨੇ ਐਫਆਈਆਰ ਰਿਕਾਰਡ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਜਸਵੀਨ ਬਾਰੇ ਪੂਰੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਜਸਵੀਨ ਮੂਲ ਰੂਪ ਤੋਂ ਅਜੀਤ ਨਗਰ ਕੁਰੂਕਸ਼ੇਤਰ ਦੀ ਰਹਿਣ ਵਾਲੀ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans