30 ਦਸੰਬਰ 2023-ਗਣਤੰਤਰ ਦਿਵਸ ਪਰੇਡ ‘ਚ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਜ਼ੁਬਾਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਝਾਂਕੀ ਨੂੰ ਰੱਦ ਕਰਨ ਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਨੂੰ ਦੱਸਿਆ ਸੀ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਚੁਣੌਤੀ ਦਿੰਦਿਆ ਕਿਹਾ ਸੀ ਕਿ ਜੇ ਜਾਖੜ ਝਾਂਕੀ ਵਿੱਚ ਉਹਨਾਂ ਤੇ ਕੇਜਰੀਵਾਲ ਦੀ ਫੋਟੋ ਲਾ ਦਿੰਦੇ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ।ਸੁਨੀਲ ਜਾਖੜ ਅਜੇ ਵੀ ਆਪਣੀ ਗੱਲ ‘ਤੇ ਕਾਇਮ ਹਨ। ਭਗਵੰਤ ਮਾਨ ਦੀ ਚੁਣੌਤੀ ਦੇ ਜਵਾਬ ‘ਚ ਉਨ੍ਹਾਂ ਨੇ ਐਕਸ ‘ਤੇ ਲਿਖਿਆ- ਮੈਂ ਕੱਲ੍ਹ ਜੋ ਕਿਹਾ, ਉਸ ‘ਤੇ ਅਜੇ ਵੀ ਕਾਇਮ ਹਾਂ। ਝੂਠਿਆਂ ਨੂੰ ਸਾਰੇ ਝੂਠੇ ਹੀ ਨਜ਼ਰ ਆਉਂਦੇ ਹਨ।