6 ਦਸੰਬਰ 2023-ਸ਼੍ਰੀਲੰਕਾ ਤੇ ਥਾਈਲੈਂਡ ਤੋਂ ਬਾਅਦ, ਮਲੇਸ਼ੀਆ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦੇਣ ਵਾਲਾ ਤੀਜਾ ਏਸ਼ੀਆਈ ਦੇਸ਼ ਹੈ। ਵਰਤਮਾਨ ਵਿੱਚ, ਸਾਊਦੀ ਅਰਬ, ਬਹਿਰੀਨ, ਕੁਵੈਤ, ਸੰਯੁਕਤ ਅਰਬ ਅਮੀਰਾਤ ਮਹਾਂਮਾਰੀ ਦੇ ਅੰਤ ਤੋਂ ਬਾਅਦ, ਦੇਸ਼ ਆਪਣੀ ਆਰਥਿਕਤਾ ਨੂੰ ਸੁਧਾਰਨ ਲਈ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਸੰਦਰਭ ‘ਚ ਮਲੇਸ਼ੀਆ ਨੇ ਵੱਡਾ ਐਲਾਨ ਕੀਤਾ ਹੈ। ਮਲੇਸ਼ੀਆ ਨੇ ਐਤਵਾਰ ਨੂੰ ਕਿਹਾ, ਉਹ 1 ਦਸੰਬਰ ਤੋਂ ਭਾਰਤ ਦੇ ਸੈਲਾਨੀਆਂ ਨੂੰ 30 ਦਿਨਾਂ ਦੀ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦੇਵੇਗਾ। ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਹਾ, ਇਹੀ ਨਿਯਮ ਚੀਨੀ ਨਾਗਰਿਕਾਂ ਲਈ ਵੀ ਲਾਗੂ ਹੈ।
ਸ਼੍ਰੀਲੰਕਾ ਅਤੇ ਥਾਈਲੈਂਡ ਤੋਂ ਬਾਅਦ, ਮਲੇਸ਼ੀਆ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦੇਣ ਵਾਲਾ ਤੀਜਾ ਏਸ਼ੀਆਈ ਦੇਸ਼ ਹੈ। ਵਰਤਮਾਨ ਵਿੱਚ, ਸਾਊਦੀ ਅਰਬ, ਬਹਿਰੀਨ, ਕੁਵੈਤ, ਸੰਯੁਕਤ ਅਰਬ ਅਮੀਰਾਤ, ਈਰਾਨ, ਤੁਰਕੀ ਅਤੇ ਜਾਰਡਨ ਦੇ ਯਾਤਰੀਆਂ ਨੂੰ ਦੇਸ਼ ਵਿੱਚ ਵੀਜ਼ਾ ਛੋਟ ਮਿਲਦੀ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਤੇ ਚੀਨੀ ਨਾਗਰਿਕਾਂ ਲਈ ਵੀਜ਼ਾ ਛੋਟ ਸੁਰੱਖਿਆ ਕਲੀਅਰੈਂਸ ਦੇ ਅਧੀਨ ਹੋਵੇਗੀ। ਉਨ੍ਹਾਂ ਕਿਹਾ, ਅਪਰਾਧਿਕ ਰਿਕਾਰਡ ਵਾਲੇ ਅਤੇ ਹਿੰਸਾ ਦੇ ਖਤਰੇ ਵਾਲੇ ਲੋਕਾਂ ਨੂੰ ਵੀਜ਼ਾ ਨਹੀਂ ਮਿਲੇਗਾ