Menu

ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਘਿਣਾਉਣੀ ਕਰਤੂਤ- ਐਬੂਲੈਂਸ ਡਰਾਈਵਰ ਤੋਂ ਖੇਤਾਂ ‘ਚ ਸੁੱਟਵਾਏ ਲਾਵਾਰਿਸ ਮਰੀਜ਼, ਇਕ ਦੀ ਮੌ.ਤ

ਮਾਨਸਾ, 23 ਨਵੰਬਰ 2023-ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਸਪਤਾਲ ਵਿੱਚ ਦਾਖ਼ਲ ਹੋਏ ਦੋ ਲਾਵਾਰਸ ਮਰੀਜ਼ਾਂ ਨੂੰ ਹਸਪਤਾਲ ਦੇ ਡਾਕਟਰਾਂ ਦੇ ਕਹਿਣ ਤੇ ਐਬੂਲੈਂਸ ਡਰਾਈਵਰ ਵੱਲੋਂ ਖੇਤਾਂ ‘ਚ ਸੁੱਟ ਦਿੱਤਾ ਗਿਆ, ਜਿੱਥੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਦੂਸਰੇ ਮਰੀਜ ਨੂੰ ਚੁੱਕ ਕੇ ਦੁਬਾਰਾ ਮਾਨਸਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਇਸ ਕਾਰਨਾਮੇ ‘ਤੇ ਸਮਾਜ ਸੇਵੀ ਲੋਕਾਂ ਵੱਲੋਂ ਜ਼ਿੰਮੇਵਾਰ ਵਿਅਕਤੀਆ ‘ਤੇ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਸੀ ਐਮ.ਓ ਮਾਨਸਾ ਨੇ ਜਾਂਚ ਦੀ ਗੱਲ ਕਹੀ ਹੈ । ਮਾਨਸਾ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਪਿਛਲੇ ਕਈ ਦਿਨਾਂ ਤੋ ਦੋ ਲਾਵਾਰਿਸ ਹਾਲਤ ਵਿੱਚ ਮਰੀਜ਼ ਦਾਖ਼ਲ ਹੋਏ, ਜੋ ਕਿ HIV ,ਕਾਲੇ ਪੀਲੀਏ ਤੇ ਟੀਬੀ ਤੋ ਪੀੜਿਤ ਦੱਸੇ ਜਾ ਰਹੇ ਸੀ ਜਿੰਨ੍ਹਾ ਦੀ ਦੇਖਭਾਲ ਪ੍ਰਾਇਵੇਟ ਐਬੂਲੈਂਸ ਦੇ ਡਰਾਈਵਰ ਕਰ ਰਹੇ ਸੀ।

ਬੀਤੇ ਕੱਲ੍ਹ ਡਾਕਟਰਾਂ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਹਸਪਤਾਲ ਵਿੱਚੋਂ ਭੱਜ ਜਾਣ ਦੀ ਰਿਪੋਰਟ ਦਰਜ ਕਰ ਦਿੱਤੀ ਤੇ ਕੁਝ ਸਮੇ ਬਾਅਦ ਇੱਕ ਮਰੀਜ ਦੀ ਲਾਸ਼ ਸਰਕਾਰੀ ਹਸਪਤਾਲ ਪਹੁੰਚੀ ਤੇ ਦੂਸਰੇ ਦੀ ਤਲਾਸ਼ ਕੀਤੀ ਤਾ ਦੂਸਰਾ ਮਰੀਜ਼ ਮਾਨਸਾ ਦੇ ਸੁੰਨਸਾਨ ਰਾਸਤੇ ਕਬਰਾਂ ਦੇ ਸਾਹਮਣੇ ਪਾਇਆ ਗਿਆ,  ਜਿਸ ਨੂੰ ਸਰਕਾਰੀ ਹਸਪਤਾਲ ਮੁੜ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦੇ ਪਤਾ ਚਲਦਿਆ ਦੇਖਭਾਲ ਕਰ ਰਹੇ ਡਰਾਈਵਰ ਤੇ ਮਾਨਸਾ ਦੇ ਸਮਾਜ ਸੇਵੀ ਤੇ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਸਰਕਾਰ ‘ਤੇ ਸਵਾਲ ਉਠਾਏ ਹਨ। ਇਸ ਮਾਮਲੇ ਵਿੱਚ ਦੋਵਾਂ ਮਰੀਜ਼ਾਂ ਨੂੰ ਲਵਾਰਿਸ ਜਗ੍ਹਾ ‘ਤੇ ਸੁੱਟਣ ਵਾਲੇ ਐਬੂਲੈਂਸ ਡਰਾਈਵਰ ਕਾਕਾ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਡਾ. ਆਸ਼ੂ ਤੇ ਮੈਡਮ ਗੁਰਵਿੰਦਰ ਕੌਰ ਨੇ ਉਸ ਨੂੰ ਮਰੀਜ਼ ਛੱਡਣ ਲਈ ਕਿਹਾ ਸੀ ਤੇ ਡਾਕਟਰ ਆਸ਼ੂ ਨੇ 400 ਰੁਪਏ ਦੇ ਕੇ ਇੱਕ ਵਿਅਕਤੀ ਨੂੰ ਨਾਲ ਭੇਜਿਆ ਸੀ ਤੇ ਇਸ ਮਾਮਲੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਕੁਝ ਵੀ ਕਹਿਣ ਤੋ ਇਨਕਾਰ ਕਰ ਰਹੇ ਹਨ। ਉੱਥੇ ਹੀ ਮਾਨਸਾ ਦੇ ਐਸਐਮਓ ਨੇ ਇਸ ਘਟਨਾ ਲਈ ਜਾਂਚ ਕਮੇਟੀ ਗਠਨ ਕਰਨ ਦੀ ਗੱਲ ਕਹੀ ਹੈ

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans