17 ਨਵੰਬਰ 2023-ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਦਸੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ (ਔਕਲੈਂਡ) ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਇਸ ਮੌਕੇ ਨਿਊਜ਼ੀਲੈਂਡ ਸਿੱਖ ਖੇਡਾਂ ਅਤੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਇੰਨ੍ਹਾਂ ਖੇਡਾਂ ਦੀ ਸ਼ੁਰੂਆਤ ਮੌਕੇ 25 ਨਵੰਬਰ ਨੂੰ ਵੱਡੀ ਸਟੇਜ ‘ਤੇ ਵੱਡਾ ਸਮਾਰੋਹ ਹੋਣ ਵਾਲਾ ਹੈ, ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸੇ ਸਮਾਰੋਹ ਵਿਚ ‘ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਨਵੰਬਰ ਲਿਖ ਕੇ ਪੰਜਾਬੀ ਨੂੰ ਮਾਨ-ਸਨਮਾਨ ਦਿਤਾ ਗਿਆ ਹੈ ਅਤੇ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਲੋਗੋ ਲਗਾ ਕੇ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪੰਜਵੇਂ ਸ਼ਾਨਦਾਰ ਸਾਲ ਦੇ ਸਫ਼ਰ ਬਾਰੇ ਦੱਸਿਆ ਗਿਆ ਹੈ। ‘ਪੰਜਾਬੀ ਹੈਰਲਡ’ ਦਾ ਇਹ ਉਪਰਾਲਾ ਹੈ ਜੋ ਕਿ ਲਗਾਤਾਰ 5ਵੀਂ ਵਾਰ ਨਿਊਜ਼ੀਲੈਂਡ ਸਿੱਖ ਖੇਡਾਂ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਇਹ ਯਾਦਗਾਰੀ ਟਿਕਟ 2 ਡਾਲਰ ਦੀ ਹੋਵੇਗੀ।