Menu

ਵਪਾਰ ਮੰਡਲ ਦੇ ਪ੍ਰਧਾਨ ਦਾ ਕਤ.ਲ ਮਾਮਲਾ- ਬਠਿੰਡਾ ਬੰਦ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਾਏ ਸਰਕਾਰ ਨੂੰ ਰਗੜੇ

29 ਅਕਤੂਬਰ (ਵੀਰਪਾਲ ਕੌਰ)-ਸ਼ਨਿਚਰਵਾਰ ਸ਼ਾਮ ਨੂੰ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਪਾਰੀ ਹਰਜਿੰਦਰ ਸਿੰਘ ਦੇ ਸ਼ਰੇਆਮ ਹੋਏ ਕਤਲ ਤੋਂ ਬਾਅਦ ਐਤਵਾਰ ਨੂੰ ਬਠਿੰਡਾ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸ਼ਹਿਰ ਦੇ ਵਪਾਰੀ ਵਰਗ ਨੇ ਐਤਵਾਰ ਸਵੇਰੇ ਹੀ ਫੌਜੀ ਚੌਕ ‘ਚ ਧਰਨਾ ਲਗਾ ਦਿੱਤਾ। ਇਸ ਦੌਰਾਨ ਵਪਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਪਾਰੀ ਮੰਗ ਕਰ ਰਹੇ ਸਨ ਕਿ ਹਰਜਿੰਦਰ ਸਿੰਘ ਦੀ ਹੱਤਿਆ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਕੀਤਾ ਜਾਵੇ।

ਦੂਜੇ ਪਾਸੇ  ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਇਸ ਧਰਨੇ ‘ਚ ਪਹੁੰਚੇ , ਜਿੰਨ੍ਹਾਂ ਪੰਜਾਬ ਅੰਦਰ ਦਿਨੋ ਦਿਨ ਵਿਗੜ ਰਹੀ ਅਮਨ ਕਾਨੂੰਨ ਸਥਿਤੀ ਨੂੰ ਲੈ ਕੇ ਸਰਕਾਰ ਨੂੰ ਕੋਸਿਆ ਅਤੇ ਤਿੱਖੇ ਸਵਾਲ ਕੀਤੇ। ਉਹਨਾਂ ਕਿਹਾ ਕਿ ਉਹ ਗੈਂਗਸਟਰ ਕਲਚਰ ਖਿਲਾਫ ਪਿਛਲੇ ਡੇਢ ਸਾਲ ਤੋਂ ਲੜਾਈ ਲੜ ਰਹੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਇਸ ਵਿਸ਼ੇ ਪ੍ਰਤੀ ਗੰਭੀਰ ਨਹੀਂ ਹੈ। ਬਲਕੌਰ ਸਿੰਘ ਨੇ ਕਿਹਾ ਕਿ ਬਠਿੰਡਾ ‘ਚ ਵਾਪਰੀ ਇਸ ਘਟਨਾ ਨੂੰ ਦੇਖ ਕੇ ਉਨ੍ਹਾਂ ਨੂੰ ਫਿਰ 29 ਮਈ ਯਾਦ ਆਈ ਜਦੋਂ ਉਸਨ੍ਹਾਂ ਪੁੱਤ ਨੂੰ ਇਸੇ ਤਰ੍ਹਾਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਪਰ ਪਿਛਲੇ ਸਾਲ ਡੇਢ ਸਾਲ ਤੋਂ ਇਸਦੇ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਅੱਜ ਤੱਕ ਸਰਕਾਰ ਨੇ ਕੋਈ ਇਨਸਾਫ ਨਹੀਂ ਦਿੱਤਾ ਹਾਲਾਂਕਿ ਕਤਲ ਕਰਨ ਵਾਲੇ ਗੈਂਗਸਟਰ ਅ਼ਜਾਦ ਹਨ, ਜੋ ਜੇਲ੍ਹਾਂ ‘ਚ ਬੈਠ ਕੇ ਲਾਈਵ ਵੀਡੀਓ ਪਾ ਰਹੇ ਹਨ, ਪਰ ਕੋਈ ਕਾਰਵਾਈ ਨਹੀਂ। ਉਨ੍ਹਾਂ ਕਿਹਾ ਕਿ ਵਪਾਰੀ ਹਰਜਿੰਦਰ ਸਿੰਘ ਦੇ ਸ਼ਰੇਆਮ ਕਤਲ ਕਰ ਦਿੱਤਾ ਗਿਆ, ਬੜੇ ਦੁੱਖ ਦੀ ਗੱਲ ਹੈ । ਉਨ੍ਹਾਂ ਦੇ ਪਰਿਵਾਰ ‘ਤੇ ਕੀ ਬੀਤਦੀ ਹੈ ਇਹ ਮੈਂ ਜਾਣਦਾ, ਕਿਉਂ ਕਿ ਮੈ. ਵੀ ਇਸ ਦੌਰ ‘ਚ ਲੰਘਿਆ ਹਾਂ, ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਪਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾ਼ਸਨ ‘ਤੇ ਵੱਡਾ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਸਰਕਾਰ ਜਾਂ ਪੁਲਿਸ ਪ਼ਸਾਸ਼ਨ ਇਸਦਾ ਇਨਸਾਫ ਪਰਿਵਾਰ ਨੂੰ ਦੁਆਏਗਾ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ  ਕੋਈ ਮੰਤਰੀ ਜਾਂ ਪੁਲਿਸ ਅਧਿਕਾਰੀ ਹੁਣ ਵਾਅਦਾ ਕਰਨਗੇ, ਪਰ ਚਾਰ ਦਿਨ ਨੂੰ ਭੁੱਲ ਜਾਣਗੇ, ਜਿਸ ਕਰਕੇ ਖੁਦ ਨੂੰ ਹੀ ਚੁਕੰਨੇ ਹੋਣ ਦੀ ਲੋੜ ਹੈ। ਇਹ ਸਰਕਾਰਾਂ ਜਾਂ ਪ੍ਰਸਾਸ਼ਨ ਕੁੱਝ ਨਹੀਂ ਕਰ ਰਿਹਾ।

ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਉਹਨਾਂ ਦਾ ਅਜਿਹੇ ਪ੍ਰੋਗਰਾਮਾਂ ਵਿੱਚ ਆਉਣ ਦਾ ਮਕਸਦ ਕੋਈ ਸਿਆਸੀ ਨਹੀਂ ਬਲਕਿ ਉਹ ਤਾਂ ਖੁਦ ਇਸ ਮਾਮਲੇ ਤੋਂ ਪੀੜਤ ਹਨ ਜਿਸ ਕਰਕੇ ਉਹ ਅੱਜ ਦੇ ਧਰਨੇ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 1 ਨਵੰਬਰ ਨੂੰ ਬਹਿਸ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਵਿੱਚ ਪਾਣੀਆਂ ਦਾ ਮਸਲਾ ਤਾਂ ਵਿਚਾਰਿਆ ਜਾਣਾ ਹੈ ਪਰ ਇਸ ਵੇਲੇ ਸੂਬੇ ਨੂੰ ਦਰਪੇਸ਼ ਸਭ ਤੋਂ ਵੱਡੇ ਖਤਰੇ ਬਾਰੇ ਵਿਚਾਰ ਕਰਨ ਬਾਰੇ ਨਹੀਂ ਸੋਚਿਆ ਜਾ ਰਿਹਾ ਹੈ।

ਨਾਂ ਕਿਹਾ ਕਿ ਕਾਰੋਬਾਰੀ ਅਤੇ ਉਦਯੋਗਪਤੀਆਂ ਤੋਂ ਇਲਾਵਾ ਆਮ ਲੋਕ ਇਨਾ ਘਟਨਾਵਾਂ  ਕਾਰਨ ਫਿਕਰਮੰਦ ਹਨ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਪਿੱਛੇ ਪਈ ਹੈ ਅਤੇ ਕਦੇ ਕੋਈ ਕਾਂਗਰਸੀ ਅਤੇ ਕਦੇ ਕਿਸੇ ਹੋਰ ਨੂੰ ਫੜਿਆ ਜਾ ਰਿਹਾ ਹੈ ਪਰ ਸੂਬੇ ਦੀ ਮੂਲ ਸਮੱਸਿਆ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨਾਂ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਇੱਕ ਵਟਸਐਪ ਨੰਬਰ ਜਾਰੀ ਕਰੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਲੋਕਾਂ ਕੋਲੋਂ ਕਿੰਨੀ ਵੱਡੀ ਪੱਧਰ ਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਹੈ ਕਿ ਹਰ ਵਾਰ ਅਮਨ ਕਾਨੂੰਨ ਦੀ ਸਥਿਤੀ ਠੀਕ ਹੋਣ ਦਾ ਆ ਕੇ ਆਪਣੀ ਪਿੱਠ ਥਾਪੜ ਲੈਂਦੀ ਹੈ। ਉਨਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਕਿੰਨੇ ਮਾੜੇ ਲਹਾਲਾਤ ਹਨ ਕਿ ਪੰਜਾਬ ਚ ਕਤਲ ਤੋਂ ਘੱਟ ਕੋਈ ਸਜ਼ਾ ਹੀ ਨਹੀਂ ਰਹਿ ਗਈ ਹੈ ।

 

ਦੂਜੇ ਪਾਸੇ ਬਠਿੰਡਾ ‘ਚ ਵਾਪਰੀ ਇਸ ਘਟਨਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਦੁਪਹਿਰ 2 ਵਜੇ ਵਪਾਰੀਆਂ ਦੇ ਧਰਨੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੇ ਨਜ਼ਦੀਕੀ ਸਾਥੀ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚ ਰਹੇ ਹਨ।

12ਵੀਂ ‘ਚ ਪਾਸ ਹੋਣ ਦੀ ਖੁਸ਼ੀ ‘ਚ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਮਸਤੀ ਕਰਨ ਗਏ ਯਮੁਨਾਨਗਰ ਦੇ ਪ੍ਰਤਾਪ ਨਗਰ ਖੇਤਰ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

ਹੁਣ ਤਾਂ ਸਰਕਾਰ ਵੀ ਮੰਨ…

ਚੰਡੀਗੜ੍ਹ , 4 ਮਈ 2024– ਪੰਜਾਬ ਸਰਕਾਰ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40117 posts
  • 0 comments
  • 0 fans