Menu

‘ਰਾਜਿੰਦਰਾ’ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਥੀਏਟਰ ਦੀ ਓਵਰਆਲ ਟਰਾਫ਼ੀ ਤੇ ਕਬਜ਼ਾ ਕਰਕੇ ਰਿਹਾ ਫਸਟ ਰਨਰ-ਅਪ

ਬਠਿੰਡਾ, 29 ਅਕਤੂਬਰ (ਵੀਰਪਾਲ ਕੌਰ)- ਕਾਲਜ ਆਫ ਲਾਅ, ਬਠਿੰਡਾ ਵਲੋਂ ਕਰਵਾਏ ਗਏ ਖੇਤਰੀ ਯੁਵਕ ਅਤੇ ਲੋਕ ਮੇਲਾ ਆਕਰਸ਼ਕ ਰਿਹਾ। ਇਸ ਮੇਲੇ ਦੌਰਾਨ ਇਕਾਂਗੀ ਨਾਟਕ, ਮਿਮਿਕਰੀ, ਲੋਕ ਗੀਤ, ਲੋਕ ਸਾਜ਼, ਫੋਕ ਆਰਕੈਸਟਰਾ, ਵਾਦ ਵਿਵਾਦ, ਭਾਸ਼ਣ ਕਲਾ, ਕਾਵਿ ਉਚਾਰਨ ਅਤੇ ਹੋਰ ਸੱਭਿਆਚਾਰ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੇਲੇ ਦੌਰਾਨ  ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆਂ ‘ਚ ਭਾਗ ਲਿਆ।  ਬਠਿੰਡਾ-ਫਰੀਦਕੋਟ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੀਆਂ ਵੱਖ-ਵੱਖ ਆਈਟਮਾਂ ਵਿੱਚ ਅਤਿ ਸ਼ਲਾਘਾਯੋਗ ਪ੍ਰਦਰਸ਼ਨ ਕਰਕੇ ਨਾਮਣਾ ਖੱਟਿਆ। ਪ੍ਰਿੰਸੀਪਲ ਡਾ.ਜਯੋਤਸਨਾ  ਅਤੇ ਵਾਇਸ ਪ੍ਰਿੰਸੀਪਲ ਜਗਜੀਵਨ ਕੌਰ ਦੀ ਯੋਗ ਰਹਿਨੁਮਾਈ ਅਧੀਨ ਸਟਾਫ਼ ਅਤੇ ਵਿਦਿਆਰਥੀਆਂ ਨੇ ਜੀ-ਜਾਨ ਨਾਲ ਮਿਹਨਤ ਦਾ ਸਬੂਤ ਪੇਸ਼ ਕਰਦਿਆਂ ਕੁੱਲ 94 ਅੰਕ ਹਾਸਲ ਕਰਕੇ ਇਸ ਚਾਰ-ਰੋਜ਼ਾ ਲੋਕ ਮੇਲੇ ਵਿੱਚੋਂ ਥੀਏਟਰ ਦੀ ਓਵਰਆਲ ਟਰਾਫ਼ੀ ਸਮੇਤ ਫਸਟ ਰਨਰ-ਅਪ ਟਰਾਫ਼ੀ ਤੇ ਕਬਜ਼ਾ ਕੀਤਾ।

ਕਾਲਜ ਦੇ ਯੂਥ ਕੋਆਰਡੀਨੇਟਰ ਡਾ. ਅਮਲਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਤੂ ਗਤੀਵਿਧੀਆਂ ਦੇ ਕਨਵੀਨਰਜ਼ ਪ੍ਰੋ.ਗੁਰਜੀਤ ਕੌਰ(ਫਾਈਨ ਆਰਟਸ) ਡਾ.ਮਨੋਨੀਤ ਕੌਰ(ਮਿਊਜ਼ਿਕ ਵੋਕਲ),ਡਾ.ਰੈਨੀ(ਮਿਊਜ਼ਿਕ ਵੈਸਟਰਨ),ਪ੍ਰੋ.ਗੁਰਪ੍ਰੀਤ ਕੌਰ(ਥੀਏਟਰ),ਪ੍ਰੋ.ਹਰਜੀਤ ਕੌਰ(ਲੋਕ ਨਾਚ), ਸਬੰਧਿਤ ਟੀਮ ਮੈਂਬਰਾਨ ਅਤੇ ਵਿਦਿਆਰਥੀਆਂ ਦੀ ਅਣਥੱਕ ਘਾਲਣਾ ਸਦਕਾ ਵੱਖ-ਵੱਖ ਗਤੀਵਿਧੀਆਂ ‘ਚ ਕਾਲਜ਼ ਵਿਦਿਆਰਥੀਆਂ ਨੇ ਭਾਰਤੀ ਗਰੁੱਪ ਸੌਂਗ,ਵੈਸਟਰਨ ਗਰੁੱਪ ਸੌਂਗ,ਲੋਕ ਗੀਤ,ਵੈਸਟਰਨ ਸੋਲੋ,ਨਾਟਕ,
ਗਿੱਧਾ,ਲਘੂ ਫ਼ਿਲਮ,ਕਲੇਅ ਮਾਡਲਿੰਗ ਅਤੇ ਆਨ ਦ ਸਪਾਟ ਪੇਂਟਿੰਗ ‘ਚ ਪਹਿਲਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਕਲਾਸੀਕਲ ਵੋਕਲ, ਲੋਕ ਸਾਜ਼,ਗਜ਼ਲ,ਨੁੱਕੜ ਨਾਟਕ,ਸਕਿੱਟ,ਸੰਮੀ,ਮਾਈਮ ,ਪੋਸਟਰ ਮੇਕਿੰਗ,ਪ੍ਰਕਸ਼ਨ,ਫੋਕ ਆਰਕੈਸਟਰਾ ਦੂਸਰਾ ਸਥਾਨ ਹਾਸਲ ਕਰ ਕਾਲਜ਼ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਗਰੁੱਪ ਸ਼ਬਦ ਵੈਸਟਰਨ, ਇੰਸਟਰੂਮੈਂਟ ਸੋਲੋ, ਫੋਟੋਗ੍ਰਾਫੀ
ਕੌਲਾਜ ਮੇਕਿੰਗ, ਤੀਸਰਾ ਸਥਾਨ ਹਾਸਲ ਕਰਕੇ ਕਾਲਜ ਅਤੇ ਮੈਨੇਜ਼ਮੈਂਟ ਦਾ ਮਾਣ ਵਧਾਇਆ। ਵਿਦਿਆਰਥੀਆਂ ਦੀਆਂ  ਇੰਨ੍ਹਾਂ ਪ੍ਰਾਪਤੀਆਂ ‘ਤੇ ਸਮੂਹ ਸਟਾਫ ਅਤੇ ਵਿਦਿਆਞਥੀਆਂ ਨੇ  ਖੁਸ਼ੀ ਸਾਂਝੀ ਕਰਦੇ ਹੋਏ ਕਾਲਜ ਪਹੁੰਚਕੇ ਖ਼ੂਬ ਜਸ਼ਨ ਮਨਾਏ। ਇਸ ਮੌਕੇ ਪ੍ਰਿੰਸੀਪਲ ਡਾ.ਜਯੋਤਸਨਾ  ਅਤੇ ਵਾਇਸ ਪ੍ਰਿੰਸੀਪਲ ਜਗਜੀਵਨ ਕੌਰ ਨੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ  ਭਵਿੱਖ ‘ਚ ਵੀ ਇਸੇ ਤਰ੍ਹਾਂ ਹਰ ਖੇਤਰ ‘ਚ ਬੁਲੰਦੀਆਂ ਛੂਹਣ ਦੀਆਂ ਸੁਭਕਾਮਨਾਵਾਂ ਦਿੱਤੀਆਂ।

12ਵੀਂ ‘ਚ ਪਾਸ ਹੋਣ ਦੀ ਖੁਸ਼ੀ ‘ਚ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਮਸਤੀ ਕਰਨ ਗਏ ਯਮੁਨਾਨਗਰ ਦੇ ਪ੍ਰਤਾਪ ਨਗਰ ਖੇਤਰ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

ਹੁਣ ਤਾਂ ਸਰਕਾਰ ਵੀ ਮੰਨ…

ਚੰਡੀਗੜ੍ਹ , 4 ਮਈ 2024– ਪੰਜਾਬ ਸਰਕਾਰ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40117 posts
  • 0 comments
  • 0 fans