Menu

ਪੀ ਐਮ ਮੋਦੀ ਨੂੰ ਵਿਦੇਸ਼ ਯਾਤਰਾ ਦੌਰਾਨ ਮਿਲੇ ਤੋਹਫਿਆਂ ਦੀ ਹੋਵੇਗੀ ਨਿਲਾਮੀ

25 ਅਕਤੂਬਰ 2023-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਦੌਰਾਨ ਮਿਲੇ ਸਾਰੇ ਤੋਹਫ਼ਿਆਂ ਦੀ ਨਿਲਾਮੀ ਇੱਕ ਵਾਰ ਫਿਰ ਤੋਂ ਹੋ ਰਹੀ ਹੈ। ਇਹ ਨਿਲਾਮੀ 2 ਅਕਤੂਬਰ ਤੋਂ ਸ਼ੁਰੂ ਹੋ ਕੇ 31 ਅਕਤੂਬਰ ਤੱਕ ਚੱਲੇਗੀ। ਇਹ ਪੰਜਵਾਂ ਐਡੀਸ਼ਨ ਹੈ ਜਦੋਂ ਪੀਐਮ ਮੋਦੀ ਦੇ ਤੋਹਫ਼ਿਆਂ ਦੀ ਨਿਲਾਮੀ ਹੋਈ ਹੈ। ਇਸ ਦੇ ਲਈ pmmementos.gov.in ਨਾਮ ਦੀ ਵੈੱਬਸਾਈਟ ਬਣਾਈ ਗਈ ਹੈ। ਇਸ ਵਿੱਚ ਕਰੀਬ 912 ਤੋਹਫ਼ੇ ਸ਼ਾਮਲ ਹਨ, ਜਿਨ੍ਹਾਂ ਦੀ ਨਿਲਾਮੀ ਲਈ ਘੱਟੋ-ਘੱਟ 2000 ਬੋਲੀ ਲਗਾਈ ਗਈ ਹੈ। ਤੁਸੀਂ ਇਸ ਵੈੱਬਸਾਈਟ ‘ਤੇ ਜਾ ਕੇ ਵੀ ਬੋਲੀ ਲਗਾ ਸਕਦੇ ਹੋ।

ਪ੍ਰਸਿੱਧ ਕਲਾਕਾਰ ਪਰੇਸ਼ ਮੈਤੀ ਦੁਆਰਾ ਪੇਂਟ ਕੀਤੀ ਭਗਵਾਨ ਲਕਸ਼ਮੀ ਨਾਰਾਇਣ ਬਿੱਠਲ ਅਤੇ ਦੇਵੀ ਰੁਕਮਣੀ ਦੀ ਬਨਾਰਸ ਘਾਟ ਪੇਂਟਿੰਗ ਲਈ ਸਭ ਤੋਂ ਵੱਧ ਬੋਲੀ ਲਗਾਈ ਗਈ ਹੈ। ਇਸ ਲਈ ਸਭ ਤੋਂ ਵੱਧ 74.5 ਲੱਖ ਰੁਪਏ ਦੀ ਬੋਲੀ ਲੱਗੀ ਹੈ। ਨਵੀਂ ਦਿੱਲੀ ਦੀ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵਿੱਚ ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਇਹ ਨਿਲਾਮੀ ਬਹੁਤ ਖਾਸ ਹੈ।ਇਸ ਨਿਲਾਮੀ ਵਿਚ ਪੀਐਮ ਮੋਦੀ ਨੂੰ ਦਿਤੇ ਗਏ ਅੰਮ੍ਰਿਤਸਰ  ਦੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੀ ਵੀ ਨਿਲਾਮੀ ਹੋਵੇਗੀ। ਸ੍ਰੀ ਦਰਬਾਰ ਦਾ ਮਾਡਲ 18,400 ਰੁਪਏ ਵਿਚ ਨਿਲਾਮ ਹੋਵੇਗਾ। ਕਾਮਧੇਨੂ ਅਤੇ ਮੱਧ ਪੂਰਬ ਦੇ ਮਸ਼ਹੂਰ ਇਤਿਹਾਸਕ ਸ਼ਹਿਰ ਯੇਰੂਸ਼ਲਮ ਦੇ ਸਮਾਰਕ ਦੇ ਮਾਡਲ ਨੂੰ ਲੋਕ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਲੋਕ ਵੱਡੀ ਗਿਣਤੀ ‘ਚ ਬੋਲੀ ਲਗਾ ਰਹੇ ਹਨ।

ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਵਿਚ ਭਗਵਾਨ ਲਕਸ਼ਮੀ ਨਰਾਇਣ ਵਿੱਠਲ ਅਤੇ ਦੇਵੀ ਰੁਕਮਣੀ ਦੀਆਂ ਪੇਂਟਿੰਗਾਂ, ਅਰਨਮੁਲਾ ਕੰਨੜ, ਭਗਵਾਨ ਰਾਮ, ਸੀਤਾ, ਲਕਸ਼ਮਣ ਅਤੇ ਭਗਵਾਨ ਹਨੂੰਮਾਨ ਦੀਆਂ ਪਿੱਤਲ ਦੀਆਂ ਮੂਰਤੀਆਂ, ਮੋਢੇਰਾ ਦਾ ਸੂਰਜ ਮੰਦਰ, ਚਿਤੌੜਗੜ੍ਹ ਦਾ ਵਿਜੇ ਸਤੰਭ ਸ਼ਾਮਲ ਹਨ। ਚੰਬੇ ਰੁਮਾਲ ਦੀਆਂ ਪ੍ਰਤੀਕ੍ਰਿਤੀਆਂ ਵਿਸ਼ੇਸ਼ ਤੌਰ ‘ਤੇ ਪਸੰਦ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਸੱਭਿਆਚਾਰਕ ਮਹੱਤਵ ਹੈ। ਜਾਣਕਾਰੀ ਅਨੁਸਾਰ ਇਸ ਨਿਲਾਮੀ ਤੋਂ ਪ੍ਰਾਪਤ ਪੈਸਾ ਨਮਾਮੀ ਗੰਗੇ ਪ੍ਰੋਜੈਕਟ ਨੂੰ ਸਮਰਪਿਤ ਹੈ। ਨਿਲਾਮੀ ਤੋਂ ਮਿਲਣ ਵਾਲੀ ਰਾਸ਼ੀ ਗੰਗਾ ਸਫਾਈ ਮੁਹਿੰਮ ‘ਤੇ ਖਰਚ ਕੀਤੀ ਜਾਂਦੀ ਹੈ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans