Menu

ਕ.ਤਲ ਕੇਸ ਵਿਚ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

23, ਅਕਤੂਬਰ – ਐਸ.ਐਸ.ਪੀ ਫ਼ਾਜ਼ਿਲਕਾ  ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸਾ ਦੀ ਪਾਲਣਾ ਕਰਦੇ ਹੋਏ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕੱਦਮਾ ਸੁਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਮਾਹੂਆਣਾ ਬੋਦਲਾ ਦੇ ਬਿਆਨਾਂ ‘ਤੇ ਦਰਜ ਰਜਿਸਟਰ ਹੋਇਆ ਕਿ ਉਸ ਦੇ ਚਾਚਾ ਦਿਬਾਗ ਸਿੰਘ ਦੇ ਲੜਕੇ ਵਿਕਰਮਜੀਤ ਸਿੰਘ ਅਤੇ ਉਸਦਾ ਭਰਾ  ਨਿਹੰਗ ਸਿੰਘ ਬਣੇ ਹੋਏ ਹਨ ਅਤੇ ਮਾਨਾ ਰੋਡ ਗੁਰੂਦੁਆਰਾ ਸਹਿਬ : ਬਾਬਾ ਜੀਵਨ ਸਿੰਘ ਬੁੱਢਾ ਦਲ ਲੰਬੀ ਵਿਖੇ ਰਹਿੰਦੇ ਹਨ। ਜੋ ਮਿਤੀ 19-7- 2023 ਨੂੰ ਇਕ ਜਣੇ ਦਾ ਮੁੱਦਈ ਮੁਕੱਦਮਾ ਦੇ ਪਿਤਾ ਪ੍ਰਤਾਪ ਸਿੰਘ ਨਾਲ ਝਗੜਾ ਹੋ ਗਿਆ ਸੀ । ਜਿਸ ਸੰਬੰਧੀ ਉਨ੍ਹਾਂ ਦੀ ਪੰਚਾਇਤ ਮਿਤੀ 21-10-2023 ਨੂੰ ਇੱਕਠੀ ਹੋਣੀ ਸੀ। ਜਦੋਂ ਮੁੱਦਈ ਮੁਕੱਦਮਾ ਦਾ ਪਿਤਾ ਪ੍ਰਤਾਪ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਉਸ ਦਾ ਭਾਈ ਗਗਨਦੀਪ ਸਿੰਘ ਆਪਣੇ ਮੋਟਰਸਾਈਕਲ ਨੰਬਰ ਸੀ ਟੀ 100 ਰੰਗ ਕਾਲਾ ਨੰਬਰੀ ਪੀ.ਬੀ 22 ਯੂ 3538 ‘ਤੇ ਸਵਾਰ ਹੋ ਕੇ ਆਏ ਤਾਂ ਦੋਸ਼ੀਆਨ ਉਕਤਾਨ ਨੇ ਉਨ੍ਹਾਂ ‘ਤੇ ਆਪਣੀ ਦਸਤੀ ਲੱਕੜ ਦਾ ਗਰਜ ਪਾਵਾ ਅਤੇ ਸੋਟਿਆ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਸਿਰ ਵਿੱਚ ਸੱਟਾਂ ਲੱਗੀਆ, ਜਿਸ ‘ਤੇ ਦੋਨੇ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਬੇਹੋਸ਼ ਹੋ ਕਿ ਸੜਕ ‘ਤੇ ਡਿੱਗ ਪਏ ਜਿਨ੍ਹਾਂ ਨੂੰ ਸਵਾਰੀ ਦਾ ਪ੍ਰਬੰਦ ਕਰਕੇ ਸਿਵਲ ਹਸਪਤਾਲ ਫ਼ਾਜ਼ਿਲਕਾ ਲੈ ਕੇ ਜਾ ਰਹੇ ਸੀ ਤਾਂ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ ।
ਉਨ੍ਹਾਂ ਦੱਸਿਆ ਕਿ ਵਜਾ ਰੰਜਿਸ਼ ਇਹ ਹੈ ਕਿ ਇਨ੍ਹਾਂ  ਦੋਨਾਂ ਧਿਰਾਂ ਦਾ ਕਰੀਬ 3 ਮਹੀਨੇ ਪਹਿਲਾ ਝਗੜਾ ਹੋਇਆ ਸੀ ਜਿਸ ਕਰਕੇ ਦੋਸ਼ੀਆਂ ਨੇ ਇਹ ਵਾਰਦਾਤ ਕੀਤੀ ਹੈ। ਜਿਸ ‘ਤੇ ਪ੍ਰਤਾਪ ਸਿੰਘ ਅਤੇ ਗਗਨਦੀਪ ਸਿੰਘ ਦੇ ਸੱਟਾਂ ਮਾਰ੍ਹਕੇ ਉਨ੍ਹਾਂ ਦਾ ਕਤਲ ਕਰ ਦਿੱਤਾ । ਜਿਸ ‘ਤੇ ਮੁੱਕਦਮਾ ਨੰਬਰ 108 ਮਿਤੀ 302,506,34 ਭ:ਦ ਥਾਣਾ ਅਰਨੀਵਾਲਾ ਬਰ ਖ਼ਿਲਾਫ਼ ਵਿਕਰਮਜੀਤ ਸਿੰਘ ਅਤੇ ਉਸ ਦੇ ਭਰਾ ਤੇ  ਦਿਲਬਾਗ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀਆਨ ਮਾਹੂਆਣਾ ਬੋਦਲਾ ‘ਤੇ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਕਦਮਾ ਹਜਾ ਦੇ ਤਿੰਨੇ ਦੋਸ਼ੀਆਂ ਨੂੰ 6 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁਕੱਦਮਾ ਦੀ ਤਫਤੀਸ਼ ਜਲਦੀ ਮੁਕੰਮਲ ਕਰ ਚਲਾਣ ਜਲਦੀ ਸਮਾਇਤ ਲਈ ਅਦਾਲਤ ਪੇਸ਼ ਕਰ ਦਿੱਤਾ ਜਾਵੇਗਾ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40054 posts
  • 0 comments
  • 0 fans