Menu

ਅਦਾਲਤ ਦੇ ਹੁਕਮਾ ਦੇ ਉਲਟ ਭੂ ਮਾਫੀਏ ਨੇ ਵੇਚੀ ਪਰਲਜ਼ ਗਰੁੱਪ ਦੀ ਬੇਸ਼ਕੀਮਤੀ ਜਾਇਦਾਦ, ਢਾਹੇ ਸ਼ੋਅਰੂਮ, 3 ਗ੍ਰਿਫਤਾਰ

ਬਠਿੰਡਾ, 21 ਅਕਤੂਬਰ (ਵੀਰਪਾਲ ਕੌਰ)- ਸਥਾਨਕ ਸ਼ਹਿਰ ਦੇ ਘੋੜਾ ਵਾਲੇ ਚੌਕ ਨਜ਼ਦੀਕ 100 ਫੁੱਟ ਰੋਡ  ‘ਤੇ ਪਰਲਜ ਗਰੁੱਪ ਦੀ ਬੇਸ਼ਕੀਮਤੀ ਜ਼ਮੀਨ ਉੱਪਰ ਜਾਅਲੀ ਰਜਿਸ਼ਟਰੀ ਕਰਵਾ ਕੇ ਬਣਾਏ ਤਿੰਨ ਸ਼ੋਅਰੂਮਾਂ ਨੂੰ ਢਾਹ ਦਿੱਤਾ ਗਿਆ । ਇਸ ਮੌਕੇ ਡੀ ਐਸ ਪੀ ਸਿਟੀ ਦੀ ਅਗਵਾਈ ‘ਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ। ਇਸ ਮਾਮਲੇ ਸਬੰਧੀ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀਆਂ ‘ਤੇ ਪਰਚਾ ਦਰਜ਼ ਕਰ ਤਿੰਨ ਨੁੰ ਗ੍ਰਿਫਤਾਰ ਕਰ ਲਿਆ ਗਿਆ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮੁਢਲੀ ਪ੍ਰੜਤਾਲ ਤੋਂ ਬਾਅਦ ਇੰਨ੍ਹਾਂ ਸ਼ੋਅਰੂਮਾਂ ਨੁੰ ਢਾਹਿਆ ਗਿਆ ਹੈ, ਜੇਕਰ ਪੜਤਾਲ ਦੌਰਾਨ ਕੋਈ ਹੋਰ ਵਿਅਕਤੀ ਇਸ ਮਾਮਲੇ ਨਾਲ ਸਬੰਧਤ ਪਾਇਆ ਗਿਆ ਤਾਂ ਉਸਨੂੰ ਵੀ ਬਖਸ਼ਿਆ ਨਹੀ ਜਾਵੇਗਾ। ਦੱਸ ਦੇਈਏ ਸਾਲ 2020-21 ‘ਚ ਕਥਿਤ ਦੋਸ਼ੀਆਂ ਨਰਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਸੜਕ ‘ਤੇ ਲਗਦੀ ਪਰਲਜ ਗਰੁੱਪ ਦੀ 205 ਗਜ ਜਗ੍ਹਾ ਦੀਆਂ ਗਲਤ ਸਾਈਡਾਂ ਦਿਖਾ ਕੇ ਧੋਖਾਧੜੀ ਤਹਿਤ ਰਜ਼ਿਸ਼ਟਰੀ ਕਰਵਾ ਦਿੱਤੀ ਸੀ।

ਇਸ ਕਾਰਵਾਈ ਨੂੰ ਲੈ ਕੇ  ਪੀੜ੍ਹਿਤ ਲੋਕ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਲੜ ਰਹੀ ਜਥੇਬੰਦੀ ” ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਧੰਨਵਾਦ ਕੀਤਾ।  ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਕਿ ਇਸ ਮਾਮਲੇ ‘ਚ ਮਾਲ ਵਿਭਾਗ ਦੀ ਭੂਮਿਕਾ ਦੀ ਵੀ ਜਾਂਚ ਕਰਵਾਈ ਜਾਵੇ। ਉੰਨਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਯਾਦ ਕਰਵਾਇਆ ਕਿ ਪੰਜਾਬ ਵਿਚ ਤਕਰੀਬਨ 25 ਲੱਖ ਲੋਕ ਪਰਲਜ਼ ਕੰਪਨੀ ਤੋਂ ਪੀੜ੍ਹਤ ਹਨ ਜਿੰਨਾ ਨੇ ਅੰਦਾਜਨ 8 ਹਜ਼ਾਰ ਕਰੋੜ ਰੁਪਿਆ ਕੰਪਨੀ ਵਿਚ ਜਮਾ ਕਰਵਾਇਆ ਸੀ ਪਰੰਤੂ ਪੰਜਾਬ ਵਿਚ ਕੰਪਨੀ ਦੀ ਬਹੁਤ ਸਾਰੀ ਜਾਇਦਾਦ ਹੈ ਜਿਸਨੂੰ ਵੇਚ ਕੇ ਪੰਜਾਬ ਦੇ ਤਾਂ ਕੀ ਪੂਰੇ ਭਾਰਤ ਦੇ ਪੀੜ੍ਹਤ ਲੋਕਾਂ ਦੇ ਪੈਸੇ ਵਾਪਿਸ ਕੀਤੇ ਜਾ ਸਕਦੇ ਹਨ।

ਸੰਧੂ ਨੇ ਕਿਹਾ ਕਿ ਚਿੱਟਫੰਡ ਕੰਪਨੀ ਪਰਲਜ਼ ਵਲੋਂ ਪੂਰੇ ਭਾਰਤ ਦੇ ਤਕਰੀਬਨ 5 ਕਰੋੜ 85 ਲੱਖ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਬਹੁਤ ਸਾਰੀ ਜਾਇਦਾਦ ਖਰੀਦੀ ਗਈ ਜੋ ਕਿ ਖਰੀਦਣ ਵੇਲੇ ਹੀ ਦਿਮਾਗ ਵਿਚ ਬੇਈਮਾਨੀ ਰੱਖ ਕੇ ਹੀ ਕੰਪਨੀ ਦੇ ਨਾਮ ਦੀ ਬਜਾਇ ਹੋਰ ਲੋਕਾਂ ਦੇ ਨਾਮ ਤੇ ਖਰੀਦੀ ਗਈ ।  ਜਦੋ ਕਿ 2 ਫਰਵਰੀ 2016 ਨੂੰ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸੀ ਕਿ ਕੰਪਨੀ ਦੀ ਜਾਇਦਾਦ ਵੇਚ ਕੇ ਪੀੜ੍ਹਤ ਲੋਕਾਂ ਦੇ ਪੈਸੇ ਵਾਪਿਸ ਕਰ ਦਿੱਤੇ ਜਾਣ , ਪਰ ਅਫਸੋਸ ਰਾਜਨੀਤਿਕ ਭੂ ਮਾਫੀਏ ਨੇ ਪਰਲਜ਼ ਕੰਪਨੀ ਦੀ ਜਾਇਦਾਦ ਨੂੰ ਟੇਢੇ ਵਿੰਗੇ ਢੰਗ ਨਾਲ ਵੇਚਣਾ ਸ਼ੁਰੂ ਕਰ ਦਿੱਤਾ । ਪਿਛਲੇ ਸੱਤ ਸਾਲ ਤੋਂ ਕੰਪਨੀ ਪੀੜਤਾਂ ਨੂੰ ਤਾ ਨਾ ਮਾਤਰ ਪੈਸਾ ਵਾਪਿਸ ਕਰਕੇ ਸਰਕਾਰ ਦੇ ਅਤੇ ਕੰਪਨੀ ਦੇ ਚਹੇਤੇ ਲੋਕਾਂ ਦੇ ਢਿੱਡਾਂ ਵਿਚ ਬਹੁਤ ਪੈਸਾ ਗਿਆ । ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਿੰਨੀਆਂ ਪੀੜ੍ਹਤ ਲੋਕਾਂ ਨੂੰ ਉਮੀਦਾਂ ਸਨ ਉਹ ਗੱਲ ਤਾ ਨਹੀਂ ਬਣੀ ਪਰ ਫਿਰ ਵੀ ਮਾਨ ਸਰਕਾਰ ਰੁਕ ਰੁਕ ਕੇ ਇਸ ਘੁਟਾਲੇ ਵਿਚ ਸ਼ਾਮਿਲ ਲੋਕਾਂ ਤੇ ਕਾਰਵਾਈ ਕਰ ਰਹੀ ਹੈ ।

 

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ਦੀ ਹੂ-ਬ-ਹੂ ਨਕਲ ਕਰਨ ਵਾਲੇ ਸ਼ਿਆਮ ਰੰਗੀਲਾ ਨੇ ਵਾਰਾਣਸੀ ਲੋਕ ਸਭਾ…

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40080 posts
  • 0 comments
  • 0 fans