Menu

ਪਿੰਡ ਬੱਲ੍ਹੋ ਚ, ਖਾਲਸਾ ਏਡ ਇੰਟਰਨੈਸ਼ਨਲ ਨੇ  ‘ਮੇਰਾ ਪਿੰਡ 360’ ਪ੍ਰੋਜੈਕਟ ਤਹਿਤ ਖੋਲ੍ਹਿਆ ਸੈਂਟਰ

ਬਠਿੰਡਾ, 20 ਅਕਤੂਬਰ (ਵੀਰਪਾਲ ਕੌਰ): ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਫਰੈਡਜ ਆਫ ਪੰਜਾਬ ਫਾਊਡੇਸਨ  ਦੀ ਭਾਈਵਾਲੀ ਨਾਲ ‘ ਮੇਰਾ ਪਿੰਡ 360’ ਪ੍ਰੋਜੈਕਟ ਤਹਿਤ ਸੈਟਰ  ਖੋਲਿਆ ਗਿਆ , ਇਸ ਸੈਟਰ ਦਾ ਉਦਘਾਟਨ ਅਮਰੀਕਾ ਵਾਲੇ  ਭੁਪਿੰਦਰ ਸਿੰਘ ਹੁੰਦਲ ਨੇ ਰੀਬਨ ਕੱਟ ਕੇ ਕੀਤਾ । ਲਾਇਬਰੇਰੀ ਵਿੱਚ ਰੱਖੇ ਗਏ ਸਮਾਗਮ ਦੋਰਾਨ  ਪਿੰਡ ਵਾਸੀਆਂ ਨੇ ਸਮੂਲੀਅਤ ਕੀਤੀ । ਖਾਲਸਾ ਏਡ ਇੰਟਰਨੈਸਨਲ ਤਰਫੋ ਨੋਜਵਾਨ ਲੜਕੇ ਲੜਕੀਆਂ ਦੇ ਕੋਰਸਾਂ ਲਈ 15 ਕੰਪਿਊਟਰ , ਪ੍ਰਿੰਟਰ ਅਤੇ ਐਲ ਈ ਡੀ ਮਹੱਈਆ ਕਰਵਾਈ ਗਈ ਤਾਂ ਪਿੰਡ ਦੇ ਬੱਚੇ ਟਰੇਨਿੰਗ ਲੈ ਕੇ ਆਪਣਾ ਰੁਜਗਾਰ ਤੋਰ ਸਕਣ ,ਫਰੈਡਜ  ਆਫ ਪੰਜਾਬ ਫਾਊਡੇਸਨ ਵੱਲੋ ਮੈਨੇਜਰ ਦੇ ਪ੍ਰਬੰਧ ਕਰਕੇ ਦਿੱਤੇ ਜਾਣਗੇ । ਪਿੰਡ ਦੇ ਬੱਚਿਆਂ  ਦੀ ਮੰਗ ਅਨੁਸਾਰ ਕੋਰਸ ਕਰਵਾਏ ਜਾਣਗੇ ।

ਮੁੱਖ ਮਹਿਮਾਨ ਭੁਪਿੰਦਰ ਸਿੰਘ ਹੁੰਦਲ ਨੇ ਸੰਸਥਾਂ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ  ਨੌਜਵਾਨ ਪੀੜ੍ਹੀ ਨੂੰ ਸ਼ਹੀਦੇ ਆਜਮ ਭਗਤ ਸਿੰਘ ਤੇ ਗੁਰਬਾਣੀ ਦੇ ਫਲਸਫੇ ਨਾਲ ਜੋੜਕੇ ਨੈਤਿਕ ਕਦਰਾਂ ਕੀਮਤਾ ਨਾਲ ਲੈਸ ਕਰਨਾ ਅਤੇ ਜੋ ਬੱਚਾ ਜਿੰਨਾ ਵੀ ਪੜ੍ਹਿਆ ਹੈ ਨੂੰ ਉਸਦੀ ਕਾਬਲੀਅਤ ਮੁਤਾਬਿਕ ਰੋਜਗਾਰ ਦੇਣਾ ਸਮੇ ਦੀ ਸਖਤ ਲੋੜ ਹੈ । ਉਨਾਂ ਕਿਹਾਂ ਕਿ ਪਿੰਡ ਵਾਸੀਆਂ ਦੀ ਸਹੂਲਤਾਂ ਲਈ ਡਾਕਟਰਾਂ ਦੀਆ ਸੇਵਾਵਾਂ ਨਾਲ ਲੈਸ ਈ ਕਲੀਨਿਕ ਅਤੇ ਕਾਮਨ ਸਰਵਿਸ ਸੈਟਰ ਚਾਲੂ ਕਰਕੇ ਖੁਸੀ ਮਹਿਸੂਸ ਕਰਾਂਗੇ  ।   ਖਾਲਸਾ ਏਡ ਇੰਟਰਨੈਸਨਲ ਦੇ ਨੁਮਇੰਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਮਾਜ ਭਲਾਈ ਹਿੱਤ ਖਾਲਸਾ ਏਡ  ਪਹਿਲਾ ਹੀ ਦੇਸ ਵਿਦੇਸ ਵਿੱਚ ਕਿਤੇ ਸਿੱਧੇ ਅਤੇ ਕਿਤੇ ਕਿਸੇ ਸੰਸਥਾਂ ਰਾਹੀ ਮਾਲੀ  ਸਹਾਇਤਾ ਦਿੰਦੀ ਆ ਰਹੀ ਹੈ , ਇਸੇ ਲੜੀ ਤਹਿਤ ਪਿੰਡ ਬੱਲ੍ਹੋ ਵਿੱਚ ‘ਮੇਰਾ ਪਿੰਡ 360’ ਅਧੀਨ ਸੈਟਰ ਸੁਰੂ ਕੀਤਾ ਗਿਆ ਹੈ । ਮੋੜ ਐਜੂਕੇਸਨ ਵੈਲਫੇਅਰ ਸੁਸਾਇਟੀ ਦੇ ਨੁਮਇੰਦੇ ਮੱਖਣ ਲਾਲ ਦੀਆ ਕੋਸਿਸ ਸਦਕਾ ਪਿੰਡ ਬੱਲ੍ਹੋ ਵਿੱਚ ਸੈਂਟਰ ਬਣਨ ਦਾ ਮਾਣ ਹਾਸਲ ਹੋਇਆ  ।

ਭੁਪਿੰਦਰ ਸਿੰਘ ਜਟਾਣਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸੰਸਥਾਂ ਵੱਲੋ ਕੀਤੇ ਜਾ ਰਹੇ ਕੰਮਾਂ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ  ਸੰਸਥਾਂ ਦੇ  ਸਰਪ੍ਰਸਤ ਗੁਰਮੀਤ ਸਿੰਘ ਮਾਨ ਤੇ ਦਵਿੰਦਰ ਸਿੰਘ ਫਰਾਂਸ ਦਾ ਸੁਪਨਾ ਹੈ ਕਿ ਪਿੰਡ ਦੇ ਹਰੇਕ ਨੌਜਵਾਨ ਨੂੰ ਰੁਜਗਾਰ ਮਿਲੇ ਅਤੇ ਸੰਸਥਾ ਪਿੰਡ ਦੀ ਭਲਾਈ ਲਈ ਹਰ ਯਤਨ ਕਰਦੀ ਰਹੇਗੀ । ਸੰਸਥਾਂ ਦੇ ਮੈਬਰਾਂ ਅਤੇ ਪਿੰਡ ਵਾਸੀਆ ਨੇ ਭੁਪਿੰਦਰ ਸਿੰਘ ਹੁੰਦਲ, ਅੱਗੇ ਖਾਲਸਾ ਏਡ ਦੇ ਰਵੀ ਸਿੰਘ ਨੂੰ ਪਿੰਡ ਬੱਲ੍ਹੋ ਲਿਆਉਣ ਦੀ ਮੰਗ ਰੱਖੀ ।   ਇਸ ਮੌਕੇ ਡਾਕਟਰ ਯਾਦਵਿੰਦਰ ਸਿੰਘ ਮੋੜ, ਦਵਿੰਦਰ ਸਿੰਘ, ਭੁਪਿੰਦਰ ਸਿੰਘ ਜਟਾਣਾ ਚਉਕੇ , ਸੰਸਥਾ ਦੇ ਮੈਬਰ ਰੇਸਮ ਸਿੰਘ , ਗੁਲਾਬ ਸਿੰਘ , ਕਰਮਜੀਤ ਸਿੰਘ , ਗੁਰਮੀਤ ਸਿੰਘ ਫੋਜੀ , ਕਰਮਜੀਤ ਸਿੰਘ ਫੋਜੀ , ਅਵਤਾਰ ਸਿੰਘ ਟੋਫੀ ਨੰਬਰਦਾਰ , ਪੰਚ ਜਗਤਾਰ ਸਿੰਘ , ਭਰਭੂਰ ਕੌਰ ਪੰਚ, ਬਲਵੰਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ , ਗੁਰਮੀਤ ਸਿੰਘ , ਹਰਬੰਸ ਸਿੰਘ  ਅਤੇ ਲਾਇਬਰੇਰੀਅਨ ਰਾਜਵਿੰਦਰ ਕੋਰ  ਹਾਜ਼ਰ ਸਨ।

BSF ਦੇ ਜਵਾਨਾਂ ਨੂੰ ਲੈ ਕੇ ਜਾ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਚੋਣ ਡਿਊਟੀ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.)ਦੇ ਜਵਾਨਾਂ …

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40092 posts
  • 0 comments
  • 0 fans