Menu

ਰੂਹ ਕੰਬਾਊ ਵਾਰਦਾਤ-ਪੁੱਤ ਨੇ ਪਿਓ, ਮਾਂ ਤੇ ਭਰਾ ਦਾ ਗੋਲੀਆਂ ਮਾਰ ਕੇ ਕੀਤਾ ਕ.ਤ.ਲ

ਜਲੰਧਰ20 ਅਕਤੂਬਰ 2023 -ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਟਾਵਰ ਇਨਕਲੇਵ ‘ਚ ਪਰਿਵਾਰਕ ਝਗੜੇ ਕਾਰਨ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਦੁਪਹਿਰ 2-3 ਵਜੇ ਦੇ ਦਰਮਿਆਨ ਵਾਪਰੀ ਪਰ ਵੀਰਵਾਰ ਦੇਰ ਰਾਤ ਇਸ ਦਾ ਪਤਾ ਲੱਗਾ। ਸੂਚਨਾ ਮਿਲਣ ਤੋਂ ਬਾਅਦ SSP (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ, DSP ਕਰਤਾਰਪੁਰ ਬਲਵੀਰ ਸਿੰਘ ਅਤੇ ਥਾਣਾ ਇੰਚਾਰਜ ਰਮਨ ਕੁਮਾਰ ਦੇਰ ਰਾਤ ਮੌਕੇ ’ਤੇ ਪੁੱਜੇ।

ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦਾ ਪਿਤਾ ਸੁਰੱਖਿਆ ਗਾਰਡ ਸੀ, ਜਿਸ ਕਾਰਨ ਉਸ ਕੋਲ ਇੱਕ ਡਬਲ 12 ਬੋਰ ਦੀ ਬੰਦੂਕ ਅਤੇ ਇੱਕ ਹੋਰ ਸਿੰਗਲ ਬੈਰਲ ਬੰਦੂਕ ਸੀ।ਮ੍ਰਿਤਕਾਂ ਦੀ ਪਛਾਣ ਜਗਬੀਰ ਸਿੰਘ (ਪਿਤਾ), ਅੰਮ੍ਰਿਤਪਾਲ ਕੌਰ (ਮਾਂ) ਅਤੇ ਗਗਨਦੀਪ ਸਿੰਘ (ਭਰਾ) ਵਜੋਂ ਹੋਈ ਹੈ। ਇਸ ਦੌਰਾਨ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਲਾਂਬੜਾ ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਕਰਤਾਰਪੁਰ ਦੇ ਡੀਐਸਪੀ ਨੇ ਦੱਸਿਆ ਕਿ ਹਰਪ੍ਰੀਤ ਨੇ ਰਾਤ ਕਰੀਬ 2.30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ।ਇਸ ਤੋਂ ਬਾਅਦ ਉਹ ਇੱਕ ਕਾਮੇਡੀ ਫ਼ਿਲਮ ਦੇਖਣ ਲਈ ਥੀਏਟਰ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਲਾਂਬੜਾ ਥਾਣੇ ਆ ਕੇ ਆਤਮ ਸਮਰਪਣ ਕਰ ਦਿੱਤਾ। ਉਸ ਨੇ ਪੁਲਿਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਹ ਕਤਲ ਕਰਕੇ ਆਇਆ ਸੀ, ਤਿੰਨਾਂ ਦੀਆਂ ਲਾਸ਼ਾਂ ਟਾਵਰ ਇਨਕਲੇਵ ਫੇਜ਼-3 ਸਥਿਤ ਉਸ ਦੇ ਘਰ ਵਿਚ ਪਈਆਂ ਸਨ।ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿੱਥੋਂ ਪੁਲਿਸ ਨੇ ਤਿੰਨਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਦੋ ਲਾਇਸੰਸੀ ਹਥਿਆਰ ਵੀ ਬਰਾਮਦ ਕੀਤੇ ਹਨ।

ਮ੍ਰਿਤਕ ਜਗਬੀਰ ਦੇ ਭਰਾ ਰਘੁਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਪ੍ਰੀਤ ਸਿੰਘ ਦਾ ਕਾਫ਼ੀ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਹ ਅਕਸਰ ਉਨ੍ਹਾਂ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਸੀ।ਕਿਸੇ ਨੂੰ ਕੋਈ ਖਦਸ਼ਾ ਨਹੀਂ ਸੀ ਕਿ ਮਾਮਲਾ ਇਸ ਹੱਦ ਤੱਕ ਵਧ ਜਾਵੇਗਾ। ਉਹ ਘਰ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਹ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਵੱਖ ਰਹਿੰਦਾ ਸੀ। ਜਗਦੀਸ਼ ਦਾ ਘਰ ਉਸ ਦੇ ਘਰ ਦੇ ਪਿਛਲੇ ਪਾਸੇ ਹੈ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਘਟਨਾ ਸਮੇਂ ਗੋਲੀਆਂ ਚਲਾਈਆਂ ਗਈਆਂ ਸਨ।ਰਘੁਵੀਰ ਸਿੰਘ ਨੇ ਦੱਸਿਆ ਕਿ ਜਗਬੀਰ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਇੱਕ ਪਿੰਡ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ, ਪਰ ਦੋਵੇਂ ਭਰਾ ਇਕੱਠੇ ਰਹਿਣਾ ਚਾਹੁੰਦੇ ਸਨ। ਜਿਸ ਕਾਰਨ ਜਗਬੀਰ ਸਿੰਘ ਨੇ ਟਾਵਰ ਇਨਕਲੇਵ ਫੇਜ਼-3 ਵਿਚ ਜਗ੍ਹਾ ਲੈ ਕੇ ਮਕਾਨ ਬਣਾ ਲਿਆ ਸੀ। ਇੱਥੇ ਉਹ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਇਸ ਦੇ ਨਾਲ ਹੀ ਜਦੋਂ ਮੁਲਜ਼ਮ ਵੱਲੋਂ ਦਿੱਤੀ ਗਈ ਸੂਚਨਾ ਦੀ ਪੁਸ਼ਟੀ ਹੋਈ ਤਾਂ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਿਉਂਕਿ ਅਮਨ ਸ਼ਾਂਤੀ ਵਾਲੇ ਇਲਾਕੇ ਵਿਚ ਤਿੰਨ ਵਿਅਕਤੀਆਂ ਦੇ ਕਤਲ ਕਾਰਨ ਪੂਰੇ ਇਲਾਕੇ ਦੇ ਲੋਕ ਡਰੇ ਹੋਏ ਸਨ। ਮੌਕੇ ‘ਤੇ ਪਹੁੰਚੇ ਥਾਣਾ ਲਾਂਬੜਾ ਦੇ ਐੱਸਐੱਚਓ ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ।

ਜਲੰਧਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਮੁਖਵਿੰਦਰ ਸਿੰਘ ਭੁੱਲਰ ਜਾਂਚ ਲਈ ਦੇਰ ਰਾਤ ਮੌਕੇ ‘ਤੇ ਪਹੁੰਚੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਕਈ ਸੈਂਪਲ ਲਏ ਹਨ। ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਹਰਪ੍ਰੀਤ ਨੇ ਸਿੰਗਲ ਬੈਰਲ 12 ਬੋਰ ਬੰਦੂਕ ਤੋਂ ਕਰੀਬ 7 ਗੋਲੀਆਂ ਚਲਾਈਆਂ। ਪਿਤਾ ‘ਤੇ 5 ਗੋਲੀਆਂ ਚਲਾਈਆਂ। ਜਿਸ ‘ਚ ਉਸ ਦੀ ਕਮਰ, ਗਰਦਨ ਅਤੇ ਸਿਰ ‘ਤੇ ਗੋਲੀ ਲੱਗੀ ਸੀ। ਇਸ ਦੇ ਨਾਲ ਹੀ ਮਾਂ ਅਤੇ ਭਰਾ ਦੀ ਗਰਦਨ ‘ਤੇ ਇਕ-ਇਕ ਗੋਲੀ ਚਲਾਈ ਗਈ। ਘਟਨਾ ਤੋਂ ਬਾਅਦ ਉਹ ਉਹਨਾਂ ਨੂੰ ਦਰਦ ਵਿਚ ਉੱਥੇ ਹੀ ਛੱਡ ਕੇ ਭੱਜ ਗਿਆ। ਪੁਲਿਸ ਅਨੁਸਾਰ ਉਨ੍ਹਾਂ ਨੇ ਵਾਰਦਾਤ ਵਾਲੀ ਥਾਂ ਤੋਂ ਦੋ ਡਬਲ ਬੈਰਲ ਅਤੇ ਸਿੰਗਲ ਬੈਰਲ ਬੰਦੂਕਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਰਘਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਪ੍ਰੀਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans