Menu

ਤਿੰਨ ਆਈਲੈਟਸ ਸੈਂਟਰਾਂ ਦੇ ਲਾਇਸੰਸ ਕੀਤੇ ਰੱਦ

ਬਠਿੰਡਾ, 10 ਅਕਤੂਬਰ (ਰਾਮ ਸਿੰਘ ਗਿੱਲ) : ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ Punjab Prevention of Human Smuggling Rules, 2013 framed under the Punjab Prevention of Human Smuggling Act, 2012 ਤਹਿਤ ਪ੍ਰਤੀ ਬੇਨਤੀਆਂ ਦੇ ਅਧਾਰ ‘ਤੇ ਤਿੰਨ ਆਈਲੈਟਸ ਸੈਂਟਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਇਨ੍ਹਾਂ ਲਾਇਸੈਂਸਾਂ ਸੰਬੰਧੀ ਜਾਰੀ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਮ ” E-ARORA CLASSES “Situated at MCB-Z-2,08683 ਗਲੀ ਨੰਬਰ 13 ਅਜੀਤ ਰੋਡ ਬਠਿੰਡਾ ਦੇ ਨਾਮ ਤੇ ਰਵਿੰਦਰ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਮਕਾਨ ਨੰਬਰ Z-02/08683 ਗਲੀ ਨੰਬਰ 13 ਅਜੀਤ ਰੋਡ ਬਠਿੰਡਾ ਨੂੰ ਆਈਲੈਟਸ ਇੰਸਟੀਚਿਊਟ ਦਾ ਲਾਇਸੰਸ ਨੰਬਰ 64/ਸੀ.ਈ.ਏ ਮਿਤੀ 11-12-2018 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10-12-2023 ਤੱਕ ਸੀ।

ਹੁਣ ਰਵਿੰਦਰ ਕੁਮਾਰ ਪੁੱਤਰ ਮਨੋਹਰ ਲਾਲ ਨੇ ਲਿਖਤੀ ਰੂਪ ਵਿੱਚ ਆਪਣੀ ਦਰਖਾਸਤ ਪੇਸ਼ ਕੀਤੀ ਗਈ ਹੈ ਕਿ ਉਹ ਕਾਫੀ ਸਾਲਾਂ ਤੋ E-Arora Classes Center ਨਹੀ ਚਲਾ ਰਿਹਾ। ਇਸ ਕਰਕੇ ਉਨ੍ਹਾਂ ਦਾ ਲਾਇਸੰਸ ਨੰਬਰ 64/CEA/CC-III ਮਿਤੀ 11-12-2018 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10-12-23 ਤੱਕ ਹੈ। ਇਸ ਲਾਇਸੰਸ ਨੂੰ ਰੱਦ ਕਰ ਦਿੱਤਾ ਜਾਵੇ।

ਉਨ੍ਹਾਂ ਦੱਸਿਆ ਕਿ ਇਸ ਲਈ ਪ੍ਰਾਰਥੀ ਪਾਸੋਂ ਪ੍ਰਾਪਤ ਹੋਈ ਪ੍ਰਤੀ ਬੇਨਤੀ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ ਰਵਿੰਦਰ ਕੁਮਾਰ ਪੁੱਤਰ ਮਨੋਹਰ ਲਾਲ ਦਾ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1)(g) ਦੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ ਕੀਤਾ ਜਾਂਦਾ ਹੈ।

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਜਾਰੀ ਹੋਰ ਹੁਕਮਾਂ ਅਨੁਸਾਰ ਦੱਸਿਆ ਕਿ ਫਰਮ “Reliable Consultation “Situated at MCBZ-11-04647 ਗਲੀ ਨੰਬਰ 12 Guru Teg Bahadur Nagar Bathinda ਦੇ ਨਾਮ ਤੇ ਸਤਨਾਮ ਸਿੰਘ ਪੁੱਤਰ ਕਰਮ ਸਿੰਘ ਵਾਸੀ 100 ਫੁੱਟ ਰੋਡ ਨੇੜੇ ਈਜ਼ੀ ਡੇਅ ਸਾਹਮਣੇ ਮਾਨ ਹਸਪਤਾਲ ਗੁਰੂ ਤੇਗ ਬਹਾਦੁਰ ਨਗਰ ਬਠਿੰਡਾ ਨੂੰ ਕੰਸਲਟੈਂਸੀ ਅਤੇ ਆਈਲੈਟਸ ਦਾ ਲਾਇਸੰਸ ਨੰਬਰ 203/ਸੀ.ਈ.ਏ ਮਿਤੀ 10-8-2022 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 09-8-2027 ਤੱਕ ਸੀ। ਹੁਣ ਸਤਨਾਮ ਸਿੰਘ ਪੁੱਤਰ ਕਰਮ ਸਿੰਘ ਵੱਲੋ ਲਿਖਤੀ ਰੂਪ ਵਿੱਚ ਦਰਖਾਸਤ ਪੇਸ਼ ਕੀਤੀ ਗਈ ਹੈ ਠੱਗੀ ਵੱਜਣ ਕਾਰਨ ਉਸਨੇ ਆਪਣਾ ਦਫਤਰ ਅਤੇ ਇਹ ਕੰਮ ਪੂਰਨ ਤੌਰ ਤੇ ਬੰਦ ਕਰ ਦਿੱਤਾ ਹੈ।

ਇਸ ਲਈ ਪ੍ਰਾਰਥੀ ਪਾਸੋ ਪ੍ਰਾਪਤ ਹੋਈ ਦਰਖਾਸਤ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਸ਼ਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ ਸਤਨਾਮ ਸਿੰਘ ਪੁੱਤਰ ਸ੍ਰੀ ਕਰਮ ਸਿੰਘ ਨੂੰ ਜਾਰੀ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6(1)(g) ਦੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ/ਕੈਂਸਲ ਕੀਤਾ ਜਾਂਦਾ ਹੈ।

ਇੱਕ ਹੋਰ ਜਾਰੀ ਹੁਕਮ ਅਨੁਸਾਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਮ BRIS BELL POWERED SMART ENGLISH LAB “Situated at Near Bank or Baroda, Rori Road Talwandi Sabo ਨਾਮ ‘ਤੇ ਪ੍ਰਦੀਪ ਕੁਮਾਰ ਪੁੱਤਰ  ਸੁਖਮੰਦਰ ਪਾਲ ਵਾਸੀ ਪਿੰਡ ਜੱਜਲ ਨੂੰ ਆਈਲੈਟਸ ਦਾ ਲਾਇਸੰਸ ਨੰਬਰ 181/ਸੀ.ਈ.ਏ ਮਿਤੀ 20-12-2021 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 19-12-2026 ਤੱਕ ਸੀ। ਪ੍ਰੰਤੂ  ਪ੍ਰਦੀਪ ਕੁਮਾਰ ਪੁੱਤਰ ਸੁਖਮੰਦਰ ਪਾਲ ਵੱਲੋ ਲਾਇਸੰਸ ਪ੍ਰਾਪਤ ਨਹੀ ਕੀਤਾ ਗਿਆ ਸੀ, ਜਿਸ ਪ੍ਰਾਰਥੀ ਨੂੰ ਨੋਟਿਸ ਜਾਰੀ ਕੀਤਾ ਗਿਆ, ਪ੍ਰਾਰਥੀ ਵੱਲੋਂ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕੰਮ ਬੰਦ ਕਰ ਚੁੱਕਾ ਹੈ। ਇਸ ਲਈ ਉਸਦੇ ਨਾਮ ਤੇ ਜਾਰੀ ਲਾਇਸੰਸ ਰੱਦ ਕਰ ਦਿੱਤਾ ਜਾਵੇ।

ਇਸ ਲਈ ਪ੍ਰਾਰਥੀ ਪਾਸੋ ਪ੍ਰਾਪਤ ਹੋਈ ਪ੍ਰਤੀ ਬੇਨਤੀ ਦੇ ਅਧਾਰ ‘ਤੇ ਪੰਜਾਬ ਟਰੈਵਲ ਪ੍ਰੋਸ਼ਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ  ਪ੍ਰਦੀਪ ਕੁਮਾਰ ਪੁੱਤਰ ਸੁਖਮੰਦਰ ਪਾਲ ਦਾ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (g) ਦੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸ ਦੇ ਖੁੱਦ ਜਾਂ ਇਸਦੀ ਫਰਮ ਖ਼ਿਲਾਫ਼ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋ ਜਿੰਮੇਵਾਰੀ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਜ਼ਿੰਮੇਵਾਰ ਹੋਵੇਗਾ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans