10, ਅਕਤੂਬਰ- ਲੱਦਾਖ ਦੇ ਮਾਊਂਟ ਕੁਨ ਪਹਾੜ ‘ਤੇ ਭਾਰਤੀ ਫੌਜ ਦੇ ਜਵਾਨਾਂ ਦੇ ਬਰਫੀਲੇ ਤੂਫਾਨ ਵਿਚ ਫਸ ਜਾਣ ਤੋਂ ਬਾਅਦ ਇੱਕ ਭਾਰਤੀ ਫੌਜ ਦੇ ਜਵਾਨ ਦੀ ਮੌਤ ਹੋ ਗਈ ,ਜਦੋਂ ਕਿ ਤਿੰਨ ਫੌਜੀ ਲਾਪਤਾ ਹੋ ਗਏ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਫੌਜੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਭਾਰਤੀ ਫੌਜ ਦੇ ਅਧਿਕਾਰੀਆਂ ਮੁਤਾਬਕ ਹਾਈ ਐਲਟੀਚਿਊਟ ਵਾਰਫੇਅਰ ਸਕੂਲ ਤੇ ਭਾਰਤੀ ਫੌਜ ਦੀ ਆਰਮੀ ਐਡਵੈਂਚਰ ਵਿੰਗ ਦੇ ਲਗਭਗ 40 ਫੌਜੀ ਮੁਲਾਜ਼ਮਾਂ ਦੀ ਇਕ ਟੁਕੜੀ ਮਾਊਂਟ ਕੁਨ (ਲੱਦਾਖ) ਕੋਲ ਰੈਗੂਲਰ ਟ੍ਰੇਨਿੰਗ ਗਤੀਵਿਧੀਆਂ ਵਿਚ ਸ਼ਾਮਲ ਸੀ। ਬਦਕਿਸਮਤੀ ਨਾਲ ਉਨ੍ਹਾਂ ਨੂੰ ਬਰਫੀਲੇ ਤੂਫਾਨ ਦਾ ਸਾਹਮਣਾ ਕਰਨਾ ਪਿਆ।