ਪੈਰਿਸ ਓਲੰਪਿਕ ‘ਚ ਵੀ ਵੱਡੀ ਸਫ਼ਲਤਾ ਹਾਸਲ ਕਰਨਗੇ ਹਾਕੀ ਖਿਡਾਰੀ – ਮਲੂਕਾ
ਆਗਾਮੀ ਏਸ਼ੀਅਨ ਖੇਡਾਂ ਵਿੱਚ 200 ਮੈਡਲਾਂ ਦਾ ਆਂਕੜਾ ਪਾਰ ਕਰਨਗੇ ਭਾਰਤੀ – ਬਬਲੀ ਢਿੱਲੋਂ
ਬਠਿੰਡਾ, 8 ਅਕਤੂਬਰ (ਵੀਰਪਾਲ ਕੌਰ) – ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਲਗਾਤਾਰ ਸਫ਼ਲਤਾ ਦੀਆਂ ਖ਼ਬਰਾਂ ਨਾਲ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਵਿਸ਼ੇਸ਼ ਤੌਰ ‘ਤੇ ਹਾਕੀ ਅਤੇ ਕਬੱਡੀ ਦੀਆਂ ਟੀਮਾਂ ਵੱਲੋਂ ਗੋਲਡ ਮੈਡਲ ਜਿੱਤਣ ਨਾਲ ਪੰਜਾਬ ਵਾਸੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਭਾਰਤੀ ਹਾਕੀ ਅਤੇ ਕਬੱਡੀ ਦੀਆਂ ਟੀਮਾਂ ਨੂੰ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਜਾਹਿਰ ਕੀਤੀ ਤੇ ਖਿਡਾਰੀ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਭਾਰਤੀ ਹਾਕੀ ਟੀਮ 50ਵੇਂ, 60ਵੇਂ ਅਤੇ 70ਵੇਂ ਦਹਾਕੇ ਵਿੱਚ ਦੁਨੀਆਂ ਦੀ ਪਹਿਲੇ ਨੰਬਰ ਦੀ ਟੀਮ ਹੁੰਦੀ ਸੀ, ਉਸ ਸਮੇਂ ਭਾਰਤੀ ਟੀਮ ਵੱਲੋਂ ਓਲੰਪਿਕ ਅਤੇ ਏਸ਼ੀਅਨ ਖੇਡਾਂ ਤੋਂ ਇਲਾਵਾ ਹਰ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਜਾਂਦਾ ਸੀ, ਕੁੱਝ ਦਹਾਕਿਆ ਦੇ ਸੋਕੇ ਤੋਂ ਬਾਅਦ ਕੁੱਝ ਸਾਂਲਾ ਤੋਂ ਭਾਰਤੀ ਹਾਕੀ ਟੀਮ ਮੁੜ ਪੁਰਾਣੀਆ ਲੀਂਹਾ ‘ਤੇ ਆ ਗਈ ਹੈ। ਮਲੂਕਾ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਵਿੱਚ ਸਭ ਤੋਂ ਵੱਧ ਖਿਡਾਰੀ ਪੰਜਾਬੀ ਹੋਣ ਦਾ ਪੂਰੇ ਸੂਬੇ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਓਲੰਪਿਕ ਵਿੱਚ ਵੀ ਗੋਲਡ ਮੈਡਲ ਹਾਸਲ ਕਰੇਗੀ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਮੁੱਖ ਸੇਵਾਦਾਰ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਵੀ ਹਾਕੀ ਅਤੇ ਕਬੱਡੀ ਦੀਆਂ ਟੀਮਾਂ ਵੱਲੋਂ ਗੋਲਡ ਮੈਡਲ ਜਿੱਤਣ ‘ਤੇ ਖੇਡ ਪ੍ਰੇਮੀਆਂ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਬਾਰ ਏਸ਼ੀਅਨ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ, ਭਾਰਤੀ ਖਿਡਾਰੀਆਂ ਨੇ 100 ਤੋਂ ਵੱਧ ਮੈਡਲ ਹਾਸਲ ਕਰਕੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਲਗਾਤਾਰ ਇਹ ਪ੍ਰਦਰਸ਼ਨ ਜਾਰੀ ਰੱਖਣ ਤੇ ਪੈਰਿਸ ਓਲੰਪਿਕ ਵਿੱਚ ਦੇਸ਼ ਲਈ ਵੱਧ ਤੋਂ ਵੱਧ ਮੈਡਲ ਹਾਸਲ ਕਰਨਗੇ। ਅਗਲੀਆ ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀ 200 ਤੋਂ ਵੱਧ ਮੈਡਲ ਹਾਸਲ ਕਰਨਗੇ, ਜਿਨ੍ਹਾਂ ਵਿੱਚ 100 ਦੇ ਕਰੀਬ ਗੋਲਡ ਮੈਡਲ ਹੋਣਗੇ। ਇਸ ਮੌਕੇ ਹਰਿੰਦਰ ਹਿੰਦਾ ਮਹਿਰਾਜ, ਸਾਬਕਾ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਹਰਪਾਲ ਢਿੱਲੋਂ, ਚਮਕੌਰ ਮਾਨ, ਨਿਰਮਲ ਸੰਧੂ, ਮੋਹਨਜੀਤ ਪੂਰੀ, ਦਲਜੀਤ ਬਰਾੜ, ਜਗਦੀਪ ਗਹਿਰੀ, ਸੱਤਪਾਲ ਗਰਗ ਰਾਮਪੁਰਾ, ਸੁਰਿੰਦਰ ਜੌੜਾ, ਨਿਰਮਲ ਸਿੰਘ ਬੁਰਜ ਗਿੱਲ, ਗੁਰਤੇਜ਼ ਸ਼ਰਮਾਂ, ਦੀਪੂ ਰਾਮਪੁਰਾ, ਹੈਪੀ ਬਾਂਸਲ, ਜਗਮੋਹਨ ਭਗਤਾ, ਰਕੇਸ਼ ਗੋਇਲ ਭਗਤਾ, ਜਗਸੀਰ ਪੰਨੂ, ਹਰਜੀਤ ਮਲੂਕਾ, ਗੁਰਜੀਤ ਸਿੰਘ ਗੋਰਾ ਦਿਓਣ, ਬੂਟਾ ਸਿੰਘ ਭਾਈਰੂਪਾ, ਚਰਨਜੀਤ ਬਰਾੜ, ਸੇਵਕ ਭੋਖੜਾ, ਹਨੀ ਬਰਾੜ ਭੋਖੜਾ, ਅਮਰਜੀਤ ਭੁੱਲਰ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਵੱਲੋਂ ਵੀ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ।