7 ਅਕਤੂਬਰ 2023-ਅਕਾਲੀ ਦਲ ਦੀ ਸੀਨੀਅਰ ਨੇਤਾ ਸੁਨੀਤਾ ਚੌਧਰੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਸੁਨੀਤਾ ਚੌਧਰੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮਟੀ ਦੀ ਮੈਂਬਰ ਤੇ ਹਲਕਾ ਬਲਾਚੌਰ ਤੋਂ ਇੰਚਾਰਜ ਸਨ। ਸੁਨੀਤਾ ਚੌਧਰੀ ਨੇ ਅੱਜ ਸਵੇਰੇ ਲਗਭਗ 8.30 ਵਜੇ ਪੀਜੀਆਈ ਚੰਡੀਗੜ੍ਹ ਵਿਚ ਆਖਰੀ ਸਾਹ ਲਏ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਮੋਹਾਲੀ ਸਥਿਤ ਘਰ ਵਿਚ ਸੁਨੀਤਾ ਚੌਧਰੀ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਇਹ ਖੁਲਾਸਾ ਸੁਨੀਤਾ ਚੌਧਰੀ ਦੇ ਕਰੀਬੀ ਰਿਸ਼ਤੇਦਾਰ ਗੌਰਵ ਚੌਹਾਨ ਤੇ ਹਨੀ ਟੋਸਾ ਨੇ ਕੀਤਾ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੁਨੀਤਾ ਚੌਧਰੀ ਦੇ ਪਤੀ ਚੌਧਰੀ ਰਾਮ ਪਾਲ ਦਾ ਵੀ ਦੇਹਾਂਤ ਹੋ ਗਿਆ ਸੀ।