ਬਠਿੰਡਾ, 4 ਅਕਤੂਬਰ (ਵੀਰਪਾਲ ਕੌਰ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲ਼ਫੇਅਰ ਸੁਸਾਇਟੀ ਬਠਿੰਡਾ ਵੱਲੋਂ 4 ਯੂਨਿਟਾਂ ਖੂਨਦਾਨ ਕੀਤਾ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਨੂੰ ਸੂਚਨਾ ਮਿਲੀ ਕਿ ਏਮਜ ਹਸਪਤਾਲ ਬਠਿੰਡਾ ਵਿਖੇ ਦਾਖਲ ਮਰੀਜਾਂ ਨੂੰ 3 ਯੂਨਿਟਾਂ ਅਤੇ ਨਿੱਜੀ ਹਸਪਤਾਲ ਬਠਿੰਡਾ ਵਿਖੇ ਦਾਖਲ ਮਰੀਜ਼ ਨੂੰ ਇੱਕ ਯੂਨਿਟ ਬਲੱਡ ਦੀ ਬਹੁਤ ਜ਼ਰੂਰਤ ਹੈ। ਸੁਸਾਇਟੀ ਮੈਂਬਰ ਇੰਦਰਜੀਤ ਸਿੰਘ ਬੀ ਪਾੱਜੀਟਿਵ, ਰਵੀ ਕੁਮਾਰ ਓ ਪਾੱਜੀਟਿਵ, ਹਰਦੀਪ ਸਿੰਘ ਏ ਪਾੱਜੀਟਿਵ ਅਤੇ ਇੰਦਰਜੋਤ ਸਿੰਘ ਏਬੀ ਪਾੱਜੀਟਿਵ ਨੇ ਬਿਨਾਂ ਦੇਰੀ ਕੀਤੇ ਬਲੱਡ ਬੈਂਕ ਵਿੱਚ ਪਹੁੰਚਕੇ ਮਰੀਜ਼ਾਂ ਲਈ ਐਮਰਜੈਂਸੀ ਖੂਨਦਾਨ ਕੀਤਾ। ਇਸ ਮੌਕੇ ਸੁਸਾਇਟੀ ਮੈਂਬਰ ਜਤਿੰਦਰ ਕੁਮਾਰ ਵੀ ਮੌਜੂਦ ਸਨ।