Menu

ਵੰਦੇ ਭਾਰਤ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼, ਸ਼ਰਾਰਤੀ ਅਨਸਰਾਂ ਨੇ ਪਟੜੀ ‘ਤੇ ਵਿਛਾਏ ਪੱਥਰ ਅਤੇ ਲੋਹੇ ਦੀਆਂ ਸਲਾਖਾਂ

ਰਾਜਸਥਾਨ 2 ਅਕਤੂਬਰ 2023 – ਸ਼ਰਾਰਤੀ ਅਨਸਰਾਂ ਨੇ ਸੋਮਵਾਰ ਸਵੇਰੇ ਉਦੈਪੁਰ ਤੋਂ ਜੈਪੁਰ ਰੂਟ ‘ਤੇ ਚੱਲ ਰਹੀ ਵੰਦੇ ਭਾਰਤ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਨੇ ਟਰੈਕ ‘ਤੇ ਪੱਥਰ ਅਤੇ ਲੋਹੇ ਦੀਆਂ ਸਲਾਖਾਂ ਰੱਖ ਦਿੱਤੀਆਂ ਸਨ। ਲੋਕੋ ਪਾਇਲਟ ਨੂੰ ਸਮੇਂ ‘ਤੇ ਅਣਸੁਖਾਵੀਂ ਘਟਨਾ ਦਾ ਅਹਿਸਾਸ ਹੋਇਆ ਅਤੇ ਟਰੇਨ ਨੂੰ ਰੋਕ ਦਿੱਤਾ ਗਿਆ। ਮਾਮਲਾ ਭੀਲਵਾੜਾ ਤੋਂ ਕਰੀਬ 40 ਕਿਲੋਮੀਟਰ ਪਹਿਲਾਂ ਸੋਨਿਆਣਾ ਅਤੇ ਗੰਗੜ ਰੇਲਵੇ ਸਟੇਸ਼ਨਾਂ ਵਿਚਕਾਰ ਹੈ। ਜਾਣਕਾਰੀ ਮੁਤਾਬਕ ਵੰਦੇ ਭਾਰਤ ਟਰੇਨ ਸਵੇਰੇ 7.50 ਵਜੇ ਉਦੈਪੁਰ ਤੋਂ ਰਵਾਨਾ ਹੋ ਕੇ ਚਿਤੌੜਗੜ੍ਹ ਪਹੁੰਚੀ। ਕਰੀਬ 9.30 ਵਜੇ ਚਿਤੌੜਗੜ੍ਹ ਤੋਂ ਭੀਲਵਾੜਾ ਲਈ ਰਵਾਨਾ ਹੋਈ। ਇਸ ਦੌਰਾਨ ਸੋਨਿਆਣਾ ਅਤੇ ਗੰਗਰਾਂ ਰੇਲਵੇ ਸਟੇਸ਼ਨ ਦੇ ਵਿਚਕਾਰ ਰਸਤੇ ‘ਤੇ ਲੋਕੋ ਪਾਇਲਟ ਨੂੰ ਟ੍ਰੈਕ ‘ਚ ਕੁਝ ਗੜਬੜੀ ਦਾ ਸ਼ੱਕ ਹੋਇਆ। ਲੋਕੋ ਪਾਇਲਟ ਨੇ ਟਰੇਨ ਨੂੰ ਰੋਕ ਦਿੱਤਾ।

ਰੇਲਗੱਡੀ ਤੋਂ ਉਤਰ ਕੇ ਦੇਖਿਆ ਕਿ 50 ਫੁੱਟ ਦੇ ਕਰੀਬ ਟਰੈਕ ਪੱਥਰਾਂ ਅਤੇ ਲੋਹੇ ਦੀਆਂ ਸਲਾਖਾਂ ਨਾਲ ਢੱਕਿਆ ਹੋਇਆ ਸੀ।  ਲੋਕੋ ਪਾਇਲਟ ਨੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਦੇ ਨਾਲ ਰੇਲਵੇ ਦੇ ਸਾਰੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਇਲਾਕੇ ‘ਚ ਰਹਿੰਦੇ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰੇਲਵੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਦੈਪੁਰ ਤੋਂ ਜੈਪੁਰ ਜਾਣ ਵਾਲੀ ਵੰਦੇ ਭਾਰਤ ਟਰੇਨ ਨਾਲ 8 ਦਿਨਾਂ ‘ਚ ਇਹ ਦੂਜੀ ਘਟਨਾ ਹੈ। ਕੁਝ ਦਿਨ ਪਹਿਲਾਂ ਇਕ ਨੌਜਵਾਨ ਨੇ ਰੇਲ ਗੱਡੀ ‘ਤੇ ਪਥਰਾਅ ਕਰਕੇ ਸ਼ੀਸ਼ੇ ਤੋੜ ਦਿੱਤੇ ਸਨ। ਇਹ ਘਟਨਾ ਗੰਗੜ (ਭਿਲਵਾੜਾ) ਦੇ ਮੇਵਾੜ ਕਾਲਜ ਨੇੜੇ ਵਾਪਰੀ।

 

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans