Menu

ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਮਾਮਲੇ ‘ਚ ਵੱਡਾ ਅਪਡੇਟ, ਪੁਲਿਸ ਦੀ ਚਾਰਜਸ਼ੀਟ ‘ਚ ਲਗਾਏ ਗਏ ਗੰਭੀਰ ਦੋਸ਼

29 ਸਤੰਬਰ 2023-ਡਰੱਗ ਤੇ ਮਨੀ ਲਾਂਡਰਿੰਗ ਕੇਸ ‘ਚ ਗ੍ਰਿਫਤਾਰ ਕੀਤੇ ਗਏ ਪੰਜਾਬ ਵਿਚ ਭੁਲੱਥ ਵਿਧਾਨ ਸਭਾ ਖੇਤਰ ਦੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਹੁਣ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਹੈ। ਇਕ ਪਾਸੇ ਕਾਂਗਰਸ ਤੇ ਖੁਦ ਖਹਿਰਾ ਇਸ ਨੂੰ ਸਿਆਸੀ ਬਦਲਾਖੋਸੀ ਤੋਂ ਪ੍ਰੇਰਿਤ ਕਾਰਵਾਈ ਦੱਸ ਰਹੇ ਹਨ ਤੇ ਦੂਜੇ ਪਾਸੇ ਜਿਸ ਬਿਨਾਹ ‘ਤੇ ਪੁਲਿਸ ਨੇ ਉਨ੍ਹਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਹੈ ਉਸ ਨੂੰ ਚਾਰਜਸ਼ੀਟ ਵਿਚ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਦੋਸ਼ ਲਗਾਉਂਦੇ ਹੋਏ ਅਦਾਲਤ ਨੂੰ ਦੱਸਿਆ ਕਿ ਖਹਿਰਾ ਨੇ ਕਥਿਤ ਤੌਰ ‘ਤੇ ਦੋਸ਼ੀ ਤਸਕਰਾਂ ਵਿਚੋਂ ਇਕ ਤੋਂ ਪਿਛਲੇ 11 ਮਹੀਨਿਆਂ ਵਿਚ 78 ਵਾਰ ਗੱਲ ਕੀਤੀ ਹੈ।

ਚਾਰਜਸ਼ੀਟ ਵਿਚ ਇਹ ਵੀ ਦੋਸ਼ ਹੈ ਕਿ ਸੁਖਪਾਲ ਖਹਿਰਾ ਨੇ 2014 ਤੋਂ ਲੈਕੇ 2020 ਦੇ ਵਿਚ ਆਪਣੇ ਪਰਿਵਾਰ ‘ਤੇ 6.5 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜੋ ਕਿ ਉਨ੍ਹਾਂ ਦੀ ਆਮਦਨ ਤੇ ਸਾਧਨਾਂ ਤੋਂ ਬਹੁਤ ਵੱਧ ਸੀ।ਇਹੀ ਨਹੀਂ ਇਸ ਰਕਮ ਦਾ ਕੋਈ ਲੇਖਾ-ਜੋਖਾ ਵੀ ਨਹੀਂ ਹੈ। ਇਸੇ ਦੌਰਾਨ ਖਹਿਰਾ ਦੇ ਪਰਿਵਾਰ ਦੇ ਮੈਂਬਰਾਂ ਦੇ ਖਾਤਿਆਂ ਵਿਚ ਬਹੁਤ ਜ਼ਿਆਦਾ ਪੈਸਾ ਟਰਾਂਸਫਰ ਵੀ ਹੋਇਆ ਹੈ। ਪੁਲਿਸ ਨੇ ਕਿਹਾ ਕਿ ਉਹ ਪਿਛਲੇ ਕੁਝ ਸਾਲਾਂ ਵਿਚ ਖਹਿਰਾ ਦੀਆਂ ਵਿਦੇਸ਼ ਯਾਤਰਾਵਾਂ ਬਾਰੇ ਵੇਰਵਾ ਪ੍ਰਾਪਤ ਕਰਨਾ ਚਾਹੁੰਦੇ ਹਨ। ਪੁਲਿਸ ਨੇ ਇਹ ਵੀ ਦਲੀਲ ਦਿੱਤੀ ਕਿ ਉਸ ਨੂੰ ਖਹਿਰਾ ਦੇ ਖਾਤਿਆਂ ਤੇ ਜਾਇਦਾਦ ਦਾ ਵੇਰਵਾ ਚਾਹੀਦਾ ਹੈ।

ਦੱਸ ਦੇਈਏ ਕਿ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦੋ ਮਾਮਲਿਆਂ ਨੂੰ ਲੈਕੇ ਹੋਈ ਹੈ ਜਿਸ ਦੀ ਜਾਂਚ ਅਜੇ ਤੱਕ ਚੱਲ ਰਹੀ ਹੈ। ਪਹਿਲਾ ਮਾਮਲਾ 2015 ਦਾ ਹੈ ਜਦੋਂ ਜਲਾਲਾਬਾਦ ਪੁਲਿਸ ਨੇ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕੁਟ, ਇਕ ਦੇਸੀ ਪਿਸਤੌਲ ਦੋ ਪਾਕਿਸਤਾਨੀ ਸਿਮ ਕਾਰਡ ਤੇ ਇਕ ਟਾਟਾ ਸਫਾਰੀ ਵਾਹਨ ਦੇ ਨਾਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਦੂਜਾ ਮਾਮਲਾ ਦਿੱਲੀ ਵਿਚ ਚਲਾਏ ਜਾ ਰਹੇ ਫਰਜ਼ੀ ਪਾਸਪੋਰਟ ਗਿਰੋਹ ਦਾ ਹੈ। ਖਹਿਰਾ ‘ਤੇ ਤਸਕਰਾਂ ਨਾਲ ਮਿਲ ਕੇ ਮਨੀ ਲਾਂਡਰਿੰਗ ਕਰਨ ਦਾ ਦੋਸ਼ ਹੈ। ਪਹਿਲੇ ਮਾਮਲੇ ‘ਚ ਗੁਰਦੇਵ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਤੇ ਸੁਭਾਸ਼ ਚੰਦਰ ਨਾਂ ਦੇ ਦੋਸ਼ੀਆਂ ਨੂੰ ਅਕਤੂਬਰ 2017 ਵਿਚ ਸਜ਼ਾ ਹੋ ਚੁੱਕੀ ਹੈ।ਚਾਰਜਸ਼ੀਟ ਵਿਚ ਖਹਿਰਾ ‘ਤੇ ਦੋਸ਼ ਹੈ ਕਿ ਡਰੱਗ ਤਸਕਰੀ ਦੇ ਸਾਜਿਸ਼ਕਰਤਾ ਗੁਰਦੇਵ ਸਿੰਘ ਦੇ ਸੁਖਪਾਲ ਖਹਿਰਾ ਨਾਲ ਪਰਿਵਾਰਕ ਸਬੰਧ ਸਨ। ਦੋਵਾਂ ਦੇ ਪਿਤਾ ਇਕ-ਦੂਜੇ ਦੇ ਕਰੀਬ ਸਨ ਜਿਸ ਵਜ੍ਹਾ ਨਾਲ ਗੁਰਦੇਵ ਤੇ ਖਹਿਰਾ ਵਿਚ ਵੀ ਚੰਗੀ ਦੋਸਤੀ ਸੀ। ਗੁਰਦੇਵ ਸਿੰਘ ਪਿਛਲੇ 11 ਮਹੀਨਿਆਂ ਤੋਂ ਖਹਿਰਾ ਦੇ ਸੰਪਰਕ ਵਿਚ ਸਨ ਤੇ ਉਨ੍ਹਾਂ ਦੀ ਲਗਾਤਾਰ ਫੋਨ ‘ਤੇ ਗੱਲਬਾਤ ਹੁੰਦੀ ਸੀ। ਪੁਲਿਸ ਮੁਤਾਬਕ ਖਹਿਰਾ ਦੀ ਗੁਰਦੇਵ ਨਾਲ 78 ਵਾਰ ਗੱਲਬਾਤ ਹੋਈ ਸੀ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans